
ਫਗਵਾੜਾ 28 ਸਤੰਬਰ(ਸਾਰਾ ਯਹਾਂ/ਸ਼ਿਵ ਕੋੜਾ) ਗੁਰਦੁਆਰਾ ਸੁਖਚੈਨਆਣਾ ਸਾਹਿਬ ਵਿਖੇ ਇਲਾਹੀ ਕੀਰਤਨ ਕੰਪਨੀ ਦੇ ਮਾਲਕ ਭਾਈ ਜੁਝਾਰ ਸਿੰਘ ਸਿੰਘ ਵਲੋਂ ਭਾਈ ਗੁਰਦਿੱਤ ਸਿੰਘ ਫਗਵਾੜੇ ਵਾਲਿਆ ਦਾ ਨਵਾਂ ਟਰੈਕ “ਮੇਰੇ ਲਾਲ ਜੀਉ ਤੇਰਾ ਅੰਤੁ ਨ ਜਾਣਾ”ਸਬਦ ਸ.ਨਰਿੰਦਰ ਸਿੰਘ ਮੈਨੇਜਰ ਗੁਰਦੁਆਰਾ ਸੁਖਚੈਨਆਣਾ ਸਾਹਿਬ, ਸ.ਜਤਿੰਦਰ ਸਿੰਘ ਖਾਲਸਾ ਪ੍ਰਧਾਨ,ਬਾਬਾ ਜ਼ੋਰਾਵਰ ਸਿੰਘ-ਬਾਬਾ ਫਤਿਹ ਸਿੰਘ ਵੈਲਫੇਅਰ ਸੁਸਾਇਟੀ (ਰਜ਼ਿ) ਫਗਵਾੜਾ,ਬਾਬਾ ਅਮਰੀਕ ਸਿੰਘ ਮੁੱਖ ਸੇਵਾਦਾਰ ਸ਼ਹੀਦ ਬਾਬਾ ਹਰਦਿਆਲ ਸੇਵਾ ਸਿਮਰਨ ਕੇਂਦਰ ਫਗਵਾੜਾ ਵਲੋਂ ਸ਼ਾਂਝੇ ਤੌਰ ਤੇ ਆਪਣੇ ਕਰ ਕਮਲਾਂ ਨਾਲ ਰਿਲੀਜ਼ ਕੀਤਾ ਗਿਆ । ਇਸ ਮੌਕੇ ਸ.ਖਾਲਸਾ ਨੇ ਇਲਾਹੀ ਕੀਰਤਨ ਕੰਪਨੀ ਦੇ ਮਾਲਕ ਭਾਈ ਜੁਝਾਰ ਸਿੰਘ ਸਿੰਘ ਵਲੋਂ ਭਾਈ ਗੁਰਦਿੱਤ ਸਿੰਘ ਫਗਵਾੜੇ ਵਾਲਿਆ ਦਾ ਨਵਾਂ ਟਰੈਕ “ਮੇਰੇ ਲਾਲ ਜੀਉ ਤੇਰਾ ਅੰਤੁ ਨ ਜਾਣਾ”ਸਬਦ ਰਿਲੀਜ਼ ਕਰਨ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅਤੇ ਭਾਈ ਗੁਰਦਿੱਤ ਸਿੰਘ ਫਗਵਾੜੇ ਵਾਲਿਆ ਨੂੰ ਪੁਰਜ਼ੋਰ ਸਬਦਾਂ ਵਿੱਚ ਵਧਾਈ ਦਿੱਤੀ ।ਇਸ ਮੌਕੇ ਖਾਲਸਾ ਨੇ ਵਾਹਿਗੁਰੂ ਜੀ ਅੱਗੇ ਅਰਦਾਸ ਕੀਤੀ ਕਿ ਭਾਈ ਗੁਰਦਿੱਤ ਸਿੰਘ ਨੂੰ ਤੰਦਰੁਸਤੀ ਅਤੇ ਲੰਮੀ ਉਮਰ ਬਖਸ਼ਣ ਅਤੇ ਉਹ ਇਸੇ ਤਰ੍ਹਾਂ ਸੰਗਤਾਂ ਦੀ ਗੁਰਬਾਣੀ ਕੀਰਤਨ ਰਾਹੀ ਸੇਵਾ ਕਰਦੇ ਰਹਿਣ ਸੰਗਤਾਂ ਨੂੰ ਇਹ ਨਵਾਂ ਟਰੈਕ “ਮੇਰੇ ਲਾਲ ਜੀਉ ਤੇਰਾ ਅੰਤੁ ਨ ਜਾਣਾ “ ਜਰੂਰ ਪਸੰਦ ਆਵੇਗਾ ਇਸ ਮੌਕੇ ਭਾਈ ਸੁਖਚੈਨ ਸਿੰਘ,ਭਾਈ ਗੁਰਪਾਲ ਸਿੰਘ ਭਾਈ ਲਵਪ੍ਰੀਤ ਸਿੰਘ ਭਾਈ ਲਖਵਿੰਦਰ ਸਿੰਘ ਆਦਿ ਹਾਜ਼ਰ ਸਨ।
