
ਮਾਨਸਾ 3 ਦਸੰਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ ) ਸਵ: ਮੰਤਰੀ ਸ਼ੇਰ ਸਿੰਘ ਗਾਗੋਵਾਲ ਦੇ ਪਰਿਵਾਰ ਨੇ ਵਹਕਰਾ ਦਾ ਇਕੱਠ ਕਰਕੇ ਪਾਰਟੀ ਹਾਈ-ਕਮਾਂਡ ਤੋਂ ਸਿੱਧੇ ਤੋਰ ਤੇ ਟਿਕਟ ਮੰਗੀ ਹੈ ਅਤ ਸੰਕੇਤ ਦਿੱਤੇ ਹਨ ਕਿ ਜੇਕਰ ਪਾਰਟੀ ਨੇ ਹਲਕੇ ਤੋਂ ਕਿਸੇ ਬਾਹਰਲੇ ਉਮੀਦਵਾਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਤਾਂ ਉਹ ਅਜਾਦ ਤੌਰ ਤੇ ਵੀ ਚੋਣ ਲੜ ਸਕਦੇ ਹਨ।ਉਨਾ ਕਿਹਾ ਕਿ ਪਾਰਟੀ ਨੂੰ ਟਕਸਾਲੀ ਕਾਂਗਰਸੀਆਂ ਅਤੇ ਪਾਰਟੀ ਨਾਲ ਲੰਮੇ ਸਮੇਂ ਤੋਂ ਜੁੜੇ ਆ ਰਹੇ ਵਰਕਰਾਂ ਵਿੱਚੋਂ ਟਿਕਟ ਦੇਣੀ ਬਣਦੀ ਹੈ। ਮਾਨਸਾ ਦੇ ਵਿਰਾਸਤ ਪੈਲੇਸ ਵਿੱਚ ਇੱਕਠ ਨੂੰ ਸੰਬੋਧਨ ਕਰਦਿਆਂ ਕਾਂਗਰਸੀ ਨੇਤਾ ਗੁਰਪ੍ਰੀਤ ਕੌਰ ਗਾਗੋਵਾਲ ਨੇ ਕਿਹਾ ਕਿ ਲੋਕਾਂ ਦੀ ਏਕਤਾ ਨੇ ਸਦਾ ਹੀ ਉਨ੍ਹਾਂ ਨੂੰ ਜਿੱਤ ਦਿਵਾਈ ਅਤੇ ਅੱਜ ਉਹ ਜਿਸ ਮੁਕਾਮ ਤੇ ਖੜ੍ਹੇ ਹਨ ਤੇ ਜੋ ਉਨ੍ਹਾਂ ਦਾ ਰੁਤਬਾ ਹੈ। ਉਹ ਲੋਕਾਂ ਦੀ ਦੇਣ ਹੈ। ਇਸ ਕਰਕੇ ਉਹ ਮਾਨਸਾ ਹਲਕੇ ਤੋਂ ਚੋਣ ਲੜਣ ਦੀ ਮਰਜੀ ਲੋਕਾਂ ਤੇ ਛੱਡਦੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਉਨ੍ਹਾਂ ਨੂੰ ਟਿਕਟ ਨਾਲ ਨਿਵਾਜਦੀ ਹੈ ਤਾਂ ਇਸ ਸੀਟ ਨੂੰ ਜਿੱਤ ਕੇ ਕਾਂਗਰਸ ਦੀ ਝੋਲੀ ਪਾਇਆ ਜਾਵੇ। ਪਰ ਪਾਰਟੀ ਹਾਈ-ਕਮਾਂਡ ਨੂੰ ਇਸ ਉੱਤੇ ਗੰਭੀਰ ਵਿਚਾਰਾਂ ਕਰਦੇ ਹੋਏ ਹਲਕੇ ਤੋਂ ਬਾਹਰਲੇ ਵਿਅਕਤੀਆਂ ਨੂੰ ਟਿਕਟ ਨਹੀਂ ਦੇਣੀ ਚਾਹੀਦੀ। ਜਿਲ੍ਹਾ ਪ੍ਰੀਸ਼ਦ ਮਾਨਸਾ ਦੇ ਮੈਂਬਰ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ ਨੇ ਸਿੱਧੇ ਤੌਰ ਤੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਦੀ ਕੋਈ ਪਰਵਾਹ ਹੈ ਤਾਂ ਆਪਣੇ ਲੋਕਾਂ ਅਤੇ ਉਨ੍ਹਾਂ ਦੀ ਮਰਜੀ ਦੀ ਜਿਨ੍ਹਾਂ ਨੇ ਏਕਤਾ ਕਰਕੇ ਉਨ੍ਹਾਂ ਨੂੰ ਟਿਕਟ ਦਿਵਾਉਣੀ ਹੈ। ਮਾਈਕਲ ਗਾਗੋਵਾਲ ਨੇ ਵੀ ਸੰਕੇਤ ਦਿੱਤੇ ਕਿ ਜੇਕਰ ਪਾਰਟੀ ਉਨ੍ਹਾਂ ਨੂੰ ਟਿਕਟ ਨਹੀਂ ਦਿੰਦੀ ਤਾਂ ਇਸ ਤੇ ਚੋਣ ਲੜਣ ਸੰਬੰਧੀ ਵਿਚਾਰ ਕੀਤਾ ਜਾਵੇਗਾ।

ਉਨ੍ਹਾਂ ਦਾ ਇਰਾਦਾ ਪੱਕੇ ਤੌਰ ਤੇ ਚੋਣ ਲੜਣ ਦਾ ਹੈ। ਮਾਰਕਿਟ ਕਮੇਟੀ ਮਾਨਸਾ ਦੇ ਚੇਅਰਮੈਨ ਸੁਰੇਸ਼ ਨੰਦਗੜ੍ਹੀਆ, ਪਾਰਟੀ ਆਗੂ ਸੁਖਦਰਸ਼ਨ ਖਾਰਾ ਨੇ ਵੀ ਗਾਗੋਵਾਲ ਪਰਿਵਾਰ ਦੀ ਪਾਰਟੀ ਪ੍ਰਤੀ ਦੇਣ ਦਾ ਜਿਕਰ ਕਰਦਿਆਂ ਕਿਹਾ ਕਿ ਮਾਨਸਾ ਵਿਧਾਨ ਸਭਾ ਤੋਂ ਟਿਕਟ ਦੇਣ ਲਈ ਪਾਰਟੀ ਨੂੰ ਇਸ ਟਕਸਾਲੀ ਪਰਿਵਾਰ ਨੂੰ ਅਣਦੇਖਿਆ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਗਾਗੋਵਾਲ ਪਰਿਵਾਰ ਨੇ ਹਮੇਸ਼ਾ ਹੀ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਵਿੱਚ ਪਾਰਟੀ ਨੂੰ ਇਸ ਹਲਕੇ ਤੋਂ ਲੀਡ ਦਿਵਾਈ ਅਤੇ ਆਪਣਾ ਪੂਰਾ ਜੀਵਨ ਕਾਂਗਰਸ ਪਾਰਟੀ ਵਿੱਚ ਹੀ ਬਿਤਾਇਆ ਹੈ। ਰਮੇਸ਼ ਟੋਨੀ ਫਰਵਾਹੀਂ ਨੇ ਕਿਹਾ ਕਿ ਜੇਕਰ ਪਾਰਟੀ ਨੇ ਗਾਗੋਵਾਲ ਪਰਿਵਾਰ ਨੂੰ ਟਿਕਟ ਨਾ ਦਿੱਤੀ ਤਾਂ ਉਹ ਅਜਾਦ ਤੌਰ ਤੇ ਚੋਣ ਲੜਣਗੇ ਅਤੇ ਜਿੱਤਣਗੇ। ਇਸ ਹਲਕੇ ਦੇ ਲੋਕ ਜਮੀਨੀ ਤੌਰ ਤੇ ਗਾਗੋਵਾਲ ਪਰਿਵਾਰ ਨਾਲ ਜੁੜੇ ਹੋਏ ਹਨ ਅਤੇ ਇਸ ਪਰਿਵਾਰ ਨੇ ਪਾਰਟੀ ਵਿੱਚ ਕੰਮ ਕਰਦਿਆਂ ਅਨੇਕਾਂ ਲੋਕਾਂ ਨੂੰ ਨਾਲ ਜੋੜ ਕੇ ਇਸ ਹਲਕੇ ਵਿੱਚ ਪਾਰਟੀ ਦਾ ਬਕਾਰ ਬਣਾ ਕੇ ਰੱਖਿਆ। ਇਸ ਮੌਕੇ ਅੱਪੀ ਝੱਬਰ, ਜੋਬਨਪ੍ਰੀਤ ਸਿੰਘ, ਗੁਨਤਾਜ ਦੰਦੀਵਾਲ ਅਤੇ ਹੋਰ ਪੰਚ-ਸਰਪੰਚ ਹਾਜਰ ਸਨ।
