
ਜੋਗਾ, 28 ਜੂਨ (ਸਾਰਾ ਯਹਾਂ/ਗੋਪਾਲ ਅਕਲੀਆ)-ਪਿਛਲੇ ਲੰਬੇ ਸਮੇਂ ਤੋ ਪਾਰਟੀ ਪ੍ਰਤੀ ਕੀਤੀਆ ਜਾ ਰਹੀ ਗਤੀਵਿਧੀਆ ਨੂੰ ਦੇਖਦਿਆ ਐਂਟੀਨਾਰਕੋਟਿਕ ਸੈੱਲ ਕਾਂਗਰਸ ਪੰਜਾਬ ਦੇ ਚੇਅਰਮੈਨ ਰਣਜੀਤ ਸਿੰਘ ਨਿੱਕੜਾ ਵਲੋਂ ਯੂਥ ਆਗੂ ਗੁਰਪ੍ਰੀਤ ਸਿੰਘ ਧਲੇਵਾਂ ਨੂੰ ਐਂਟੀਨਾਰਕੋਟਿਕ ਸੈੱਲ ਮਾਲਵਾ ਜੋਨ ਦਾ ਜਨਰਲ ਸੈਕਟਰੀ, ਰਾਜ ਕੁਮਾਰ ਸਿੰਗਲਾ ਭੀਖੀ ਨੂੰ ਜਿਲ੍ਹਾ ਜਨਰਲ ਸੈਕਟਰੀ ਤੇ ਚਰਨਜੀਤ ਸਿੰਘ ਝੰਡੂਕੇ ਨੂੰ ਜਿਲ੍ਹਾ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਰਣਜੀਤ ਸਿੰਘ ਨਿੱਕੜਾ ਨੇ ਕਿਹਾ ਪਿਛਲੇ ਲੰਬੇ ਸਮੇਂ ਤੋ ਮਾਲਵਾ ਜੋਨ ਦੇ ਇੰਚਾਰਜ ਰਜਨੀਸ਼ ਸ਼ਰਮਾ ਭੀਖੀ ਪਾਰਟੀ ਪ੍ਰਤੀ ਵਧੀਆ ਸੇਵਾਵਾਂ ਨਿਭਾ ਰਹੇ ਹਨ ਅਤੇ ਨੌਜਵਾਨਾਂ ਨੂੰ ਨਸਿ਼ਆ ਤੇ ਹੋਰ ਭਿਆਨਕ ਬੁਰਾਈਆਂ ਤੋਂ ਦੂਰ ਰਹਿਣ ਲਈ ਕੈਂਪਾ ਰਹੀ ਅਨੇਕਾ ਉਪਰਾਲੇ ਕੀਤਾ ਜਾ ਰਹੇ ਹਨ, ਜਿੰਨ੍ਹਾ ਦੀ ਅਗਵਾਈ ਵਿੱਚ ਨਵੇਂ ਅਹੁਦੇਦਾਰ ਨਿਯੁਕਤ ਕੀਤੇ ਗਏ ਹਨ, ਜਿੰਨ੍ਹਾਂ ਵਿੱਚ ਗੁਰਪ੍ਰੀਤ ਸਿੰਘ ਧਲੇਵਾਂ ਨੂੰ ਜਨਰਲ ਸੈਕਟਰੀ ਮਾਲਵਾ ਜੋਨ, ਰਾਜ ਕੁਮਾਰ ਭੀਖੀ ਨੂੰ ਜਿਲ੍ਹਾ ਜਨਰਲ ਸੈਕਟਰੀ ਤੇ ਚਰਨਜੀਤ ਸਿੰਘ ਨੂੰ ਜਿਲ੍ਹਾ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਧਰ ਨਵੇਂ ਅਹੁਦੇਦਾਰ ਗਰਪ੍ਰੀਤ ਸਿੰਘ ਧਲੇਵਾਂ, ਰਾਜ ਕੁਮਾਰ ਭੀਖੀ ਤੇ ਚਰਨਜੀਤ ਸਿੰਘ ਨੇ ਮਾਣ ਸਨਮਾਨ ਦੇਣ ਲਈ ਮਹਾਰਾਣੀ ਪ੍ਰਨੀਤ ਕੌਰ, ਪੰਜਾਬ ਦੇ ਚੇਅਰਮੈਨ ਰਣਜੀਤ ਸਿੰਘ ਨਿੱਕੜਾ ਤੇ ਮਾਲਵਾ ਜੋਨ ਦੇ ਇੰਚਾਰਜ ਰਜਨੀਸ਼ ਸ਼ਰਮਾ ਦਾ ਧੰਨਵਾਦ ਕਰਦਿਆ ਵਿਸ਼ਵਾਸ ਦਿਵਾਇਆ ਕਿ ਉਹ ਪਾਰਟੀ ਦੀ ਤਰੱਕੀ ਲਈ ਹੋਰ ਮਿਹਨਤ ਕਰਨਗੇ ਅਤੇ ਨੌਜਵਾਨਾਂ ਨੂੰ ਨਸਿ਼ਆ ਪ੍ਰਤੀ ਜਾਗਰੂਕ ਲਈ ਉਪਰਾਲੇ ਕਰਦੇ ਰਹਿਣਗੇ। ਇਸ ਮੌਕੇ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।
