*ਗਾਂਧੀ ਸਕੂਲ ਦੇ ੳਲਡ ਸਟੂਡੈਟਸ ਹੋਏ ਇੱਕਠੇ , ਕਿਤੀਆ ਪੁਰਾਣੀਆ ਯਾਦਾ ਤਾਜਾ*

0
277

ਮਾਨਸਾ30,ਨਵੰਬਰ (ਸਾਰਾ ਯਹਾਂ/ ਬੀਰਬਲ ਧਾਲੀਵਾਲ): ਗਾਧੀ ਸੀਨੀਅਰ ਸੈਕੰਡਰੀ ਸਕੂਲ ਦੇ ਪੁਰਾਣੇ ਵਿਦਿਆਰਥੀਆ ਨੇ ਅੋਲਡ ਸਟੂਡੈਟਸ ਐਸੋਏਸਨ ਗਾਧੀ ਸੀਨੀਅਰ ਸੈਕੰਡਰੀ ਸਕੂਲ ਦੇ ਬੈਨਰ ਹੇਠ ਇੱਕਠੇ ਹੋਏ ।ਇਸ ਮੀਟਿੰਗ ਦੀ ਪ੍ਰਧਾਨਗੀ ਬਲਵਿੰਦਰ ਕਾਕਾ,ਦਰਸਨ ਸਿੰਘ ਪੰਧੇਰ ਅਤੇ ਅਸ਼ੋਕ ਚਿਲਾਨਾ ਜੀ ਨੇ ਕਿਤੀ ।ਇਸ ਮੀਟਿੰਗ ਵਿੱਚ 40-45 ਸਾਲਾ ਪੁਰਾਣੇ ਸਾਰੇ ਸਹਿਪਾਠੀ ਇੱਕਠੇ ਹੋਏ ਤੇ ਸਕੂਲ ਸਮੇ ਦੀਆ ਯਾਦਾ ਤਾਜੀਆ ਕਿਤੀਆ ।ਪ੍ਰੋਗਰਾਮ ਦੇ ਸੁਰੂ ਵਿੱਚ ਜੋ ਪੁਰਾਣੇ ਸਕੂਲ ਸਾਥੀ ਤੇ ਅਧਿਆਪਕ ਸਹਿਬਾਣ ਜੋ ਸਦਿਵੀ ਵਿਛੋੜਾ ਦੇ ਗਏ ਉਹਨਾ ਵਾਸਤੇ ਦੋ ਮਿੰਟ ਦਾ ਮੋਨ ਰੱਖ ਕੇ ਸਰਧਾ ਦੇ ਫੁੱਲ ਭੇਟ ਕੀਤੇ ਗਏ ।ਇਸ ਮੋਕੇ ਬਰਜਿੰਦਰ ਉਦਾਸੀ ਨੇ ਆਏ ਹੋਏ ਸਾਰੇ ਪੁਰਾਣੇ ਸਾਥੀਆ ਦਾ ਸਵਾਗਤ ਕਿਤਾ ਤੇ ਸਾਰੇ ਪਹੁੱਚੇ ਹੋਏ ਪੁਰਾਣੇ ਸਾਥੀਆ ਨੂੰ ਸਭਾ ਦੀ ਮਹੱਤਤਾ ਬਾਰੇ ਚਾਨਣਾ ਪਾਇਆ ।ਇਸ ਪ੍ਰੋਗਰਾਮ ਮੋਕੇ ਸਾਰੇ ਪੁਰਾਣੇ ਵਿਦਿਆਰਥੀਆ ਨੇ ਆਪਨੇ ਗੀਤਾ,ਕਵਿਤਾਵਾ ਤੇ ਚੁਟਕਲਿਆ ਨਾਲ ਪ੍ਰੋਗਰਾਮ ਦਾ ਰੰਗ ਬੰਨਿਆ ।ਬਰਜਿੰਦਰ ਉਦਾਸੀ ਅਤੇ ਮਾਨਸਾ ਦੇ ਉਭਰਦੇ ਕਲਾਕਾਰ ਲਵਪ੍ਰੀਤ ਨੇ ਪੰਜਾਬੀ ਹਿੰਦੀ ਗੀਤ ਗਾਕੇ ਸਾਰੇ ਦੋਸਤਾ ਨੂੰ ਨੱਚਣ ਲਗਾ ਦਿੱਤਾ ।ਅਸੋਕ ਚਿਲਾਨਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਾਰੇ ਸਾਥੀਆ ਨੇ ਆਪਨੇ ਪੜਨ ਸਮੇ ਦੇ ਦੋਰ ਦੀਆ ਪੁਰਾਣੀਆ ਯਾਦਾ ਤਾਜਾ ਕਰਕੇ ਪ੍ਰੋਗਰਾਮ ਨੂੰ ਸਿੱਖਰ ਤੇ ਪਹੁੱਚਾ ਦਿੱਤਾ ।ਇਸ ਮੋਕੇ ਮਾਨਸਾ ਦੇ ਸੰਗੀਤ ਜਗਤ ਦੀ ਮਸਹੂਰ ਹਸਤੀ ਅਸ਼ੋਕ ਬਾਂਸਲ ਨੇ ਸਟੇਜ ਸਕੱਤਰ ਦੀ ਭੂਮੀਕਾ ਨਿਭਾਈ ਤੇ ਆਖਿਰ ਵਿੱਚ ਬਲਵਿੰਦਰ ਕਾਕਾ ਨੇ ਸਾਰੇ ਆਏ ਹੋਏ ਵਿਦਿਆਰਥੀਆ ਦਾ ਧੰਨਵਾਦ ਕਿਤਾ ।ਇਸ ਤੋ ਬਾਅਦ ਸਾਰੇ ਪੁਰਾਣੇ ਸਾਥੀਆ ਨੇ ਆਪਨੇ ਗਾਧੀ ਸਿਨਿਅਰ ਸੈਕੰਡਰੀ ਸਕੂਲ ਜਿਥੇ ਉਹਨਾ ਦਾ ਬਚਪਨ ਬਿਤਿਆ ਹੈ ਉਥੇ ਗਏ ਤੇ ਆਪਨੇ ਬਚਪਨ ਦੀਆ ਯਾਦਾ ਤਾਜਾ ਕਿਤੀਆ ।ਡਾ ਚਿਮਨ ਲਾਲ ਤੇ ਰਾਜਿੰਦਰ ਉੱਭਾ ਨੇ ਕਿਹਾ ਕਿ ਅਸ਼ੋਕ ਚਿਲਾਨਾ, ਬਲਵਿੰਦਰ ਕੁਮਾਰ,ਦਰਸਨ ਪੰਧੇਰ ਵੱਲੋ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਇਹਨਾ ਨੇ ਦੂਰੋ ਦੂਰੋ ਵੱਖ ਵੱਖ ਸਹਿਰਾ ਵਿੱਚ ਜੋ ਸਾਡੇ ਸਾਥੀ ਦੁਨਿਆਵੀ ਭੱਜ ਦੋੜ ਕਾਰਨ ਇੱਕ ਦੁਜੇ ਤੋ ਵੱਖ ਹੋ ਗਏ ਸਨ ਉਹਨਾ ਸਾਰਿਆ ਨੂੰ ਇੱਕਤਰ ਕਰਕੇ ਇੱਕ ਮੰਚ ਤੇ ਲਿਆ ਕੇ ਖੜਾ ਕੀਤਾ ਹੁਣ ਮਹਿਸੂਸ ਹੁੰਦਾ ਹੈ ਕਿ ਉਹ ਬਚਪਨ ਕਿਨਾ ਵਧੀਆ ਸੀ ਅਸੀ ਇਹਨਾ ਰਾਹੀ ਦੁਬਾਰਾ ਉਸ ਬਚਪਨ ਨੂੰ ਜੀਅ ਲਿਆ ਉਹੀ ਯਾਰ ਦੋਸਤ ,ਉਹ ਹੀ ਸਕੂਲ , ਉਹੀ ਕਲਾਸ, ਬਿਤਿਆ ਵੇਲਾ ਵਾਪਸ ਤਾ ਨਹੀ ਆਉਦਾ ਪ੍ਰੰਤੂ ਦੋਬਾਰਾ ਬਚਪਨ ਦਾ ਅਹਿਸਾਸ ਕਰਵਾ ਦਿਤਾ ।ਇਸ ਮੋਕੇ ਕੁਲਜੀਤ,ਜਗਸੀਰ,ਮੁਨੀਸ ਕੁਮਾਰ,ਬਲਵਿੰਦਰ ਕੁਮਾਰ,ਓਮ ਪ੍ਰਕਾਸ ਸਰਮਾ,ਰਾਜ ਕੁਮਾਰ ਸਰਮਾ,ਨਰਦੇਵ,ਬਰਜਿੰਦਰ ਉਦਾਸੀ,ਡਾ ਚਿਮਨ ਲਾਲ,ਪ੍ਰੇਮ ਕੁਮਾਰ ਸਰਮਾ,ਅਸੋਕ ਬਾਸਲ,ਜਸਪਾਲ ਸਰਮਾ,ਸੁਰਿੰਦਰ ਕੁਮਾਰ,ਰਾਜਿੰਦਰ ਗਰਗ,ਅਸ਼ੋਕ ਚਿਲਾਨਾਂ,ਜਨਕ ਰਾਜ ਜੈਨ,ਅਜੇ ਮਿੱਢਾ,ਅਨੀਲ ਕੁਮਾਰ,ਅਮਰ ਕੁਮਾਰ,ਜਸਪਾਲ ਜੱਸੀ,ਲੇਖ ਰਾਜ,ਭਾਰਤ ਭੂਸਣ ,ਰਜਿੰਦਰ ਸਰਮਾ,ਪ੍ਰਵੀਨ ਕੁਮਾਰ ਸਰਮਾ,ਬਲਵਿੰਦਰ ਕਾਕਾ,ਦਰਸਨ ਪੰਧੇਰ,ਬਨਵਾਰੀ ਲਾਲ,ਰਾਜਿੰਦਰ ਉੱਭਾ ਆਦਿ ਸਾਰੇ ਸਾਥੀ ਹਾਜਰ ਸਨ ।

LEAVE A REPLY

Please enter your comment!
Please enter your name here