
ਮਾਨਸਾ, 28 ਨਵੰਬਰ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸਲੱਮ ਫਾਊਂਡੇਸ਼ਨ ਇੰਡੀਆ ਦੀ ਜ਼ਿਲ੍ਹਾ ਮਾਨਸਾ ਦੀ ਟੀਮ ਵੱਲੋਂ ਆਰ ਕੇ ਅਟਵਾਲ ਨੈਸ਼ਨਲ ਜਨਰਲ ਸੈਕਟਰੀ ਮੈਡਮ ਰੁਪਿੰਦਰ ਬਾਵਾ ਪ੍ਰਧਾਨ ਸਲੱਮ ਫਾਊਂਡੇਸ਼ਨ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਧਾਨ ਮੰਜੂ ਜਿੰਦਲ ਦੀ ਅਗਵਾਈ ਹੇਠ ਸ਼ਹਿਰੀ ਪ੍ਰਧਾਨ ਰਾਜਵਿੰਦਰ ਕੌਰ ਨੇ ਗੁਰਪੁਰਬ ਦੇ ਸ਼ੁਭ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਮਾਨਸਾ ਖੁਰਦ ਵਿਖੇ ਪੌਦੇ ਲਗਵਾਏ ਇਸ ਸਮੇਂ ਮੌਜੂਦ ਰਹੇ ਸ਼ਹਿਰੀ ਪ੍ਰਧਾਨ ਇਕਬਾਲ ਸਿੰਘ , ਪਰਮਪਾਲ ਕੌਰ ਪ੍ਰਿੰਸੀਪਲ, ਭਰਮਪ੍ਰੀਤ ਸਿੰਘ ਨੈਟੀ, ਅਮਨਦੀਪ ਸਿੰਘ ਅਮਨ, ਮਨਦੀਪ ਸਿੰਘ ਲਾਲੀ ਆਦਿ
