ਗੁਰਪੁਰਬ ਨੂੰ ਸਮਰਪਤ ਖੂਨਦਾਨ ਕੈੰਪ ਲਗਾਇਆ 40 ਯੂਨਿਟ ਖੂਨਦਾਨ ਕੀਤਾ

0
8

ਸਰਦੂਲਗੜ੍ਹ 14, ਜਨਵਰੀ (ਸਾਰਾ ਯਹਾ /ਬਲਜੀਤ ਪਾਲ):ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਪਿਲਛੀਆਂ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਕ ਖੂਨਦਾਨ ਕੈਂਪ ਲਗਾਇਆ ਗਿਆ। ਸਮਾਜ ਸੇਵੀ ਅਤੇ ਖੂਨਦਾਨੀ ਬਲਜਿੰਦਰ ਸਿੰਘ ਪਿਲਛੀਆਂ ਨੇ ਦੱਸਿਆ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਉਤਸਵ ਨੂੰ ਸਮਰਪਤ ਲਗਾਏ ਗਏ ਇਸ ਖੂਨਦਾਨ ਕੈਂਪ ਦਾ ਉਦਘਾਟਨ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਰਸੇਮ ਸਿੰਘ ਨੇ ਕੀਤਾ।ਖੂਨ ਇਕੱਤਰ ਕਰਨ ਲਈ ਬਾਦੀ ਬਲੱਡ ਬੈੰਕ ਬਠਿੰਡਾ ਦੀ ਟੀਮ ਵਿਸ਼ੇਸ਼ ਤੌਰ ਤੇ ਪਹੁੰਚੀ। ਖ਼ੂਨਦਾਨ ਕੈਂਪ ਦੌਰਾਨ ਸਵੈਇੱਛਤ ਖੂਨਦਾਨੀਆਂ ਵੱਲੋਂ 40 ਯੂਨਿਟ ਖੂਨਦਾਨ ਕੀਤਾ ਗਿਆ। ਕੈੰਪ ਦੌਰਾਨ ਖੂਨਦਾਨੀਆਂ ਨੂੰ ਸਨਮਾਨਤ ਕਰਦਿਆਂ ਕਥਾ ਵਾਚਕ ਗੁਰਜੀਵਨ ਸਿੰਘ, ਗ੍ਰੰਥੀ ਗੁਰਜਿੰਦਰ ਸਿੰਘ ਅਤੇ ਸਮਾਜਸੇਵੀ ਗੁਰਪ੍ਰੀਤ ਸਿੰਘ ਭੰਮਾਂ ਨੇ ਕਿਹਾ ਕਿ ਖੂਨਦਾਨ ਕਰਨਾ ਸਮਾਜ ਸੇਵਾ ਤੇ ਲੋਕ ਭਲਾਈ ਦਾ ਕਾਰਜ ਹੈ। ਅਜਿਹੇ ਕੈੰਪ ਲਗਾਉਣ ਨਾਲ ਜਿੱਥੇ ਖੂਨ ਦੀ ਕਮੀ ਕਾਰਨ ਹੋਣ ਵਾਲੀਆਂ ਮੌਤਾਂ ਨੂੰ ਰੋਕਕੇ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ ਉੱਥੇ ਹੀ ਅਜਿਹੇ ਕੈੰਪਾਂ ਨਾਲ ਆਪਸੀ ਭਾਈਚਾਰਕ ਸਾਂਝ ਚ ਵੀ ਵਾਧਾ ਹੁੰਦਾ ਹੈ। ਇਸ ਮੌਕੇ ਮੈਗਲ ਸਿੰਘ, ਮੁਖਤਿਆਰ ਸਿੰਘ, ਮਨਪ੍ਰੀਤ ਸਿੰਘ, ਮਹਿਮਾ ਸਿੰਘ, ਬੋਘਾ ਸਿੰਘ ਖਾਲਸਾ, ਲੱਭੂ ਸਿੰਘ, ਜੱਗਾ ਸਿੰਘ ਆਦਿ ਹਾਜਰ ਸਨ।


ਕੈਪਸ਼ਨ: ਪਿੰਡ ਪਿਲਸੀਆਂ ਵਿਖੇ ਲਗਾਏ ਕੈੰਪ ਦੌਰਾਨ ਖੂਨਦਾਨ ਕਰਦੇ ਖੂਨਦਾਨੀ ਅਤੇ ਪ੍ਰਬੰਧਕ।

LEAVE A REPLY

Please enter your comment!
Please enter your name here