*ਗਲੋਬਲ ਵਾਰਮਿੰਗ ਨੂੰ ਧਿਆਨ ਵਿੱਚ ਰਖਦੇ ਹੋਏ ਸੰਸਥਾ ਦੇ ਪ੍ਰਧਾਨ ਸ਼ੀਤਲ ਕੁਮਾਰ  ਦੇ ਜਨਮ ਦਿਨ ਮੌਕੇ ਰਾਮ ਬਾਗ ਮਾਨਸਾ ਦੀਆਂ  ਪਾਰਕਿੰਗ ਵਿਖੇ ਬੂਟੇ ਲਗਾਏ ਗਏ*

0
25

ਮਾਨਸਾ 03 ਜੁਲਾਈ(ਸਾਰਾ ਯਹਾਂ/ਮੁੱਖ ਸੰਪਾਦਕ)ਰਾਜ ਰਾਣੀ ਫਾਊਂਡੇਸ਼ਨ ਮਾਨਸਾ ਵੱਲੋਂ ਗਲੋਬਲ ਵਾਰਮਿੰਗ ਨੂੰ ਧਿਆਨ ਵਿੱਚ ਰਖਦੇ ਹੋਏ ਸੰਸਥਾ ਦੇ ਪ੍ਰਧਾਨ ਸ਼ੀਤਲ ਕੁਮਾਰ  ਦੇ ਜਨਮ ਦਿਨ ਮੌਕੇ ਰਾਮ ਬਾਗ ਮਾਨਸਾ ਦੀਆਂ  ਪਾਰਕਿੰਗ ਵਿਖੇ ਬੂਟੇ ਲਗਾਏ ਗਏ। ਫਾਊਂਡੇਰਸ਼ਨ ਦੇ ਪ੍ਰਧਾਨ ਸ਼ੀਤਲ ਕੁਮਾਰ  ਅਤੇ ਸਕੱਤਰ ਵਿਨੋਦ ਜਿੰਦਲ  ਦੁਆਰਾ ਰੁੱਖ ਲਗਾਓ , ਜੀਵਨ ਬਚਾਓ ਅਤੇ ਧਰਤੀ ਨੂੰ ਸਵਰਗ ਬਣਾਉਣ  ਦਾ ਸੁਨੇਹਾ ਦਿੰਦੇ ਹੋਏ ਅੱਜ ਦੇ ਸਮੇਂ ਵਿੱਚ ਬੂਟੇ ਲਗਾਉਣ ਦੀ ਮਹੱਤਤਾ ਬਾਰੇ ਦੱਸਿਆ ਕਿ ਸਾਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਬਹੁਤ ਜਰੂਰਤ ਹੈ ਤਾਂ ਕਿ ਭਵਿੱਖ ਵਿੱਚ ਪ੍ਰਦੂਸ਼ਣ ਦੀ ਸਮੱਸਿਆ ਨੂੰ ਖਤਮ ਕੀਤਾ ਜਾ ਸਕੇ। ਰੁੱਖ ਵਾਤਾਵਰਨ ਦੇ ਲਈ ਹੀ ਨਹੀਂ ਸਾਡੇ ਜੀਵਨ ਦੇ ਲਈ ਵੀ ਉਨੇ ਹੀ ਜ਼ਰੂਰੀ ਹਨ ਜਿੰਨਾ ਕਿ ਜੀਵਨ ਜਿਊਣ ਦੇ ਲਈ ਪਾਣੀ ਦੀ ਜ਼ਰੂਰਤ ਹੁੰਦੀ ਹੈ। ਬਿਨਾਂ ਰੁੱਖਾਂ ਦੇ ਅਸੀਂ ਆਪਣੇ ਜੀਵਨ ਜਿਉਣ ਦੀ ਕਲਪਨਾ ਵੀ ਨਹੀਂ ਕਰ ਸਕਦੇ। ਰੁੱਖ ਵੱਢੇ ਹੋ ਕੇ ਪੰਛੀਆਂ ਦਾ ਘਰ ਬਣਦੇ ਹਨ |ਇਸ ਲਈ ਰੁੱਖ ਪੰਛੀਆਂ ਦੀ ਹੋਂਦ ਬਚਾਉਣ ਵਿੱਚ ਵੀ ਬਹੁਤ ਯੋਗਦਾਨ ਪਾਉਂਦੇ ਹਨ | ਉਨ੍ਹਾਂ ਇਸ ਗੱਲ ਤੋਂ ਜਿਆਦਾ ਜੋਰ ਦਿੱਤਾ ਕਿ ਅਸੀਂ ਆਪਣੇ ਬੱਚਿਆਂ ਨੂੰ ਵਿਰਾਸਤ ਵਿੱਚ ਪ੍ਰਦੂਸ਼ਿਤ ਹਵਾ ਦੇ ਬਜਾਏ ਸ਼ੁੱਧ ਹਵਾ ਦੇ ਕੇ  ਜਾਈਏ ਤਾਂ ਕਿ ਆਉਣ ਵਾਲੀਆਂ ਪੀੜੀਆਂ ਤੰਦਰੁਸਤ ਰਹਿ ਸਕਣ। ਉਨ੍ਹਾ ਕਿਹਾ ਕਿ ਆਕਸੀਜਨ ਦੀ ਮਾਤਰਾ ਸਿਰਫ ਦਰੱਖਤ ਹੀ ਪੂਰੀ ਕਰ ਸਕਦੇ ਹਨ। ਉਨ੍ਹਾਂ ਨੇ ਰਾਜ ਰਾਣੀ ਫਾਊਡੇਸ਼ਨ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸੰਸਥਾਂ ਵੱਲੋਂ ਹਰ ਸਾਲ ਪੌਦੇ ਲਗਾਏ ਜਾਂਦੇ ਹਨ ਅਤੇ ਉਨ੍ਹਾਂ ਦੀ ਸਮੇਂ ਸਮੇਂ ਤੇ ਦੇਖਭਾਲ ਵੀ ਕੀਤੀ ਜਾਂਦੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਇੱਕ ਖੂਨਦਾਨ ਕੈਂਪ ਲਗਾਇਆ ਜਾਏਗਾ । ਉਨ੍ਹਾਂ ਅਖੀਰ ਵਿੱਚ ਬੇਨਤੀ ਕੀਤੀ ਕਿ ਅਸੀਂ ਸਾਰੇ ਹਰ ਖੁਸ਼ੀ ਤੇ ਇੱਕ ਬੂਟਾ ਜਰੂਰ ਲਗਾਈਏ, ਖਾਸਕਰ ਆਪਣੇ ਜਨਮ ਦਿਨ ਤੇ । ਇਸ ਕੈਂਪ ਨੂੰ ਦੀਆ ਗੋਯਲ ਦੀ ਅਗਵਾਹੀ ਹੇਠ ਲਗਾਇਆ ਗਿਆ | ਇਸ ਮੌਕੇ ਰੋਬਿਨ ਤਾਇਲ, ਰੋਹਿਤ ਬਾਂਸਲ, ਮੁਕੇਸ਼ ਕੁਮਾਰ ,ਅਸ਼ੋਕ ਕੁਮਾਰ , ਸੰਜੀਵ ਗੋਯਲ ਅਤੇ ਅਨਿਲ ਤੋਂ ਬਿਨਾਂ ਲਵਲੀ ਕੁਮਾਰ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here