
ਮਾਨਸਾ 1 ਅਗਸਤ (ਸਾਰਾ ਯਹਾਂ/ ਬੀਰਬਲ ਧਾਲੀਵਾਲ ) : ਜ਼ਿਲ੍ਹੇ ਦੇ ਨਜ਼ਦੀਕੀ ਪਿੰਡ ਖੋਖਰ ਕਲਾਂ ਵਿੱਚ ਬੀਤੀ ਰਾਤ ਜਸਵਿੰਦਰ ਸਿੰਘ ਪੁੱਤਰ ਜੱਗਰ ਸਿੰਘ ਅੇੈਸੀ ਵਰਗ ਦੇ ਘਰ ਦੀ ਭਾਰੀ ਬਾਰਸ਼ ਕਾਰਨ ਛੱਤ ਡਿੱਗ ਪਈ ਉਸ ਸਮੇਂ ਸਾਰਾ ਪਰਿਵਾਰ ਕਮਰੇ ਤੋਂ ਬਾਹਰ ਸੀ ।ਇਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਕਮਰੇ ਅੰਦਰ ਪਿਆ ਘਰ ਦਾ ਸਾਰਾ ਸਾਮਾਨ ਪੂਰੀ ਤਰ੍ਹਾਂ ਤਬਾਹ ਹੋ ਗਿਆ ਇਸ ਮੌਕੇ ਪਤਵੰਤੇ ਅਤੇ ਪੰਚਾਇਤ ਮੈਂਬਰਾਂ ਨੇ ਇਸ ਵਾਰ ਦੀ ਮਦਦ ਕਰਦੇ ਹੋਏ ਸਾਰਾ ਸਾਮਾਨ ਬਾਹਰ ਕਢਵਾਇਆ। ਅਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਪੀਡ਼ਤ ਪਰਿਵਾਰ ਦਾ ਮੁਆਇਨਾ ਕਰਕੇ ਜਲਦੀ ਤੋਂ ਜਲਦੀ ਇਸ ਪਰਿਵਾਰ ਨੂੰ ਘਰ ਪਾਉਣ ਲਈ ਸਹਿਯੋਗ ਰਾਸ਼ੀ ਅਤੇ ਹੋਏ ਨੁਕਸਾਨ ਲਈ ਮੁਆਵਜ਼ਾ ਦਿੱਤਾ ਜਾਵੇ।
