
ਗੁਰਦਾਸਪੁਰ 14,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ) : ਦੀਨਾਨਗਰ ਰੋਡ ਤੋਂ ਪੁਲੀਸ ਵੱਲੋਂ ਚਾਰ ਗੱਡੀਆਂ ਨੂੰ ਦਸਤੀ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ ਹੈ। ਮੌਕੇ ਤੇ ਮੌਜੂਦ ਡੀ ਐਸ ਪੀ ਸਿਟੀ ਸੁਖਪਾਲ ਸਿੰਘ ਨੇ ਦੱਸਿਆ ਕਿ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਮਾਹੌਲ ਨੂੰ ਸ਼ਾਂਤਮਈ ਰੱਖਣ ਦੇ ਮਨਸੂਬੇ ਨਾਲ ਪੁਲਿਸ ਵੱਲੋਂ ਸ਼ਹਿਰ ਅੰਦਰ ਲਗਾਤਾਰ ਗਸ਼ਤ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਜੇਲ੍ਹ ਰੋਡ ਤੇ ਉਨ੍ਹਾਂ ਨੂੰ ਗੱਡੀਆਂ ਦਾ ਇੱਕ ਕਾਫਲਾ ਮਿਲਿਆ ਜਿਨ੍ਹਾਂ ਦੀ ਪੜਤਾਲ ਕਰਨ ਤੇ ਉਨ੍ਹਾਂ ਵਿੱਚ ਦਸਤੀ ਹਥਿਆਰ ਪਾਏ ਗਏ ਜਿਸ ਤੋਂ ਬਾਅਦ ਪੁਲਿਸ ਵੱਲੋਂ 4 ਗਡੀਆਂ ਨੂੰ ਹਰਾਸਿਤ ਵਿੱਚ ਲੈ ਕੇ ਥਾਣਾ ਸਿਟੀ ਗੁਰਦਾਸਪੁਰ ਵਿਖੇ ਭੇਜ ਦਿੱਤਾ ਗਿਆ।
