
27 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ)ਗੀਤਾ ਭਵਨ ਮੰਦਰ ਕਮੇਟੀ ਮਾਨਸਾ ਵਲੋਂ ਗੀਤਾ ਭਵਨ ਮੰਦਰ ਵਿਖੇ ਸ਼੍ਰੀ ਕ੍ਰਿਸ਼ਨ ਜਨਮਅਸ਼ਟਮੀ ਦਾ ਪਵਿੱਤਰ ਦਿਹਾੜਾ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਇਹ ਜਾਣਕਾਰੀ ਦਿੰਦਿਆਂ ਸੀਨੀਅਰ ਮੈਂਬਰ ਦੀਵਾਨ ਭਾਰਤੀ ਨੇ ਦੱਸਿਆ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਜਨਮਦਿਨ ਨੂੰ ਪੂਰੇ ਭਾਰਤ ਵਿੱਚ ਹਰੇਕ ਧਰਮ ਦੇ ਲੋਕਾਂ ਵੱਲੋਂ ਸਤਿਕਾਰ ਨਾਲ ਮਣਾਇਆ ਜਾਂਦਾ ਹੈ ਅੱਜ ਗੀਤਾ ਭਵਨ ਨੂੰ ਆਕਰਸ਼ਕ ਫੁੱਲਾਂ ਨਾਲ ਸਜਾਇਆ ਗਿਆ ਅਤੇ ਰੰਗੀਨ ਲਾਈਟਾਂ ਲਗਾਕੇ ਰੁਸ਼ਨਾਇਆ ਗਿਆ। ਸ਼੍ਰੀ ਕ੍ਰਿਸ਼ਨ ਦੇ ਜਨਮਦਿਨ ਅਤੇ ਉਨ੍ਹਾਂ ਦੇ ਜੀਵਨ ਨਾਲ ਸਬੰਧਤ ਝਾਕੀਆਂ ਰਾਹੀ ਦਿਖਾਉਣ ਲਈ ਪਟਿਆਲਾ ਤੋਂ ਵਿਸ਼ੇਸ਼ ਤੌਰ ਤੇ ਕਲਾਕਾਰ ਪਹੁੰਚੇ ਅਤੇ ਉਨ੍ਹਾਂ ਕਲਾਕਾਰਾਂ ਵੱਲੋਂ ਪ੍ਰਦਰਸ਼ਿਤ ਝਾਕੀਆਂ ਨੇ ਸ਼ਰਧਾਲੂਆਂ ਦਾ ਮਨ ਮੋਹ ਲਿਆ। ਸ਼੍ਰੀ ਕ੍ਰਿਸ਼ਨ ਜੀ ਦੇ ਬਾਲ ਰੂਪ ਦੀਆਂ ਅਦਾਵਾਂ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਪੇਸ਼ ਕੀਤਾ ਗਿਆ।
ਇਸ ਮੌਕੇ ਸੁਰਿੰਦਰ ਲਾਲੀ, ਪਵਨ ਧੀਰ,ਅਮਰ ਗਰਗ, ਧਰਮਪਾਲ ਪਾਲੀ,ਅਮਰ ਨਾਥ ਲੀਲਾ, ਦੀਵਾਨ ਭਾਰਤੀ, ਅਮਰ ਪੀ ਪੀ, ਦੀਪਕ ਮੋਬਾਈਲ,
