
ਬੋਹਾ 4 ਅਗਸਤ (ਸਾਰਾ ਯਹਾਂ/ਦਰਸਨ ਹਾਕਮਵਾਲਾ ਇਹ ਵਾਤਾਵਰਨ ਪ੍ਰੇਮੀ ਗਿਆਨੀ ਭਗਵਾਨ ਸਿੰਘ ਹਾਕਮ ਨੇ ਆਪਣੀ ਧੀ ਹਰਮਨਪ੍ਰੀਤ ਕੌਰ ਦੇ ਜਨਮ ਦਿਨ ਮੌਕੇ ਖੇਤਰ ਦੀਆ ਵੱਖ ਵੱਖ ਥਾਵਾਂ ਤੇ ਵਿਚ ਗਿਆਰਾਂ ਸੋ ਪੌਦੇ ਲਾਏ ਗਏ। ਪੌਦੇ ਲਾਉਣ ਦੀ ਸ਼ੁਰੂਆਤ ਸਰਕਾਰੀ ਹਾਈ ਸਕੂਲ ਹਾਕਮਵਾਲਾ ਵਿਚ ਇਕਵੰਜਾ , ਸਰਕਾਰੀ ਪ੍ਰਾਇਮਰੀ ਸਕੂਲ ਹਾਕਮਵਾਲਾ ਇੱਕੀ ਤੇ ਖੇਡ ਸਟੇਡੀਅਮ ਵਿਚ ਇਕਵੰਜਾ ਪੌਦੇ ਲਾ ਕੇ ਕੀਤੀ ਗਈ। ਅਤੇ ਬਾਕੀ ਦੇ ਪੌਦੇ ਇਲਾਕੇ ਦੀਆਂ ਵੱਖ ਵੱਖ ਸਾਂਝੀਆਂ ਜਗ੍ਹਾ ਤੇ ਲਾਏ ਗਏ ॥ ਇਸ ਮੌਕੇ ‘ਤੇ ਸਰਕਾਰੀ ਹਾਈ ਸਕੂਲ ਦੇ ਮੁਖੀ ਗੁਰਜੰਟ ਸਿੰਘ ਰਿਓਂਦ, ਬਲੌਰ ਸਿੰਘ ਸੁੱਖਾ ਸਿੰਘ ਬੋਹਾ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਉਂਕਾਰ ਸਿੰਘ ਸਕੂਲ ਭਲਾਈ ਕਮੇਟੀ ਦੇ ਪ੍ਰਧਾਨ ਸੰਸਾਰ ਸਿੰਘ ਥਿੰਦ , ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਬਲਾਕ ਪ੍ਰਧਾਨ ਸੁਖਪਾਲ ਸਿੰਘ, ਪ੍ਰੈੱਸ ਕਲੱਬ ਬੋਹਾ ਦੇ ਆਗੂ ਦਰਸ਼ਨ ਹਾਕਮਵਾਲਾ ਨੇ ਸਮਾਜਸੇਵੀ ਪਰਿਵਾਰ ਦੇ ਇਸ ਉਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਧੀਆਂ ਤੇ ਜਨਮ ਦਿਨ ਇਸ ਤਰ੍ਹਾਂ ਦੇ ਮਾਨਵਤਾ ਪੱਖੀ ਕਾਰਜ਼ਾਂ ਨਾਲ ਮਣਾਏ ਜਾਣ ਨਾਲ ਸਮਾਜ ਵਿਚ ਬਹੁਤ ਹਾਂ ਪੱਖੀ ਸੰਦੇਸ਼ ਜਾਵੇਗਾ । ਉਨ੍ਹਾ ਕਿਹਾ ਕਿ ਵਾਤਾਵਰਣ ਵਿਚ ਵੱਧ ਰਹੇ ਪ੍ਰਦੂਸ਼ਨ ਨੂੰ ਰੋਕਣ ਲਈ ਅਜਿਹੇ ਯਤਨ ਬਹੁਤ ਮੱਦਦਗਾਰ ਸਾਬਤ ਹੁੰਦੇ ਹਨ।
