
ਬੁਢਲਾਡਾ 19, ਸਤੰਬਰ(ਅਮਨ ਮਹਿਤਾ): ਗਰੀਬ ਪਰਿਵਾਰ ਦੇ ਮਕਾਨਾ, ਵਿਆਹਾ ਅਤੇ ਹੋਰ ਸਮਾਜ ਸੇਵੀ ਕੰਮਾ ਲਈ ਜਿਨ੍ਹਾਂ ਲੋਕਾਂ ਵੱਲੋਂ ਮਦਦ ਕੀਤੀ ਜਾਦੀ ਹੈ ਮਾਤਾ ਗੁਜਰੀ ਭਲਾਈ ਕੇਂਦਰ ਵੱਲੋਂ ਉਨ੍ਹਾ ਦਾ ਸਨਮਾਨ ਕੀਤਾ ਜਾਂਦਾ ਹੈ। ਇਸੇ ਤਹਿਤ ਸਥਾਨਕ ਸ਼ਹਿਰ ਦੇ ਮੋਚੀ ਵਿਹੜੇ ਵਿੱਚ ਬਣ ਰਹੇ ਗਰੀਬ ਪਰਿਵਾਰ ਦੇ ਮਕਾਨ ਲਈ ਸਟਰਿੰਗ ਦਾ ਸਮਾਨ ਮੁਫਤ ਵਿੱਚ ਦੇਣ ਵਾਲੇ ਵਿੱਕੀ ਬੋੜਾਵਾਲੀਆਂ ਦਾ ਉਨ੍ਹਾਂ ਦੇ ਦੁਕਾਨ ਵਿੱਚ ਜਾ ਕੇ ਸੰਸਥਾ ਦੇ ਮੈਬਰਾਂ ਵੱਲੋਂ ਸਨਮਾਨ ਕੀਤਾ ਗਿਆ। ਇਸ ਮੋਕੇ ਸੰਸਥਾ ਦੇ ਆਗੂਆਂ ਨੇ ਕਿਹਾ ਕਿ ਇਨ੍ਹਾਂ ਵੱਲੋਂ ਬਿਨ੍ਹਾਂ ਕਿਸੇ ਭੇਦਭਾਵ ਅਤੇ ਲਾਲਚ ਦੇ ਇਸ ਪਰਿਵਾਰ ਦੇ ਮਕਾਨ ਲਈ ਸਟਰਿੰਗ ਦੇ ਸਮਾਨ ਲਈ ਸੇਵਾ ਕੀਤੀ ਹੈ ਜਿਸ ਲਈ ਸੰਸਥਾ ਵੱਲੋਂ ਇਨ੍ਹਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ।
