
ਚੰਡੀਗੜ੍ਹ 21 ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਕਿਸਾਨ ਅੰਦੋਲਨ ਵਿੱਚ ਪੰਜਾਬੀ ਕਲਾਕਾਰਾਂ ਦਾ ਵੱਡਾ ਸਹਿਯੋਗ ਮਿਲ ਰਿਹਾ ਹੈ। ਹੁਣ ਅਦਾਕਾਰ ਗੁਰਪ੍ਰੀਤ ਘੁੱਗੀ ਨੇ ਸੋਸ਼ਲ ਮੀਡੀਆ ‘ਤੇ ਕਿਸਾਨ ਅੰਦੋਲਨ ਨੂੰ ਲੈ ਕੇ ਵੀਡੀਓ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਸੁਚੇਤ ਕੀਤਾ ਹੈ।
ਘੁੱਗੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀਡੀਓ ਸ਼ੇਅਰ ਕਰਦਿਆਂ ਕਿਸਾਨਾਂ ਨੂੰ ਫੇਕ ਮੀਡੀਆ ਦਾ ਬਾਈਕਾਟ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਇਹ ਵੀਡੀਓ ਮੈਂ ਜਾਣਬੁਝ ਕੇ ਹਿੰਦੀ ‘ਚ ਬਣਾ ਰਿਹਾ ਹਾਂ ਤਾਂ ਕਿ ਪੰਜਾਬ ਦੇ ਨਾਲ-ਨਾਲ ਬਾਕੀ ਸੂਬਿਆਂ ਦੇ ਕਿਸਾਨਾਂ ਨੂੰ ਵੀ ਮੇਰੀ ਗੱਲ ਸਮਝ ਆਵੇ।
https://www.instagram.com/tv/CJBdZ0SAVMq/?utm_source=ig_web_button_share_sheet
ਉਨ੍ਹਾਂ ਕਿਹਾ ਕਿ ਅੱਜ ਤੁਹਾਡੇ ਵਿਚਾਲੇ ਨਕਲੀ ਮੀਡੀਆ ਕਰਮੀ ਤੇ ਜੋ ਜਾਣਬੁਝ ਕੇ ਪੱਤਰਕਾਰ ਬਣੇ ਹੁੰਦੇ ਹਨ, ਉਹ ਮੌਜੂਦ ਹਨ। ਭੁੱਲ-ਭੁਲੇਖੇ ਉਹ ਮੋਬਾਈਲ ‘ਤੇ ਹੀ ਤੁਹਾਡਾ ਇੰਟਰਵਿਊ ਕਰਨ ਦੀ ਕੋਸ਼ਿਸ਼ ਕਰਨਗੇ ਤੇ ਤੁਹਾਡੇ ਮੂੰਹੋਂ ਕੁਝ ਅਜਿਹਾ ਕਢਵਾ ਲੈਣਗੇ, ਜਿਸ ਦਾ ਉਹ ਮਜ਼ਾਕ ਬਣਾ ਸਕਣ।’
