
ਬੁਢਲਾਡਾ 21 ਅਪ੍ਰੈਲ (ਸਾਰਾ ਯਹਾਂ/ਮਹਿਤਾ ) ਅੱਜ ਗੁਰਦਾਸੀਦੇਵੀ ਕਾਲਜ਼ ਬੁਢਲਾਡਾ ਵਿਖੇ ਨੈਸ਼ਨਲ ਸਿਵਲ ਸਰਵਿਸਿਜ਼ ਡੇਅ ਮਨਾਇਆ ਗਿਆ। ਇਸ ਮੌਕੇ ਕਾਲਜ਼ ਦੇ ਪ੍ਰਿੰਸੀਪਲ ਡਾ: ਨਵਨੀਤ ਸਿੰਘ ਜੀ ਨੇ ਦੱਸਿਆ ਕਿ ਭਾਰਤ ਸਰਕਾਰ ਹਰ ਸਾਲ 21 ਅਪ੍ਰੈਲ ਨੂੰ ‘ਸਿਵਲ ਸਰਵਿਸਿਜ਼ ਡੇ’ ਸਿਵਲ ਸੇਵਕਾਂ ਨੂੰ ਨਾਗਰਿਕਾਂ ਦੇ ਕੰਮਾਂ ਲਈ ਆਪਣੇ ਆਪ ਨੂੰ ਸਮਰਪਿਤ ਕਰਨ ਅਤੇ ਜਨਤਕ ਸੇਵਾ ਅਤੇ ਕੰਮ ਵਿੱਚ ਉੱਤਮਤਾ ਲਈ ਆਪਣੀਆਂ ਵਚਨਬੱਧਤਾਵਾਂ ਨੂੰ ਨਵਿਆਉਣ ਦੇ ਮੌਕੇ ਵਜੋਂ ਮਨਾਉਂਦੀ ਹੈ। ਕਾਲਜ ਦੇ ਚੇਅਰਮੈਨ ਡਾ: ਨਵੀਨ ਸਿੰਗਲਾਂ ਜੀ ਨੇ ਕਾਲਜ ਵਿੱਚ ਸ਼ੈਸ਼ਨ 2022-23 ਵੱਖ ਵੱਖ ਬਰਾਚਾਂ ਲਈ ਜਨਰਲ ਅਤੇ ਰਿਜਰਵ ਕੈਟਾਗਰੀਆਂ ਦੇ ਲਈ 100% ਤੱਕ ਦੀ ਸਕਾਲਰਸ਼ਿਪ ਦਾ ਵੀ ਐਲਾਨ ਕੀਤਾ। ਇਸ ਸਕਾਲਰਸਿਪ ਨਾਲ ਜਿਥੇ ਰਿਜਰਵ ਕੈਟਾਗਰੀਜ਼ ਨੂੰ ਫਾਇਦਾ ਹੁੰਦਾ ਹੈ ਉਥੇ ਜਨਰਲ ਕੈਟਾਗਰੀ ਵੀ ਇਸ ਸਕੀਮ ਦਾ ਫਾਈਦਾ ਉਠਾਵੇਗੀ। ਇਸ ਮੌਕੇ ਕਾਲਜ਼ ਦੇ ਚੇਅਰਮੈਨ ਨਵੀਨ ਸਿੰਗਲਾ ਅਤੇ ਕਾਲਜ਼ ਦੇ ਸਟਾਫ਼ ਵਲੋਂ ਐਸ ਡੀ ਐਮ ਕਾਲਾ ਰਾਮ ਕਾਂਸਲ ਨੂੰ ਨੈਸ਼ਨਲ ਸਿਵਲ ਸਰਵਿਸਿਜ਼ ਡੇਅ ਦੀ ਯਾਦਗਾਰ ਤਸਵੀਰ ਭੇਟ ਕੀਤੀ । ਇਸ ਮੌਕੇ ਕਾਲਜ਼ ਦ ਸਟਾਫ਼ ਅਤੇ ਸਮੂਹ ਵਿਦਿਆਰਥੀ ਹਾਜ਼ਿਰ ਸਨ।
