*ਗੀਤਾ ਦਾ ਵਿਸ਼ਵਵਿਆਪੀ ਸੰਦੇਸ਼ ਕਰਮ ਦੀ ਇੱਛਾ ਨੂੰ ਤਿਆਗਣਾ ਹੈ:ਸਿਆਮ ਸ਼ਰਨ*

0
33

ਮਾਨਸਾ 19 ਦਸੰਬਰ (ਸਾਰਾ ਯਹਾਂ/ਮੁੱਖ ਸੰਪਾਦਕ): ਸ੍ਰੀ ਕ੍ਰਿਸ਼ਨ ਕੀਰਤਨ ਮੰਡਲ ਵੱਲੋਂ ਗੀਤਾ ਭਵਨ ਵਿਖੇ ਗੀਤਾ ਜਯੰਤੀ ਦੇ ਸੰਬੰਧ ਵਿੱਚ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਹੈ।ਜਿਸ ਦੇ ਤਹਿਤ ਪੰਜ ਰੋਜਾ ਸਮਾਗਮ ਸੀ੍ ਮਦ ਗੀਤਾ ਕਰਵਾਈ ਜਾ ਰਹੀ ਹੈ। ਜਿਸ ਦੇ ਲਈ ਪ੍ਰਵਚਨ ਕਰਨ ਲਈ ਸੀ੍ ਸ਼ਿਆਮ ਸ਼ਰਨ ਜੀ ਮਹਾਰਾਜ ਵਿਸ਼ੇਸ਼ ਤੌਰ ਤੇ ਪ੍ਰਵਚਨ ਕਰਨ ਲਈ ਪਹੁੰਚੇ ਸਨ।ਇਸ ਤੋਂ ਪਹਿਲਾਂ ਜੋਤੀ ਪ੍ਰਚੰਡ ਦੀ ਰਸਮ ਮਹਿਲਾ ਮੰਡਲ ਦੀ ਪ੍ਰਧਾਨ ਵਿਨੋਦ ਰਾਣੀ ਨੇ ਨਿਭਾਈ।ਜਿਸ ਦੇ ਲਈ ਪ੍ਰਵਚਨ ਕਰਨ ਲਈ ਸੀ੍ ਸ਼ਿਆਮ ਸ਼ਰਨ ਜੀ ਮਹਾਰਾਜ ਵਿਸ਼ੇਸ਼ ਤੌਰ ਤੇ ਪ੍ਰਵਚਨ ਕਰਨ ਲਈ ਪਹੁੰਚੇ ਸਨ। ਉਨ੍ਹਾਂ ਪਹਿਲੇ ਦਿਨ ਪ੍ਰਵਚਨ ਕਰਦਿਆਂ ਕਿਹਾ ਕਿ ‘ਭਗਵਤ ਗੀਤਾ’ ਦਾ ਅਰਥ ਹੈ ‘ਭਗਵਾਨ ਦਾ ਗੀਤ’, ਇਸ ਨੂੰ ਆਮ ਤੌਰ ਤੇ ਗੀਤਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਗੀਤਾ ਦਾ ਵਿਸ਼ਵਵਿਆਪੀ ਸੰਦੇਸ਼ ਕਰਮ ਦੀ ਇੱਛਾ ਨੂੰ ਤਿਆਗਣਾ ਹੈ, ਕਰਮ ਨੂੰ ਨਹੀਂ। ਗੀਤਾ ਦਾ ਸਾਰ ਸੰਦੇਸ਼ ਇਸ ਦੇ ਮੁਖ ਪਾਤਰ ਅਰਜੁਨ ਦੇ ਮਨ ਦੀ ਦੁਵਿਧਾਮਈ ਸਥਿਤੀ ਉੱਤੇ ਅਧਾਰਿਤ ਹੈ। ਉਨ੍ਹਾਂ ਕਿਹਾ ਕਿ ਮਹਾਭਾਰਤ ਦੇ ਯੁੱਧ ਤੋਂ ਪਹਿਲਾਂ ਅਰਜੁਨ ਨੂੰ ਇਕ ਭਾਰੀ ਉਲਝਣ ਦਾ ਸਾਹਮਣਾ ਕਰਨਾ ਪਿਆ ਕਿ ਕੀ ਅਧਰਮ ਦਾ ਵਿਰੋਧ ਕਰਦੇ ਹੋਏ ਉਸ ਨੂੰ ਆਪਣੀ ਹੀ ਕੁਲ ਦੇ ਮੈਂਬਰਾਂ ਨਾਲ ਯੁੱਧ ਕਰਨਾ ਚਾਹੀਦਾ ਹੈ ਜਾਂ ਪਰਿਵਾਰ ਪ੍ਰਤਿ ਨਿਸ਼ਠਾ ਅਤੇ ਯੁੱਧ ਪ੍ਰਤੀਘ੍ਰਿਣਾ ਕਾਰਣ ਆਪਣੇ ਕਰਤਵ ਤੋਂ ਟਲ ਜਾਣਾ ਚਾਹੀਦਾ ਹੈ? ਉਸ ਦੇ ਗੁਰੂ ਭਗਵਾਨ ਕ੍ਰਿਸ਼ਨ ਉਸ ਨੂੰ ਇਸ ਦੁਵਿਧਾ ਵਿਚੋਂ ਨਿਕਲਣ ਦਾ ਮਾਰਗ ਦੱਸਦੇ ਹਨ ਅਤੇ ਮਨੁੱਖ ਜੀਵਨ ਦੇ ਉਦੇਸ਼ ਬਾਰੇ ਗਹਿਰਾਈ ਨਾਲ ਸਮਝਾਉਂਦੇ ਹੋਏ ਆਤਮਾ ਦੀ ਮੁਕਤੀ ਦੇ ਮਾਰਗ ਤੋਂ ਵੀ ਜਾਣੂ ਕਰਵਾਉਂਦੇ ਹਨ। ਪੁਸਤਕ ਦੇ ਪਹਿਲੇ ਭਾਗ ਵਿਚ ਭਗਵਤ ਗੀਤਾ ਦਾ ਵਿਦਵਤਾਪੂਰਨ ਅਨੁਵਾਦ ਪੇਸ਼ ਕੀਤਾ ਗਿਆ ਹੈ।। ਇਸ ਦੇ ਦੂਸਰੇ ਭਾਗ ਵਿਚ ਗੀਤਾ ਦੇ ਉਪਦੇਸ਼ ਦੀ ਵਿਆਖਿਆ ਕੀਤੀ ਗਈ ਹੈ।ਸਤਿਸੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੀਮਦ ਭਗਵਦ ਗੀਤਾ ਕਿਸੇ ਵਿਸ਼ੇਸ਼ ਧਰਮ ਨਾਲ ਸਬੰਧਤ ਨਹੀਂ ਹੈ ਸਗੋਂ ਹਰ ਮਨੁੱਖ ਲਈ ਚਾਨਣ ਮੁਨਾਰਾ ਹੈ। ਇਸ ਮਹਾਨ ਪੁਸਤਕ ਨੂੰ ਪੜ੍ਹ ਕੇ ਜੀਵਨ ਦੀ ਹਰ ਸਮੱਸਿਆ ਦਾ ਹੱਲ ਸੰਭਵ ਹੈ। ਇਸੇ ਲਈ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਮਹਾਨ ਅਸ਼ਾਂਤੀ ਦੇ ਮੌਕੇ ‘ਤੇ ਮਨੁੱਖਤਾ ਦੇ ਕਲਿਆਣ ਲਈ ਯੁੱਧ ਖੇਤਰ ਦੇ ਵਿਚਕਾਰ ਗੀਤਾ ਦੇ ਇਸ ਦੁਰਲੱਭ ਗਿਆਨ ਨੂੰ ਸਾਂਝਾ ਕੀਤਾ।ਇਸੇ ਲਈ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਮਹਾਨ ਅਸ਼ਾਂਤੀ ਦੇ ਮੌਕੇ ‘ਤੇ ਮਨੁੱਖਤਾ ਦੀ ਭਲਾਈ ਲਈ ਯੁੱਧ ਖੇਤਰ ਦੇ ਵਿਚਕਾਰ ਨਿਰਾਸ਼ ਅਰਜੁਨ ਨੂੰ ਗੀਤਾ ਦਾ ਇਹ ਦੁਰਲੱਭ ਗਿਆਨ ਪ੍ਰਗਟ ਕੀਤਾ ਸੀ। ਇਸ ਦਾ ਸਬੂਤ ਦਿੰਦਿਆਂ ਸਵਾਮੀ ਜੀ ਨੇ ਕਿਹਾ ਕਿ ਸਾਰੇ ਆਜ਼ਾਦੀ ਘੁਲਾਟੀਆਂ ਇਸ ਮਹਾਨ ਗ੍ਰੰਥ ਦੀ ਪ੍ਰੇਰਨਾ ਸਦਕਾ ਹੀ ਦੇਸ਼ ਲਈ ਕੁਰਬਾਨੀ ਦੇਣ ਲਈ ਤਿਆਰ ਸਨ। ਉਨ੍ਹਾਂ ਕਿਹਾ ਕਿ ਭਗਵਦ‌ ਗੀਤਾ ਸੰਸਕ ਮਹਿਜ਼ ਗੀਤਾ ਹਿੰਦੂ ਧਰਮ ਗਰੰਥਾਂ ਵਿੱਚੋਂ ਇੱਕ ਹੈ ਅਤੇ ਇਹ ਮਹਾਂਭਾਰਤ ਵਿੱਚ 23 ਤੋਂ 40 ਅਧਿਆਏ ਸ਼ਾਮਲ ਹੈ।ਇਸ ਦੇ 18 ਅਧਿਆਏ ਅਤੇ 700 ਸਲੋਕ ਹਨ। ਭਗਵਦ‌ ਗੀਤਾ ਦੇ ਸ਼ਬਦੀ ਮਾਹਨੇ ਹਨ ਭਗਵਾਨ ਦੇ ਗੀਤ। ਦੁਨੀਆ ਦੀ ਹਰੇਕ ਉਘੀ ਭਾਸ਼ਾ ਵਿੱਚ ਇਸ ਦੇ ਅਨੁਵਾਦ ਮਿਲਦੇ ਹਨ। ਇਹ ਮਹਾਂਭਾਰਤ ਦੇ ਭੀਸ਼ਮਪਰਵ ਦੇ ਅੰਤਰਗਤ ਦਿੱਤਾ ਗਿਆ ਇੱਕ ਉਪਨਿਸ਼ਦ ਹੈ। ਇਸ ਵਿੱਚ ਇੱਕ-ਈਸ਼ਵਰਵਾਦ, ਕਰਮ ਯੋਗ, ਗਿਆਨ ਯੋਗ, ਧਿਆਨ ਯੋਗ ਦੀ ਬਹੁਤ ਸੁੰਦਰ ਢੰਗ ਨਾਲ ਚਰਚਾ ਹੋਈ ਹੈ। ਇਸ ਵਿੱਚ ਦੇਹ ਨਾਲ ਆਤਮਾ ਦੇ ਸੰਬੰਧ ਦਾ ਨਿਰਣਾ ਕੀਤਾ ਗਿਆ ਹੈ।ਇਸ ਮੌਕੇ ਮੰਡਲ ਦੇ ਪ੍ਰਧਾਨ ਧਰਮ ਪਾਲ ਪਾਲੀ, ਪਵਨ ਧੀਰ,  ਮੱਖਣ ਲਾਲ, ਸੁਰਿੰਦਰ ਲਾਲੀ, ਗਿਆਨ ਚੰਦ, ਦੀਵਾਨ ਭਾਰਤੀ, ਸਕੱਤਰ ਅਮਰ ਪੀ. ਪੀ.ਅਮਰ ਨਾਥ ਲੀਲਾ, ਕੁੱਕੂ ਅੱਕਾਂਵਾਲੀ, ਸੋਨੂੰ ਅਤਲਾ, ਸੁਭਾਸ਼ ਸ਼ਰਮਾ, ਆਚਾਰੀਆ ਬਿ੍ਜ  ਵਾਸੀ, ਰਜੇਸ਼ ਪੰਧੇਰ,ਬੱਦਰੀ ਨਰਾਇਣ, ਦੀਵਾਨ ਧਿਆਨੀ,ਮਹਿੰਦਰ ਪੱਪੀ, ਹੈਪੀ ਸਾਈਡ, ਕਿ੍ਸਨ ਬਾਸਲ, ਸੁਭਾਸ ਪੱਪੂ, ਰਕੇਸ ਤੋਤਾ,  ਵਿਨੋਦ ਰਾਣੀ,ਕਿ੍ਸਨਾ ਦੇਵੀ, ਨੀਸੂ, ਨੀਲਮ ਰਾਣੀ, ਅਭਿਨਾਸ, ਸੀਲਾ ਦੇਵੀ, ਕਮਲੇਸ ਰਾਣੀ, ਦਰਸਨਾ ਦੇਵੀ, ਸੁਸਮਾ ਦੇਵੀ,ਮੂਰਤੀ, ਕਿਰਨਾ ਰਾਣੀ, ਨਿਰਮਲਾ ਦੇਵੀ,  ਅਨਾਮਿਕਾ ਗਰਗ, ਮੰਜੂ, ਸਰੋਜ ਬਾਲਾ, ਸੁਨੀਤਾ ਤੋ ਇਲਾਵਾ ਵੱਡੀ ਗਿਣਤੀ ਵਿਚ ਔਰਤਾਂ ਹਾਜ਼ਰ ਸਨ।

LEAVE A REPLY

Please enter your comment!
Please enter your name here