ਬੁਢਲਾਡਾ: 5 ਜਨਵਰੀ (ਸਾਰਾ ਯਹਾਂ/ਅਮਨ ਮਹਿਤਾ) ਗਾਰਮੈਂਟਸ, ਸ਼ੂਜ ਅਤੇ ਜਨਰਲ ਸਟੋਰ ਐਸੋਸੀਏਸ਼ਨ ਬੁਢਲਾਡਾ ਦੇ ਪ੍ਰਧਾਨ ਸ੍ਰੀ ਰਜੇਸ਼ ਗਰਗ ਲੱਕੀ, ਸੈਕਟਰੀ ਸ੍ਰੀ ਜਗਮੋਹਨ ਜੋਨੀ ਅਤੇ ਕੈਸ਼ੀਅਰ
ਪੁਨੀਤ ਗੋਇਲ ਨੇ ਸਿਸ਼ਟਾਚਾਰ ਵਜੋਂ ਥਾਣਾ ਸਿਟੀ ਬੁਢਲਾਡਾ ਦੇ ਨਵੇਂ ਐਸਐਚਓ ਸਰਦਾਰ ਬਲਕੌਰ ਸਿੰਘ ਜੀ ਨਾਲ ਮੁਲਾਕਾਤ ਕੀਤੀ।
ਇਸ ਮੌਕੇ ਉਨ੍ਹਾਂ ਨੇ ਸ਼ਹਿਰ ਦੇ ਮੌਜੂਦਾ ਹਾਲਾਤਾਂ ਬਾਰੇ ਗੱਲਬਾਤ ਕੀਤੀ ਅਤੇ ਕਈ ਮੁੱਖ ਮਸਲਿਆਂ ਤੇ ਵਿਚਾਰ ਵਟਾਂਦਰਾ ਕੀਤਾ। ਸ਼ਹਿਰ ਦੇ ਸੁਰੱਖਿਆ ਪ੍ਰਬੰਧ, ਟ੍ਰੈਫਿਕ ਦੇ ਸਧਾਰਨ ਕਰਨ ਅਤੇ ਸਹਿਯੋਗੀ ਵਾਤਾਵਰਨ ਬਣਾਉਣ ਲਈ ਅਹਿਮ ਮਸਲੇ ਉੱਠਾਏ ਗਏ।
ਇਸ ਮੀਟਿੰਗ ਵਿੱਚ ਅਮਿਤ ਚਾਵਲਾ ਤੇ ਹੋਰ ਲੋਕ ਸ਼ਾਮਿਲ ਸਨ। ਐਸੋਸੀਏਸ਼ਨ ਦੇ ਮੈਂਬਰਾਂ ਨੇ ਨਵੇਂ ਐਸਐਚਓ ਨੂੰ ਆਪਣੇ ਪੂਰੇ ਸਹਿਯੋਗ ਦਾ ਭਰੋਸਾ ਦਿੰਦਿਆਂ ਉਨ੍ਹਾਂ ਦੇ ਨਿਯੁਕਤੀ ਦੇ ਲਈ ਸ਼ੁਭਕਾਮਨਾਵਾਂ ਪ੍ਰਗਟ ਕੀਤੀਆਂ।