
ਫਗਵਾੜਾ 12 ਜਨਵਰੀ (ਸਾਰਾ ਯਹਾਂ/ਸ਼ਿਵ ਕੌੜਾ) ਸੰਤ ਬਾਬਾ ਗਿਆਨੀ ਹਰਦਿੱਤ ਸਿੰਘ, ਗੁਰਦੁਆਰਾ ਸ਼ਹੀਦ ਸਿੰਘਾਂ ਹਰਦਾਸਪੁਰ ਵੱਲੋਂ ਮਾਘੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਪਿੰਡ ਗੰਢਵਾਂ ਹੁੰਦਾ ਹੋਇਆ ਅਠੌਲੀ ਪੁੱਜਾ। ਜਿੱਥੇ ਗੁਰੂ ਪਿਆਰੀ ਸੰਗਤ ਵੱਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ। ਪਿੰਡ ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਭਾਰੀ ਦਿਵਾਨ ਸਜਾਏ ਗਏ। ਜਿੱਥੇ ਇੰਟਰਨੈਸ਼ਨਲ ਗੋਲਡ ਮੈਡਲਿਸਟ ਢਾਡੀ ਜੱਥਾ ਭਾਈ ਤਰਲੋਚਨ ਸਿੰਘ ਭੂਮੱਦੀ ਅਤੇ ਸਾਥੀਆਂ ਨੇ ਗੁਰੂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਗੁਰਦੁਆਰਾ ਪ੍ਰਬੰਧਕ ਕਮੇਟੀ ਅਠੌਲੀ, ਸਰਪੰਚ ਕੁਲਵਿੰਦਰ ਸਿੰਘ ਕਾਲਾ, ਗ੍ਰਾਮ ਪੰਚਾਇਤ, ਉੱਘੇ ਢਾਡੀ ਭਾਈ ਪਲਵਿੰਦਰ ਸਿੰਘ ਅਠੌਲੀ ਦੇ ਪਿਤਾ ਗਿਆਨੀ ਗੁਰਬਖਸ਼ ਸਿੰਘ ਅਠੌਲੀ ਵੱਲੋ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਪੰਜ ਪਿਆਰੇ ਸਾਹਿਬ ਅਤੇ ਢਾਡੀ ਜੱਥੇ ਨੂੰ ਗੁਰੂ ਸਾਹਿਬ ਦੀ ਬਖਸ਼ਿਸ਼ ਸਿਰੋਪਾਓ ਭੇਂਟ ਕਰਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਮਹਿੰਦਰ ਸਿੰਘ ਘੱਗ ਕੈਨੇਡਾ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਰਵੇਲ ਸਿੰਘ, ਜੱਥੇਦਾਰ ਬੂਟਾ ਸਿੰਘ ਅਠੌਲੀ ਮੀਤ ਪ੍ਰਧਾਨ, ਸੰਤੋਖ ਸਿੰਘ ਪੰਚ, ਸੁਰਜੀਤ ਸਿੰਘ, ਸਟੀਫਨ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਦਿਵਾਨ ਵਿੱਚ ਹਾਜ਼ਰੀ ਭਰੀ। ਦੁੱਧ ਅਤੇ ਮਠਿਆਈ ਦੇ ਲੰਗਰ ਅਤੁੱਟ ਵਰਤਾਏ ਗਏ। ਇਹ ਨਗਰ ਕੀਰਤਨ ਪਿੰਡ ਨਾਰੰਗਪੁਰ ਤੋ ਹੁੰਦਾ ਹੋਇਆ ਵਾਪਸ ਗੁਰਦੁਆਰਾ ਸ਼ਹੀਦ ਸਿੰਘਾਂ ਪਿੰਡ ਹਰਦਾਸਪੁਰ ਵਿਖੇ ਸਮਾਪਤ ਹੋਇਆ।
