ਮਾਨਸਾ 22 ਅਪ੍ਰੈਲ(ਸਾਰਾ ਯਹਾਂ/ਮੁੱਖ ਸੰਪਾਦਕ) : ਨੌਜਵਾਨਾਂ ਨੁੰ ਨਸ਼ਿਆਂ ਤੋਂ ਦੂਰ ਰਹਿਣ ਤੇ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਜ਼ਿਲਾ ਪ੍ਰੀਸ਼ਦ ਮਾਨਸਾ ਦੇ ਮੈਂਬਰ ਅਰਸ਼ਦੀਪ ਸਿੰਘ ਮਾਈਕਲ ਨੇ ਪਿੰਡਾਂ ਵਿਚ ਖੇਡ ਕਿੱਟਾਂ ਵੰਡਣੀਆਂ ਤੇ ਨੌਜਵਾਨਾਂ ਨੂੰ ਇਸ ਪਾਸੇ ਪ੍ਰੇਰਿਤ ਕਰਨ ਦੀ ਮੁਹਿੰਮ ਵਿੱਢੀ ਹੈ। ਜਿਸ ਤਹਿਤ ਵੀਰਵਾਰ ਨੂੰ ਸਾਬਕਾ ਮੰਤਰੀ ਮਰਹੂਮ ਸ਼ੇਰ ਸਿੰਘ ਗਾਗੋਵਾਲ ਦੇ ਪੋਤੇ ਅਰਸ਼ਦੀਪ ਸਿੰਘ ਗਾਗੋਵਾਲ ਨੇ ਪਿੰਡ ਰੜ, ਅਕਲੀਆ, ਮੌਜੋ ਕਲਾ, ਮੌਜੋ ਖੁਰਦ,ਹੀਰੋ ਕਲਾ, ਅਤਲਾ ਖੁਰਦ,ਕੋਟਲੀ ਕਲਾ ਆਦਿ ਪਿੰਡਾਂ ਵਿਚ ਜਾ ਕੇ ਨੌਜਵਾਨਾਂ ਨੂੰ ਖੇਡ ਕਿੱਟਾਂ ਵੰਡੀਆਂ ।ਉਨਾਂ ਨੌਜਵਾਨਾਂ ਨੂੰ ਨਸ਼ਿਆਂ ਜਿਹੀ ਬੀਮਾਰੀ ਤੋਂ ਬਚ ਕੇ ਰਹਿਣ ਤੇ ਨਰੋਈ ਸਿਹਤ ਲਈ ਖੇਡਾਂ ਨੁੰ ਅਪਨਾਉਣ ਦਾ ਸੁਨੇਹਾ ਦਿੱਤਾ।
ਅਰਸ਼ਦੀਪ ਸਿੰਘ ਗਾਗੋਵਾਲ ਨੇ ਕਿਹਾ ਕਿ ਅੱਜ ਨੌਜਵਾਨ ਪੀੜੀ ਨੂੰ ਮਾੜੇ ਰੁਝਾਨਾਂ ਤੋਂ ਬਚਾ ਕੇ ਖੇਡਾਂ ਨਾਲ ਜੋੜਣ ਦੀ ਲੋੜ ਹੈ। ਜਿਸ ਨਾਲ ਸਾਡੀ ਆਉਣ ਵਾਲੀ ਪੀੜੀ ਤੇ ਭਵਿੱਖ ਚੰਗੇ ਸਮਾਜ ਦੀ ਸਿਰਜਨਾ ਕਰ ਸਕੇਗਾ ਤੇ ਅਸੀਂ ਵੀ ਸੰਪੰਨੀ ਦੇਸ਼ਾਂ ਦੀ ਸੂਚੀ ਵਿਚ ਸ਼ਾਮਿਲ ਹੋ ਸਕਾਂਗੇ। ਉਨਾਂ ਕਿਹਾ ਕਿ ਨੌਜਵਾਨਾਂ ਵਿਚ ਖੇਡਾਂ ਪ੍ਰਤੀ ਲਗਨ ਤੇ ਜ਼ਜਬਾ ਹੈ।ਜਿਸ ਨੂੰ ਸਮਝਣ ਤੇ ਤਰਾਸ਼ਨ ਦੀ ਲੋੜ ਹੈ। ਉਨਾਂ ਇਸ ਦੌਰਾਨ ਉਕਤ ਪਿੰਡਾਂ ਵਿਚ ਆਪਣੇ ਕੋਲ ਖੇਡ ਕਿੱਟਾਂ ਵੰਡੀਆਂ ਤੇ ਨੌਜਵਾਨਾਂ ਨਾਲ ਵਾਅਦਾ ਕੀਤਾ ਕਿ ਉਨਾਂ ਨੂੰ ਇਸ ਵਾਸਤੇ ਕੋਈ ਮੁਸਕਿਲ ਨਹੀਂ ਆਉਣ ਦਿੱਤੀ ਜਾਵੇਗੀ।ਇਸ ਮੌਕੇ ਸਰਪੰਚ ਪੰਚ ਆਦਿ ਹਾਜ਼ਰ ਸਨ।