
ਮਾਨਸਾ 31 ਮਾਰਚ (ਸਾਰਾ ਯਹਾਂ/ਜੋਨੀ ਜਿੰਦਲ) : ਭਾਰਤ ਵਿਕਾਸ ਪ੍ਰੀਸ਼ਦ ਇਕਾਈ ਮਾਨਸਾ ਦੀ ਸਾਲਾਨਾ ਚੋਣ ਪ੍ਰਧਾਨ ਐੱਸ.ਪੀ. ਜਿੰਦਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਪ੍ਰੀਸ਼ਦ ਵੱਲੋਂ ਰਾਮਪੁਰਾ ਫੂਲ ਤੋਂ ਲਾਜਪਤ ਰਾਏ ਅਤੇ ਰਾਜਿੰਦਰ ਗੋਇਲ ਸਟੇਟ ਸਕੱਤਰ ਨੂੰ ਚੋਣ ਅਬਜ਼ਰਬਰ ਦੇ ਤੌਰ ’ਤੇ ਨਿਯੁਕਤ ਕੀਤਾ ਗਿਆ। ਇਸ ਦੌਰਾਨ ਮੈਂਬਰਾਂ ਵੱਲੋਂ ਸਰਵਸੰਮਤੀ ਨਾਲ ਗੁਰਮੰਤਰ ਸਿੰਘ ਨੂੰ ਪ੍ਰੀਸ਼ਦ ਦਾ ਪ੍ਰਧਾਨ, ਨਰੇਸ਼ ਜਿੰਦਲ ਨੂੰ ਸਕੱਤਰ ਅਤੇ ਪ੍ਰਦੀਪ ਜਿੰਦਲ ਨੂੰ ਖਜਾਨਚੀ ਚੁਣ ਲਿਆ ਗਿਆ। ਨਵ–ਨਿਯੁਕਤ ਪ੍ਰਧਾਨ ਗੁਰਮੰਤਰ ਸਿੰਘ ਅਤੇ ਉਸ ਦੀ ਟੀਮ ਨੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਜੋ ਜਿੰਮੇਵਾਰੀ ਸੌਂਪੀ ਗਈ ਹੈ, ਉਹ ਉਸ ਨੂੰ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਪ੍ਰੀਸ਼ਦ ਦੀ ਬਿਹਤਰੀ ਲਈ ਕੰਮ ਕਰਨਗੇ। ਇਸ ਸਮੇਂ ਭਾਰਤ ਵਿਕਾਸ ਪ੍ਰੀਸ਼ਦ ਇਕਾਈ ਮਾਨਸਾ ਦੇ ਸਮੂਹ ਮੈਂਬਰ ਹਾਜ਼ਰ ਸਨ।
