ਗੁਆਂਢੀ ਕਰਦਾ ਸੀ ਭੈਣ ਤੰਗ ਪ੍ਰੇਸ਼ਾਨ, ਪੁਲਿਸ ਵਲੋਂ ਕਾਰਵਾਈ ਨਾ ਕਰਨ ‘ਤੇ ਨੌਜਵਾਨ ਨੇ ਕੀਤੀ ਖੁਦਕੁਸ਼ੀ

0
144

ਫਾਜ਼ਿਲਕਾ 31 ਅਗਸਤ (ਸਾਰਾ ਯਹਾ/ਬਿਓਰੋ ਰਿਪੋਰਟ): ਮੰਡੀ ਅਰਨੀਵਾਲਾ ਥਾਣਾ ਦੇ ਅਧੀਨ ਪੈਂਦੇ ਪਿੰਡ ਆਲਿਆਣਾ ਦੇ ਇੱਕ ਨੌਜਵਾਨ ਵਲੋਂ ਖੁਦਕੁਸ਼ੀ ਕਰਨ ਦੀ ਘਟਨਾ ਸਾਹਮਣੇ ਆਈ ਹੈ। ਇਸ ਮਾਮਲੇ ‘ਚ ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਦੇ ਹੀ ਪਿੰਡ ਦਾ ਨੌਜਨਾਵ ਪੀੜਤ ਦੀ ਭੈਣ ਨੂੰ ਵ੍ਹੱਟਸਐਪ ‘ਤੇ ਤੰਗ-ਪ੍ਰੇਸ਼ਾਨ ਕਰਦਾ ਸੀ। ਜਿਸ ਦੀ ਸ਼ਿਕਾਈਤ ਉਨ੍ਹਾਂ ਪੁਲਿਸ ਨੂੰ ਵੀ ਕੀਤੀ। ਪਰ ਪੁਲਿਸ ਵਲੋਂ ਕੋਈ ਢੁਕਵੀਂ ਕਾਰਵਾਈ ਨਾ ਹੋਣ ਕਰਕੇ ਨੌਜਵਾਨ ਨੇ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੂ ਕਰ ਲਈ।

ਮ੍ਰਿਤਕ ਨੂੰ ਉਸ ਦੇ ਪਰਿਵਾਰ ਵਲੋਂ ਮੌਕੇ ‘ਤੇ ਫਾਜ਼ਿਲਕਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਹਾਲਤ ਜ਼ਿਆਦਾ ਖ਼ਰਾਬ ਹੋਣ ਕਰਕੇ ਡਾਕਟਰਾਂ ਨੇ ਮਰੀਜ਼ ਨੂੰ ਫਰੀਦਕੋਟ ਮੈਡੀਕਲ ਕਾਲਜ ‘ਚ ਰੈਫਰ ਕਰ ਦਿੱਤਾ ਜਿੱਥੇ ਇੱਕ ਦਿਨ ਬਾਅਦ ਉਕਤ ਨੌਜਵਾਨ ਦੀ ਮੌਤ ਹੋ ਗਈ।

ਉਧਰ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੀ ਭੈਣ ਅਤੇ ਮਾਂ ਨੇ ਦੱਸਿਆ ਕਿ ਗੁਆਂਢੀਆਂ ਦੇ ਲੜਕੇ ਵੱਲੋਂ ਉਸ ਨੂੰ ਵ੍ਹੱਟਸਐਪ ‘ਤੇ ਗਲਤ ਮੈਸੇਜ ਭੇਜੇ ਗਏ ਸੀ। ਜਿਸ ਦੀ ਸ਼ਿਕਾਇਤ ਉਨ੍ਹਾਂ ਨੇ ਥਾਣਾ ਅਰਨੀਵਾਲਾ ਵਿਖੇ ਚੌਵੀ ਤਰੀਕ ਨੂੰ ਕੀਤੀ ਪਰ 27 ਅਗਸਤ ਤੱਕ ਇੰਨੇ ਦਿਨ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਵੱਲੋਂ ਦੋਸ਼ੀਆਂ ਖਿਲਾਫ ਕਾਰਵਾਈ ਨਹੀਂ ਕੀਤੀ ਗਈ। ਜਿਸ ਤੋਂ ਬਾਅਦ ਦੋਸ਼ੀਆਂ ਵੱਲੋਂ ਉਨ੍ਹਾਂ ਦੇ ਲੜਕੇ ਨੂੰ ਤਾਹਨੇ ਮਾਰੇ ਗਏ ਤੇ ਇਸ ਤੋਂ ਪ੍ਰੇਸ਼ਾਨ ਹੋ ਪੀੜਤ ਨੇ ਆਤਮ ਹੱਤਿਆ ਕਰ ਲਈ।

ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਏਐਸਆਈ ਗੁਰਚਰਨ ਸਿੰਘ ਨੇ ਦੱਸਿਆ ਕਿ ਪਿੰਡ ਅਲਿਆਣੇ ਦੀ ਇੱਕ ਲੜਕੀ ਵਲੋਂ ਦਰਖਾਸਤ ਦਿੱਤੀ ਸੀ ਕਿ ਉਸ ਦੇ ਫੋਨ ‘ਤੇ ਬਲਵਿੰਦਰ ਸਿੰਘ ਪੁੱਤਰ ਬਾਲਾ ਸਿੰਘ ਵਾਸੀ ਪਿੰਡ ਅਲਿਆਣਾ ਨੇ ਵ੍ਹੱਟਸਐਪ ‘ਤੇ ਕੁਝ ਗਲਤ ਇਤਰਾਜ਼ ਯੋਗ ਗੱਲਾਂ ਲਿਖ ਕੇ ਮੈਸਿਜ ਭੇਜਿਆਂ ਗਈਆਂ। ਜਿਸ ਸਬੰਧੀ ਪੰਚਾਇਤ ਵੀ ਸੱਦੀ ਗਈ ਤੇ ਅਗਲੇ ਦਿਨ ਕੁੜੀ ਦੇ ਭਰਾ ਗੁਰਪ੍ਰੀਤ ਸਿੰਘ ਨੂੰ ਬਲਵਿੰਦਰ ਸਿੰਘ ਤੇ ਉਸ ਦੇ ਪਰਿਵਾਰ ਵਲੋਂ ਡਰਾਇਆ ਗਿਆ। ਇਸ ਗੱਲ ਦੀ ਟੈਨਸ਼ਨ ‘ਚ ਉਸ ਨੇ ਖੁਦਕੁਸ਼ੀ ਕਰ ਲਈ ਗਈ।

ਹੁਣ ਲੜਕੇ ਦੀ ਮੌਤ ਹੋਣ ‘ਤੇ ਪੁਲਿਸ ਵਲੋਂ ਮ੍ਰਿਤਕ ਦੀ ਭੈਣ ਦੇ ਬਿਆਨਾਂ ਦੇ ਆਧਾਰ ‘ਤੇ ਆਈਪੀਸੀ ਦੀ ਧਾਰਾ 306,354 ,506,34 ਦੇ ਅਧੀਨ ਮਾਮਲਾ ਦਰਜ ਕਰ ਬਲਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

LEAVE A REPLY

Please enter your comment!
Please enter your name here