
ਨਵੀਂ ਦਿੱਲੀ 30, ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ) : ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਕਿਸਾਨ ਅੰਦੋਲਨ ‘ਚ ਇਕ ਨਵੀਂ ਜਾਨ ਪਾ ਦਿੱਤੀ ਹੈ। ਹੁਣ ਵਿਰੋਧੀ ਧਿਰਾਂ ਵੀ ਕਿਸਾਨਾਂ ਨਾਲ ਪੂਰੀ ਇਕਜੁੱਟਤਾ ਦਿਖਾ ਰਹੀਆਂ ਹਨ। ਅੱਜ ਸ਼੍ਰੋਮਣੀ ਅਕਾਲੀ ਦਲ ਨੇ ਵੀ ਕਿਸਾਨ ਲੀਡਰ ਰਾਕੇਸ਼ ਟਿਕੈਤ ਦੇ ਮੰਚ ‘ਤੇ ਪਹੁੰਚ ਕੀਤੀ।
ਅਕਾਲੀ ਦਲ ਦੇ ਰਾਜਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਤੇ ਮਨਜਿੰਦਰ ਸਿੰਘ ਸਿਰਸਾ ਗਾਜ਼ੀਪੁਰ ਬਾਰਡਰ ਜਾਕੇ ਟਿਕੈਤ ਨੂੰ ਮਿਲੇ ਤੇ ਆਪਣਾ ਸਮਰਥਨ ਜ਼ਾਹਰ ਕੀਤਾ।
