ਫਗਵਾੜਾ 9 ਦਸੰਬਰ (ਸਾਰਾ ਯਹਾਂ/ਸ਼ਿਵ ਕੋੜਾ) ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜਾਦਿਆਂ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਗਾਇਕਾ ਮਨਜੀਤ ਸਹਿਰਾ ਦਾ ਸਿੰਗਲ ਵੀਡੀਓ ਟਰੈਕ ‘ਵੱਡੇ ਸਾਕੇ (ਛੋਟੇ ਸਾਹਿਬਜਾਦਿਆਂ ਦੇ)’ ਰਿਲੀਜ਼ ਲਈ ਤਿਆਰ ਹੈ। ਗਾਇਕ ਮਨਜੀਤ ਸਹਿਰਾ ਨੇ ਬਹੁਤ ਹੀ ਸੁਰੀਲੀ ਆਵਾਜ ਵਿਚ ਇਸ ਭਾਵੁਕ ਕਰ ਦੇਣ ਵਾਲੇ ਧਾਰਮਿਕ ਗੀਤ ਨੂੰ ਗਾਇਆ ਹੈ। ਰਿਸ਼ੀ ਲਾਹੌਰੀ ਪ੍ਰੋਡਕਸ਼ਨ ਦੀ ਇਸ ਪੇਸ਼ਕਸ਼ ਨੂੰ ਰਿਸ਼ੀ ਲਾਹੌਰੀ ਵਲੋਂ ਹੀ ਕਲਮਬੰਦ ਕੀਤਾ ਗਿਆ ਹੈ ਅਤੇ ਤਾਰ-ਈ-ਬੀਟ ਬਰੇਕਰ ਨੇ ਸੰਗੀਤ ਨਾਲ ਸਜਾਇਆ ਹੈ। ਡਾਇਰੈਕਟਰ ਦੀਪਕ ਦੇ ਨਿਰਦੇਸ਼ਨ ‘ਚ ਤਿਆਰ ਸਿੰਗਲ ਟਰੈਕ ਵੀਡੀਓ ਦੀ ਮਿਕਸ ਮਾਸਟਰਿੰਗ ਦੇਬੂ ਸੁਖਦੇਵ ਅਤੇ ਅਡੀਟਿੰਗ ਰਾਜੇਸ਼ ਕਪੂਰ ਵਲੋਂ ਕੀਤੀ ਗਈ ਹੈ। ਨਿਰਮਾਤਾ ਰਿਸ਼ੀ ਲਾਹੌਰੀ ਅਤੇ ਨਿਰਦੇਸ਼ਕ ਦੀਪਕ ਨੇ ਦੱਸਿਆ ਕਿ ਸ਼ਹੀਦੀ ਗੁਰਪੁਰਬ ਮੌਕੇ ਇਹ ਸਿੰਗਲ ਟਰੈਕ ਯੂ-ਟਯੂਬ ਸਮੇਤ ਹੋਰ ਚੈਨਲਾਂ ਤੇ ਦੇਖਿਆ ਤੇ ਸੁਣਿਆ ਜਾ ਸਕੇਗਾ। ਉਹਨਾਂ ਸਹਿਯੋਗ ਲਈ ਡੀ.ਓ.ਪੀ. ਸ਼ੰਕਰ ਦੇਵ ਤੇ ਨੀਰਜ ਮੱਟੂ ਅਸਿਸਟੈਂਟ ਡੀ.ਓ.ਪੀ., ਰਵੀ ਕੁਮਾਰ, ਮੇਕਅੱਪ ਮੈਨ ਸੋਮਿਲ ਰੱਤੀ, ਕੰਪੋਜਰ ਅਸ਼ਵਨੀ ਦੇਵਗਨ, ਪ੍ਰੋਡਕਸ਼ਨ ਮੈਨੇਜਰ ਆਂਚਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅਤੇ ਭਰੋਸਾ ਜਤਾਇਆ ਕਿ ਇਹ ਧਾਰਮਿਕ ਪੇਸ਼ਕਸ਼ ਸਰੋਤਿਆਂ ਨੂੰ ਰੁਹਾਨੀਅਤ ਦੇ ਨਾਲ ਜੋੜੇਗੀ।