*ਗੀਤਾ ਭਵਨ ਮੰਦਰ ਵਿਖੇ ਕਾਰਤਿਕ ਮਹੀਨੇ ਦੀ ਕਥਾ ਵਿਧੀਵੱਤ ਸੰਪੰਨ*

0
49

ਮਾਨਸਾ 15 ਨਵੰਬਰ (ਸਾਰਾ ਯਹਾਂ/ਮੁੱਖ ਸੰਪਾਦਕ)

ਸ੍ਰੀ ਕ੍ਰਿਸ਼ਨ ਕੀਰਤਨ ਮੰਡਲ ਮਾਨਸਾ ਵੱਲੋਂ ਗੀਤਾ ਭਵਨ ਮੰਦਰ ਵਿਖੇ ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਸਵੇਰ ਵੇਲੇ ਕੱਤਕ ਮਹੀਨੇ ਦੀ ਕਥਾ ਮੰਦਰ ਦੇ ਪੁਜਾਰੀ ਅਮਿੱਤ ਸ਼ਾਸਤਰੀ ਵਲੋਂ ਪੂਰੇ ਹੀ ਵਿਧੀ ਵਿਧਾਨ ਅਨੁਸਾਰ ਸੁਨਾਈ ਜਾ ਰਹੀ ਸੀ। ਜਿਸ ਨੂੰ ਸੁਨਣ ਲਈ ਸੈਂਕੜਿਆਂ ਦੀ ਗਿਣਤੀ ਵਿੱਚ ਔਰਤਾਂ ਅਤੇ ਮਰਦ ਪਹੁੰਚ ਰਹੇ ਸਨ। ਇਹ ਕਥਾ ਕੱਤਕ ਮਹੀਨੇ ਦੇ ਸ਼ੁਰੂ ਤੋਂ ਹੀ ਸਾਰੇ ਮੰਦਰਾਂ ਵਿੱਚ ਸ਼ੁਰੂ ਕੀਤੀ ਜਾਂਦੀ ਹੈ ਅਤੇ ਪੂਰਨਮਾਸ਼ੀ ਦੇ ਦਿਨ ਇਸ ਦਾ ਸਮਾਪਨ ਕੀਤਾ ਜਾਂਦਾ ਹੈ। ਇਹ ਜਾਣਕਾਰੀ ਦਿੰਦਿਆਂ ਧਰਮਪਾਲ ਪਾਲੀ ਅਤੇ ਸੁਰਿੰਦਰ ਲਾਲੀ ਨੇ ਦੱਸਿਆ ਕਿ ਗੀਤਾ ਭਵਨ ਮੰਦਰ ਕਮੇਟੀ ਵਲੋਂ ਵੀ ਕਾਰਤਿਕ ਮਹੀਨੇ ਦੀ ਕਥਾ ਦਾ ਆਯੋਜਨ ਹਰ ਸਾਲ ਕੀਤਾ ਜਾਂਦਾ ਹੈ। ਕਥਾ ਦੀ ਸਮਾਪਤੀ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਗੀਤਾ ਭਵਨ ਦੇ ਪੂਜਾਰੀ ਅਮਿੱਤ ਸ਼ਾਸਤਰੀ ਨੇ ਕਿਹਾ ਕਿ ਸੁੱਖ ਦੁੱਖ ਇਸ ਜੀਵਨ ਦੇ ਦੋ ਕਿਨਾਰੇ ਹਨ। ਸੁੱਖ ਵਿੱਚ ਜੀਵ ਨੂੰ ਜਿਆਦਾ ਅੰਹਕਾਰ ਨਹੀਂ ਕਰਨਾ ਚਾਹੀਦਾ ਅਤੇ ਦੁੱਖਾਂ ਵਿੱਚ ਕਦੇ ਘਬਰਾਉਣਾ ਨਹੀਂ ਚਾਹੀਦਾ। ਦੋਨਾਂ ਸਥਿਤੀਆਂ ਚ ਭਗਵਾਨ ਦਾ ਚਿੰਤਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੀਵਨ ਵਿੱਚ ਹਮੇਸ਼ਾ ਸੱਚ ਦਾ ਸਹਾਰਾ ਲੈਦਾ  ਚਾਹੀਦਾ ਹੈ, ਸੱਚ ਤੇ ਧਰਮ ਤੇ ਚੱਲਦੇ ਜੀਵ  ਨੂੰ ਇਸ ਸੰਸਾਰ ਵਿੱਚ ਵੱਡੇ ਵੱਡੇ ਕਸ਼ਟ ਝੱਲਣੇ ਪੈਂਦੇ ਹਨ। ਸੱਚ ਕਦੇ ਡੋਲਦਾ ਨਹੀਂ ਹੈ ਅਤੇ ਝੂਠ ਦੇ ਕਦੇ ਪੈਰ ਨਹੀਂ ਹੁੰਦੇ। ਇਸ ਸਾਲ ਦੀ ਕਥਾ ਦਾ ਸਮਾਪਨ ਅੱਜ ਕੀਤਾ ਗਿਆ ਹੈ ਇਸ ਕਥਾ ਦੇ ਆਖਰੀ ਦਿਨ ਚਲਦੇ ਪਾਣੀ ਵਿੱਚ ਦੀਵੇ ਛੱਡਣ ਦੀ ਪ੍ਰਥਾ ਹੈ ਜਿਸਨੂੰ ਦੀਪ ਦਾਨ ਕਿਹਾ ਜਾਂਦਾ ਹੈ ਸਵੇਰ‌ ਵੇਲੇ ਕਥਾ ਸੁਣਨ ਵਾਲੇ ਸ਼ਰਧਾਲੂ ਚਲਦੇ ਪਾਣੀ ਵਿੱਚ ਦੀਵੇ ਛੱਡਣ ਜਾਂਦੇ ਹਨ ਅਤੇ ਮੰਦਰਾਂ ਵਿੱਚ ਨਤਮਸਤਕ ਹੁੰਦੇ ਹਨ ਅਤੇ ਰਸਤੇ ਵਿੱਚ ਧਾਰਮਿਕ ਸੰਸਥਾਵਾਂ ਵਲੋਂ ਚਾਹ ਪਕੌੜਿਆਂ ਦੇ ਲੰਗਰ ਦਾ ਪ੍ਰਬੰਧ ਵੀ ਕੀਤਾ ਜਾਂਦਾ ਹੈ ਮਾਨਸਾ ਸ਼ਹਿਰ ਦੇ ਸੂਏ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਪਹੁੰਚ ਕੇ ਦੀਪ ਦਾਨ ਕੀਤਾ ਅਤੇ ਸੂਏ ਵਾਲੇ ਮੰਦਰ ਵਿਖੇ ਲੰਗਰ ਦਾ ਪ੍ਰਸ਼ਾਦ ਪ੍ਰਾਪਤ ਕੀਤਾ।ਇਸ ਦਿਨ ਸਿੱਖਾਂ ਦੇ ਪਹਿਲੇ ਗੁਰੂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਵੀ ਹੁੰਦਾ ਹੈ ਜਿਸ ਨੂੰ ਸਾਰੇ ਧਰਮਾਂ ਦੇ ਲੋਕਾਂ ਵਲੋਂ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਧਰਮ ਪਾਲ ਪਾਲੀ, ਪਵਨ ਧੀਰ ,ਅਮਰ ਪੀ ਪੀ , ਇੰਦਰ ਸੈਨ, ਅਮਰ ਨਾਥ ਲੀਲਾ, ਸੁਰਿੰਦਰ ਲਾਲੀ,ਮੱਖਣ ਲਾਲ, ਦੀਵਾਨ ਭਾਰਤੀ,ਗਿਆਨ ਚੰਦ, ਰਾਜ ਕੁਮਾਰ, ਦੀਪਕ ਮੋਬਾਈਲ, ਸੰਜੂ, ਸਤੀਸ਼ ਧੀਰ, ਅਸ਼ੋਕ ਗੋਗੀ,ਵਿਨੋਦ ਰਾਣੀ,ਕਿ੍ਸਨਾ ਦੇਵੀ, ਨੀਸੂ, ਨੀਲਮ ਰਾਣੀ, ਅਭਿਨਾਸ, ਸੀਲਾ ਦੇਵੀ, ਕਮਲੇਸ ਰਾਣੀ, ਦਰਸਨਾ ਦੇਵੀ, ਸੁਸਮਾ ਦੇਵੀ,ਮੂਰਤੀ, ਕਿਰਨਾ ਰਾਣੀ, ਨਿਰਮਲਾ ਦੇਵੀ, ਮੰਜੂ, ਸਰੋਜ ਬਾਲਾ, ਸੁਨੀਤਾ ਤੋ ਇਲਾਵਾ ਵੱਡੀ ਗਿਣਤੀ ਵਿਚ ਔਰਤਾਂ ਹਾਜ਼ਰ ਸਨ।

LEAVE A REPLY

Please enter your comment!
Please enter your name here