ਮਾਨਸਾ(ਸਾਰਾ ਯਹਾ/ ਬਲਜੀਯ ਸ਼ਰਮਾ): ਜ਼ਿਲ੍ਹਾ ਕੋਰੋਨਾ ਮੁਕਤ ਹੋ ਗਿਆ ਸੀ ਅਤੇ ਸਾਰੀਆਂ ਸੰਸਥਾਵਾਂ ਨੇ ਆਪਣੇ ਲੰਗਰ ਸਮਾਪਤ ਕਰ ਦਿੱਤੇ ਸਨ ਅਤੇ ਗੁਰਦੁਆਰਾ ਸ੍ਰੀ ਸਿੰਘ ਸਭਾ ਵਲੋ ਹਸਪਤਾਲ ਮਾਨਸਾ ਵਿਖੇ ਕੋਰੋਨਾ ਮਰੀਜ਼ਾਂ ਦੇ ਲੰਗਰ ਦੀ ਜ਼ਿੰਮੇਵਾਰੀ ਆਪਣੇ ਸਿਰ ਲੈਤੀ ਹੋਈ ਸੀ ਸਵੇਰ ਦੀ ਚਾਹ ਤੋਂ ਲੈ ਸ਼ਾਮ ਦੀ ਰੋਟੀ ਮਰੀਜ਼ ਦੀ ਇੱਛਾ ਮੁਤਾਬਿਕ ਅਤੇ ਡਾਕਟਰਾਂ ਵਲੋਂ ਜ਼ੋ ਚੀਜ਼ਾਂ ਇਸ ਬੀਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਗੁਰਦੁਆਰਾ ਪ੍ਰਬੰਧਕਾਂ ਤੇ ਸੇਵਾਦਾਰਾਂ ਵੱਲੋਂ ਡਿਊਟੀ ਸੰਭਾਲੀ ਹੋਈ ਅਤੇ ਡਾਕਟਰਾਂ ਵਲੋਂ ਕੀਤੀ ਮਰੀਜ਼ ਦੀ ਦੇਖਭਾਲ ਕਰਨ ਅਤੇ ਸਹੀ ਖੁਰਾਕ ਮਿਲਣ ਕਾਰਨ ਸਾਰੇ ਮਰੀਜ਼ਾ ਠੀਕ ਹੋ ਕੇ ਆਪਣੇ ਆਪਣੇ ਘਰਾਂ ਨੂੰ ਪਰਤ ਗਏ ਸਨ ਪਰ ਦੁਆਰਾ ਮਾਨਸਾ ਵਿੱਚ ਨਵੇਂ ਕੋਰੋਨਾ ਮਰੀਜ਼ਾਂ ਦੇ ਆਉਣ ਕਾਰਨ ਗੁਰਦੁਆਰਾ ਸ੍ਰੀ ਸਿੰਘ ਸਭਾ ਨੇ ਮਰੀਜ਼ਾਂ ਦੀ ਸੇਵਾ ਕਰਨ ਦਾ ਬੀੜਾ ਚੁੱਕਿਆ ਹੈ ਅਤੇ ਅੱਜ ਗੁਰਦੁਆਰਾ ਸਾਹਿਬ ਵਿਖੇ ਕੋਰੋਨਾ ਮਰੀਜ਼ਾਂ ਦੀ ਸੇਵਾ ਕਰਨ ਤੋਂ ਪਹਿਲਾਂ ਲੰਗਰ ਦੀ ਜ਼ਿੰਮੇਵਾਰੀ ਲੈਂਦਿਆਂ ਅਰਦਾਸ ਕੀਤੀ ਗਈ ਅਰਦਾਸ ਸਮੇਂ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਟੇਕ ਸਿੰਘ, ਗੁਰਦੁਆਰਾ ਸ੍ਰੀ ਸਿੰਘ ਸਭਾ ਦੇ ਪ੍ਰਧਾਨ ਰਘੁਵੀਰ ਸਿੰਘ, ਸਾਬਕਾ ਪ੍ਰਧਾਨ ਗੁਰਦੀਪ ਸਿੰਘ ਦੀਪ, ਮੈਂਬਰ ਬਲਵੀਰ ਸਿੰਘ, ਸੇਵਾਦਾਰ ਜੱਸਾ ਸਿੰਘ ਮਾਨ, ਤਰਸੇਮ ਸੇਮੀ ਹਜ਼ਾਰ ਸਨ ਅਰਦਾਸ ਉਪਰੰਤ ਸੇਮੀ ਜੀ ਨੇ ਦੱਸਿਆ ਕਿ ਜਿਸ ਤਰ੍ਹਾਂ ਪਹਿਲਾਂ ਹਸਪਤਾਲ ਵਿਚ ਕੋਰੋਨਾ ਮਰੀਜ਼ਾਂ ਦੀ ਦਿਨ ਰਾਤ ਸੇਵਾ ਕੀਤੀ ਹੈ ਉਸ ਤਰ੍ਹਾਂ ਇਹਨਾਂ ਮਰੀਜ਼ਾਂ ਸਹੀ ਖਾਣ ਪੀਣ ਦੀ ਦੇਖ-ਰੇਖ ਕਰਕੇ ਇਹਨਾਂ ਨੂੰ ਜਲਦੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਵਾਪਸ ਇਹਨਾਂ ਮਰੀਜ਼ਾਂ ਘਰ ਭੇਜਿਆ ਜਾਵੇਗਾ