
ਬਰੇਟਾ,13 ਨਵੰਬਰ (ਸਾਰਾ ਯਹਾ /ਰੀਤਵਾਲ) ਪਿੰਡ ਖੱਤਰੀਵਾਲਾ ਵਿਖੇ ਹਫਤੇ ਵਿਚ ਇਕ ਹੋਰ ਮਜ਼ਦੂਰ ਵਲੋਂ ਖੁਦਕੁਸ਼ੀ ਕਰਨ ਦਾ ਸਮਾਚਾਰ ਹੈ ਮਾਮਲੇ ਦੀ ਜਾਂਚ ਕਰ ਰਹੇ ਜਾਂਚ ਅਧਿਕਾਰੀ ਭਗਵਾਨ ਦਾਸ ਦੀ ਜਾਣਕਾਰੀ ਅਨੁਸਾਰ ਖੇਤ ਮਜ਼ਦੂਰ ਸੁਰਿੰਦਰ ਪਾਲ ਸਿੰਘ ਉਮਰ 55 ਸਾਲ ਕੋਲ ਆਪਣੀ ਦੋ ਏਕੜ ਜ਼ਮੀਨ ਸੀ ਅਤੇ ਇਸ ਜ਼ਮੀਨ ਨੂੰ 2ਸਾਲ ਪਹਿਲਾਂ ਆਪਣੀਆਂ ਦੇ ਵਿਆਹ ਕਰਨ ਸਮੇਂ ਦਿਆਲਪੁਰਾ ਦੇ ਇੱਕ ਕਿਸਾਨ ਨੂੰ ਗਹਿਣੇ ਕਰ ਦਿੱਤਾ ਸੀ ਅਤੇ ਉਸ ਤੋਂ ਠੇਕੇ ਤੇ ਲੈ ਕਿ ਇਹ ਖੇਤ ਮਜ਼ਦੂਰ ਆਪਣੇ ਪਰਿਵਾਰ ਦਾ ਪੇਟ ਪਾਲ ਰਿਹਾ ਸੀ ਪਿਛਲੇ ਦੋ। ਮਹੀਨਿਆਂ ਤੋਂ ਸੁਰਿੰਦਰ ਪਾਲ ਦੇ ਸਿਰ ਕਰਜ਼ਾ ਚੜਨ ਕਰਨ ਉਹ ਪ੍ਰੇਸ਼ਾਨ ਰਹਿਣ ਲੱਗ ਪਿਆ ਸੀ ਅਤੇ ਇਸ ਪ੍ਰੇਸ਼ਾਨੀ ਕਾਰਨ ਉਸ ਨੇ ਆਪਣੇ ਖੇਤ ਵਿੱਚ ਜਾਂ ਕੇ ਗਲ ਵਿਚ ਫਾਹਾ ਲੈ ਕਿ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਬਰੇਟਾ ਪੁਲਿਸ ਵੱਲੋਂ ਮਿ੍ਤਕ ਦੇ ਛੋਟੇ ਬੇਟੇ ਜਗਸੀਰ ਸਿੰਘ ਦੇ ਬਿਆਨਾਂ ਤੇ 174 ਦੀ ਕਰਵਾਈ ਕਰਦੇ ਹੋਏ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਮਿਤ੍ਰਕ ਖੇਤ ਮਜ਼ਦੂਰ ਸੁਰਿੰਦਰ ਪਾਲ ਸਿੰਘ ਆਪਣੇ ਪਿਛੇ੍ ਪਤਨੀ ਤੋਂ ਇਲਾਵਾ ਦੋ ਪੁੱਤਰ ਅਤੇ ਦੋ ਲੜਕੀਆਂ ਛੱਡ ਗਿਆ ਰੀਤਵਾਲ ਬਰੇਟਾ ਦੀ ਰਿਪੋਰਟ
