*ਗਾਇਨ, ਨ੍ਰਿਤ ਅਤੇ ਦੋਹਿਆਂ ਰਾਹੀਂ ਆਪਣੇ ਗੁਰੂਜਨਾਂ ਨੂੰ ਕੀਤਾ ਨਮਨ* 

0
14

ਮਾਨਸਾ 20 ਜੁਲਾਈ (ਸਾਰਾ ਯਹਾਂ/ਵਿਨਾਇਕ ਸ਼ਰਮਾ)

         ਸਥਾਨਕ ਐਸ ਡੀ ਕੇ ਐਲ ਡੀ ਏ ਵੀ ਪਬਲਿਕ ਸਕੂਲ ਮਾਨਸਾ ਵਿਖੇ ਗੁਰੂ ਪੁਰਨਿਮਾ ਦੇ ਮੱਦੇਨਜ਼ਰ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੇ ਗਾਇਨ, ਨ੍ਰਿਤ,ਕਵਿਤਾ ਅਤੇ ਦੋਹਿਆਂ ਦੇ ਮਾਧਿਅਮ ਨਾਲ ਗੁਰੂਜਨਾਂ ਨੂੰ ਨਮਨ ਕੀਤਾ। 

          ਗੁਰੂ ਪੂਰਨਿਮਾ ਮਨਾਉਣ ਦਾ ਮਹੱਤਵ ਗੁਰੂ ਅਤੇ ਸ਼ਿਸ਼ ਦੇ ਪਵਿੱਤਰ ਰਿਸ਼ਤੇ ਦਾ ਪ੍ਰਤੀਕ ਹੈ। ਇਸ ਦਿਨ ਸ਼ਿਸ਼ ਆਪਣੇ ਗੁਰੂ ਪ੍ਰਤੀ ਧੰਨਵਾਦ ਪ੍ਰਗਟ ਕਰਦੇ ਹਨ ਅਤੇ ਉਨ੍ਹਾਂ ਦੁਆਰਾ ਦਿੱਤੇ ਗਏ ਗਿਆਨ ਅਤੇ ਸਹੀ ਮਾਰਗ-ਦਰਸ਼ਨ ਲਈ ਉਨ੍ਹਾਂ ਦਾ ਸਤਿਕਾਰ ਕਰਦੇ ਹਨ। 

        ਪ੍ਰਿੰਸੀਪਲ ਸ਼੍ਰੀ ਵਿਨੋਦ ਰਾਣਾ ਜੀ ਨੇ ਵਿਦਿਆਰਥੀਆਂ ਨੂੰ ਇਸ ਦਿਨ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਗੁਰੂ ਪੂਰਨਿਮਾ ਦਾ ਤਿਉਹਾਰ ਅਧਿਆਤਮਿਕ ਗਤੀਵਿਧੀਆਂ ਨਾਲ ਜੁੜਿਆ ਹੋਇਆ ਹੈ। ਆਪਣੇ ਗੁਰੂ ਦੀ ਸਹੀ ਸੇਧ ਹਰ ਮਨੁੱਖ ਦੀ ਸਫ਼ਲਤਾ ਵਿੱਚ ਵਿਸ਼ੇਸ਼ ਭੂਮਿਕਾ ਨਿਭਾਉਂਦੀ ਹੈ।       

         ਇਸ ਤੋਂ ਇਲਾਵਾ ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣੇ ਮਾਤਾ-ਪਿਤਾ, ਅਧਿਆਪਕਾਂ ਅਤੇ ਜਿਸ ਤੋਂ ਵੀ ਕੁਝ ਸਿੱਖਣ ਨੂੰ ਮਿਲਦਾ ਹੈ, ਉਸ ਦਾ ਹਮੇਸ਼ਾਂ ਸਤਿਕਾਰ ਕਰਨਾ ਚਾਹੀਦਾ ਹੈ।

LEAVE A REPLY

Please enter your comment!
Please enter your name here