*ਗੁਰਪ੍ਰੀਤ ਸਿੰਘ ਬਣਾਂਵਾਲੀ MLA ਸਰਦੂਲਗੜ੍ਹ ਨੂੰ ਅਪਣੀ ਜਲਦੀ ਸਟੇਸ਼ਨ ਚੁਆਇਸ ਤੇ ਜਲਦੀ ਜੁਆਇੰਨ ਕਰਾਉਣ ਲਈ ਉਮੀਦਵਾਰਾਂ ਵੱਲੋਂ ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਤਮਕੋਟ ਦੀ ਅਗਵਾਈ ਵਿੱਚ ਮੰਗ ਪੱਤਰ ਦਿੱਤਾ ਗਿਆ*

0
50

ਸਰਦੂਲਗੜ੍ਹ (ਸਾਰਾ ਯਹਾਂ/ਜੋਨੀ ਜਿੰਦਲ )  : ਅੱਜ ਮਿਤੀ 1/03/2023 ਨੂੰ ਗੁਰਪ੍ਰੀਤ ਸਿੰਘ ਬਣਾਂਵਾਲੀ  MLA ਸਰਦੂਲਗੜ੍ਹ ਨੂੰ ਅਪਣੀ ਜਲਦੀ ਸਟੇਸ਼ਨ ਚੁਆਇਸ  ਤੇ ਜਲਦੀ ਜੁਆਇੰਨ ਕਰਾਉਣ ਲਈ ਮਾਸਟਰ ਕੇਡਰ 4161 ਸਿਲੈਕਟ ਉਮੀਦਵਾਰਾਂ ਵੱਲੋਂ ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਤਮਕੋਟ ਦੀ ਅਗਵਾਈ ਵਿੱਚ ਮੰਗ ਪੱਤਰ ਦਿੱਤਾ ਗਿਆ। ਮੰਤਰੀ ਸਾਹਿਬ ਦੇ ਪੀ ਏ ਸਾਹਬ ਨੇ ਭਰੋਸਾ ਦਿਵਾਇਆ ਕਿ ਅਸੀਂ ਕੱਲ ਚੰਡੀਗੜ੍ਹ ਜਾ ਕੇ ਆਪ ਜੀ ਦੀ ਮੰਗ ਨੂੰ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਸਾਮ੍ਹਣੇ ਰੱਖ ਕੇ ਜਲਦੀ ਹੱਲ ਕਰਵਾਂਗੇ। ਇਸ ਤੋਂ ਪਹਿਲਾਂ ਪਿਛਲੀ 18 ਤਾਰੀਖ਼ ਨੂੰ ਮੁੱਖ ਮੰਤਰੀ ਦੀ ਕੋਠੀ ਅੱਗੇ ਰੋਸ਼ ਮਾਰਚ ਕੀਤਾ ਗਿਆ ਸੀ ਜਿਸ ਵਿੱਚ ਉੱਥੋਂ ਦੇ ਪ੍ਰਸ਼ਾਸਨ ਵੱਲੋਂ ਸਰਕਾਰ ਨਾਲ ਰਾਬਤਾ ਬਣਾ ਕੇ ਮਾਰਚ ਦੇ ਦੂਸਰੇ ਹਫਤੇ ਸਟੇਸ਼ਨ ਚੁਆਇਆ ਕਰਾਉਣ ਲਈ ਪੋਰਟਲ ਖੋਲ੍ਹਣ ਦਾ ਭਰੋਸਾ ਦਿੱਤਾ ਸੀ।   ਅਗਰ ਸਰਕਾਰ ਵੱਲੋਂ ਪੋਰਟਲ ਨਾ ਖੋਲ੍ਹਿਆ ਗਿਆ ਤਾਂ ਜਲਦੀ ਸਾਤ ਮਈ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।ਇਸ ਮੌਕੇ ਮਾਨਸਾ ਦੇ  ਮਾਸਟਰ ਕੇਡਰ 4161 ਦੇ ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਤਮਕੋਟ ,  ਬਲਕਾਰ ਬੁਢਲਾਡਾ, ਮੁਨੀਸ਼ ਕੁਮਾਰ, ਭੁਪਿੰਦਰ ਸਿੰਘ, ਸੁਸ਼ੀਲ ਕੁਮਾਰ, ਤਰਸੇਮ ਸਿੰਘ, ਗੁਰਪ੍ਰੀਤ ਸਿੰਘ,ਹਾਜ਼ਿਰ ਸਨ।

LEAVE A REPLY

Please enter your comment!
Please enter your name here