
ਬੁਢਲਾਡਾ 20 ਮਾਰਚ(ਸਾਰਾ ਯਹਾਂ/ਮਹਿਤਾ ਅਮਨ)ਗੁਰਦਾਸੀ ਦੇਵੀ ਕਾਲਜ਼ ਦੇ ਕੋਰਸ ਬੀ।ਸੀ।ਏ ਤੀਜੇ ਸਮੈਸਟਰ ਵਿੱਚ ਪੜ੍ਹ ਰਹੇ ਸਾਰੇ ਹੀ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ। ਜਿਸ ਵਿੱਚ ਸਿਮਰਨਪ੍ਰੀਤ ਕੌਰ ਨੇ 8.61 ਸੀ.ਜੀ.ਪੀ.ਏ. ਪ੍ਰਾਪਤ ਕਰਕੇ ਪਹਿਲਾ ਸਥਾਨ ਮਨਦੀਪ ਕੌਰ ਨੇ 8.57 ਪ੍ਰਾਪਤ ਕਰਕੇ ਦੂਸਰਾ ਅਤੇ ਰਾਜ ਕੌਰ ਨੇ 8.43 ਹਾਸਿਲ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਕਾਲਜ ਦੇ ਚੇਅਰਮੈਨ ਡਾ. ਨਵੀਨ ਸਿੰਗਲਾ ਵੱਲੋਂ ਦੱਸਿਆ ਗਿਆ ਕਿ ਇਹ ਕੋਰਸ ਗ੍ਰੈਜੂਏਟ ਲੈਬਲ ਦਾ ਕੋਰਸ ਹੈ ਜਿਸ ਵਿੱਚ ਵਿਦਿਆਰਥੀਆਂ ਦੇ ਲਈ ਵੈੱਬ ਡਿਜਾਇਨਿੰਗ, ਕੰਪਿਊਟਰ ਪ੍ਰੋਗਰਾਮਰ, ਸੌਫਟਵੇਅਰ ਡਿਵੈਲਪਰ ਅਤੇ ਟੈਸਟਰ ਆਦਿ ਦੇ ਤੌਰ ਤੇ ਨੌਕਰੀਆਂ ਦਾ ਬਹੁਤ ਸਕੋਪ ਹੈ। ਮੈਡਮ ਰੇਖਾ ਨੇ ਦੱਸਿਆ ਕਿ ਅੱਜ ਦਾ ਸਮਾਂ ਇੰਨਫਰਮੇਸ਼ਨ ਐਡ ਟੈਕਨੌਲੋਜੀ ਦਾ ਯੁੱਗ ਹੈ ਅਤੇ ਵਿਦਿਆਰਥੀਆਂ ਦੇ ਲਈ ਕੰਪਿਊਟਰ ਅਤੇ ਟੈਕਨੀਕਲ ਐਜੁਕੇਸ਼ਨ ਬਹੁਤ ਜਰੂਰੀ ਹੋ ਚੁੱਕੀ ਹੈ। ਇਸ ਮੌਕੇ ਕਾਲਜ਼ ਦੀ ਸਮੂਹ ਮੈਨੇਜ਼ਮੈਂਟ ਅਤੇ ਸਟਾਫ ਮੈਂਬਰ ਮੌਜੂਦ ਸਨ।
