
ਮਾਨਸਾ 02 ਅਕਤੂਬਰ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ): ਸਰਬੱਤ ਦਾ ਭਲਾ ਸੰਸਥਾ ਵਲੋਂ ਫਲਦਾਰ ਪੌਦੇ ਲਗਾਉਣ ਦੀ ਸ਼ੁਰੂ ਕੀਤੀ ਮੁਹਿੰਮ ਤਹਿਤ ਅੱਜ ਸ਼੍ਰੀ ਗੁਰਦੁਆਰਾ ਸਾਹਿਬ ਠੁਠਿਆ ਵਾਲੀ ਦੇ ਸਾਹਮਣੇ ਫਲਦਾਰ ਪੌਦੇ ਲਗਾਏ ਗਏ।ਇਹ ਜਾਣਕਾਰੀ ਦਿੰਦਿਆਂ ਸੰਸਥਾ ਦੇ ਮੁੱਖ ਸੇਵਾਦਾਰ ਬੂਟਾ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਵਲੋਂ ਸੜਕਾਂ ਕਿਨਾਰੇ ਫਲਦਾਰ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਅੱਜ ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਨੂੰ ਬੁਲਾਇਆ ਗਿਆ ਅਤੇ ਉਹਨਾਂ ਦੇ ਹੱਥੋਂ ਇਹ ਪੌਦੇ ਲਗਵਾਏ ਗਏ।

ਇਸ ਮੌਕੇ ਸੰਜੀਵ ਪਿੰਕਾ ਨੇ ਸੰਸਥਾ ਦੇ ਕਾਰਜ਼ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਇਸ ਸੰਸਥਾ ਦੇ ਮੈਂਬਰ ਜਿੱਥੇ ਮਿਹਨਤ ਕਰਕੇ ਪੌਦੇ ਲਗਾਉਂਦੇ ਹਨ ਉਸ ਦੇ ਨਾਲ ਹੀ ਖੁੱਦ ਪੈਸੇ ਖਰਚ ਕਰਦਿਆਂ ਪੌਦੇ ਦੇ ਦੁਆਲੇ ਟ੍ਰੀ ਗਾਰਡ ਲਗਾ ਕੇ ਉਨ੍ਹਾਂ ਦੀ ਸੰਭਾਲ ਵੀ ਕਰਦੇ ਹਨ ਉਨ੍ਹਾਂ ਕਿਹਾ ਕਿ ਸਮਾਜਸੇਵੀ ਲੋਕਾਂ ਨੂੰ ਅਜਿਹੀਆਂ ਸੰਸਥਾਵਾਂ ਦਾ ਸਹਿਯੋਗ ਕਰਨਾ ਚਾਹੀਦਾ ਹੈ। ਸੰਸਥਾ ਵਲੋਂ ਸੰਜੀਵ ਪਿੰਕਾ ਨੂੰ ਉਹਨਾਂ ਦੀਆਂ ਸਮਾਜਸੇਵੀ ਗਤਿਵਿਧੀਆਂ ਕਾਰਨ ਪੌਦਾ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਬਲਜੀਤ ਕੜਵਲ ਅਤੇ ਸੁਰਿੰਦਰ ਬਾਂਸਲ ਨੇ ਕਿਹਾ ਕਿ ਇਸ ਸੰਸਥਾ ਦਾ ਵਾਤਾਵਰਣ ਨੂੰ ਬਚਾਉਣ ਲਈ ਕੀਤਾ ਜਾਂਦਾ ਉਪਰਾਲਾ ਸ਼ਲਾਘਾਯੋਗ ਹੈ ਅਤੇ ਉਹਨਾਂ ਵਲੋਂ ਹਰ ਸੰਭਵ ਸਹਿਯੋਗ ਕੀਤਾ ਜਾਵੇਗਾ ਤਾਂ ਕਿ ਹੋਰ ਲੋਕ ਵੀ ਪ੍ਰੇਰਿਤ ਹੋ ਕੇ ਇਹਨਾਂ ਦਾ ਸਹਿਯੋਗ ਕਰਨ।ਇਸ ਮੌਕੇ ਮਨਪ੍ਰੀਤ ਸਿੰਘ,ਮਨੀ ਸਿੰਘ,ਅਮਿਤ ਕੁਮਾਰ, ਬਲਜੀਤ ਕੜਵਲ,ਰਮਨ ਗੁਪਤਾ, ਸੋਹਣ ਲਾਲ, ਸੰਜੀਵ ਪਿੰਕਾ, ਸੁਰਿੰਦਰ ਬਾਂਸਲ, ਸਤਪਾਲ ਖਿੱਪਲ ਹਾਜ਼ਰ ਸਨ।
