ਮਾਨਸਾ 28,ਅਗਸਤ (ਸਾਰਾ ਯਹਾਂ/ ਬਿਊਰੋ ਰਿਪੋਰਟ) : ਗਾਧੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਪ੍ਰਾਇਮਰੀ ਵਿੰਨਗ)ਵੱਲੋ ਅੱਜ ਸ੍ਰੀ ਕ੍ਰਿਸ਼ਨ ਜਨਮਅਸਟਮੀ ਦਾ ਤਿਉਹਾਟ ਬੜੇ ਹੀ ਧੂਮ ਧਾਮ ਨਾਲ ਸੰਮਪਨ ਹੋਇਆ।ਜਿਸ ਵਿੱਚ ਸਕੂਲ ਦੇ ਛੋਟੇ ਛੋਟੇ ਬੱਚਿਆ ਨੇ ਸ੍ਰੀ ਕ੍ਰਿਸ਼ਨ ਜਨਮ,ਸੁਦਾਮਾ ਕ੍ਰਿਸ਼ਨ ਦੀ ਦੋਸਤੀ,ਗੋਪੀਆ ਦਾ ਯਸ਼ੋਦਾ ਮਾ ਨੂੰ ਸ੍ਰੀ ਕ੍ਰਿਸ਼ਨ ਦੀ ਮੱਖਣ ਚੋਰੀ ਦਾ ਉਲਾਬਾਂ ਦਿੰਦੇ ਹੋਏ ਬਹੁਤ ਸਾਰੀਆ ਝਾਕੀਆ ਤੇ ਡਾਂਸ ਰਾਹੀ ਸ੍ਰੀ ਕ੍ਰਿਸ਼ਨਾ ਬਾਲ ਲੀਲਾ ਨੂੰ ਬੜੇ ਸੁੰਦਰ ਤਰੀਕੇ ਨਾਲ ਪੇਸ਼ ਕੀਤਾ।ਇਸ ਮੋਕੇ ਗਾਧੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੇ ਪ੍ਰਿਸੀਪਲ ਸ੍ਰੀਮਤੀ ਰਿੰਪਲ ਮੋਂਨਗਾ,ਸ੍ਰੀ ਸੰਮੀ ਖਾਨ,ਮੈਡਮ ਮੰਜੂ,ਮੈਡਮ ਇੰਦੂ,ਮੈਡਮ ਸਿੰਮਪੀ,ਜਸਵੀਰ ਕੋਰ,ਮੈਡਮ ਅੰਜੂ,ਕੁਲਦੀਪ ਕੋਰ ਤੇ ਬੱਚਿਆ ਦੇ ਪਰਿਵਾਰਕ ਮੈਬਰਾ ਵੱਲੋ ਇਸ ਪ੍ਰੋਗਰਾਮ ਵਿੱਚ ਹਾਜਰੀ ਲਗਵਾਈ ।ਸਕੂਲ ਪ੍ਰਿਸੀਪਲ ਰਿੰਪਲ ਮੋਂਨਗਾਂ ਨੇ ਸਾਰੇ ਪਹੁੱਚੇ ਹੋਏ ਪੰਤਵੰਤੇ ਸੱਜਣਾ ਨੂੰ ਸਮੂਹ ਸਟਾਫ ,ਬੱਚਿਆ ਦੇ ਪਰਿਵਾਰ ਮੈਬਰਾ ਤੇ ਬੱਚਿਆ ਨੂੰ ਜਨਮ ਅਸਟਮੀ ਦੀ ਵਧਾਈ ਦਿੰਦਿਆ ਕਿਹਾ ਕਿ ਸ੍ਰੀ ਕ੍ਰਿਸ਼ਨ ਜੀ ਤੋ ਸਾਨੂੰ ਚੰਗੀਆ ਸਿਖਿਆਵਾ ਮਿਲਦੀਆ ਹਨ ਜਿਵੇ ਉਹਨਾ ਪਾਡਵਾ ਦਾ ਸਾਥ ਦਿਤਾ ਜੋ ਸਚਾਈ ਦੇ ਮਾਰਗ ਤੇ ਚਲਦੇ ਸਨ ਉਹਨਾ ਨੂੰ ਜਿੱਤ ਦਵਾਈ ,ਉਸ ਤੋ ਇਲਾਵਾ ਉਹਨਾ ਦੀਆ ਅਨੇਕਾ ਗਾਥਾਵਾ ਪੜਨ ਨੂੰ ਮਿਲਦੀਆ ਹਨ ਜਿਨਾ ਤੋ ਸਿਖਿਆ ਲੈ ਕੇ ਸਾਨੂੰ ਸਹੀ ਮਾਰਗ ਦਰਸਨ ਮਿਲਦਾ ਹੈ।