ਬਰੇਟਾ 15 ਨਵੰਬਰ (ਸਾਰਾ ਯਹਾ /ਰੀਤਵਾਲ) ਸਰਦੀਆਂ ‘ਚ ਇੱਕ ਚੀਜ਼ ਜੋ ਲਗਭਗ ਹਰ ਕਿਸੇ ਨੂੰ ਪਸੰਦ ਹੁੰਦੀ ਹੈ ਉਹ ਹੈ- ਮੂੰਗਫਲੀ ਜੋ ਠੰਡ
ਦੇ ਮੌਸਮ ‘ਚ ਵੱਧ ਆਉਂਦੀ ਹੈ। ਕਈ ਲੋਕ ਇਸਨੂੰ ਗਰੀਬਾਂ ਦਾ ਬਦਾਮ ਵੀਂ ਕਹਿੰਦੇ ਹਨ ,ਕਿਉਂਕਿ ਇਸ ‘ਚ
ਬਦਾਮ ਤੋਂ ਜਿਆਦਾ ਫਾਇਦੇ ਹਨ ਅਤੇ ਬਦਾਮ ਦੇ ਮੁਕਾਬਲੇ ਮੁੱਲ ਵਿੱਚ ਇਹ ਬਹੁਤ ਸਸਤੀ ਹੁੰਦੀ ਹੈ
ਅਤੇ ਇਸਨੂੰ ਹਰੇਕ ਵਰਗ ਦੇ ਲੋਕ ਖਰੀਦ ਸਕਦੇ ਹਨ । ਕੋਈ ਇਸਨੂੰ ਟਾਇਮਪਾਸ ਲਈ ਖਾਂਦਾ ਹੈ ਤਾਂ ਕੋਈ
ਸਵਾਦ ਲਈ ਤਾਂ ਹੀ ਇਹ ਮੂੰਗਫਲੀ ਗਰੀਬ ਲੋਕਾਂ ਲਈ ਬਦਾਮ ਮੰਨੀ ਜਾਂਦੀ ਹੈ ਅਤੇ ਇਸ ਨੂੰ ਸਰਦੀਆਂ ਦਾ
ਤੋਹਫ਼aਮਪ;ਾ ਵੀ ਮੰਨਿਆ ਜਾਂਦਾ ਹੈ। ਲੋਹੜੀ ਦੇ ਤਿਉਹਾਰ ਮੌਕੇ ਇਸ ਦੀ ਮੁੱਖ ਭੂਮਿਕਾ ਹੁੰਦੀ ਹੈ, ਠੰਢ
ਦੇ ਮੌਸਮ ਵਿਚ ਦੋਸਤਾਂ ਦੇ ਨਾਲ ਬੈਠ ਕੇ ਹਾਸਾ-ਠੱਠਾ ਕਰਨਾ ਤੇ ਟਾਈਮ ਪਾਸ ਦਾ ਇਹ ਬਿਹਤਰੀਨ
ਜ਼ਰੀਆ ਹੈ। ਇਸ ਵਿਚ ਭਰਪੂਰ ਪੋਸ਼ਟਿਕ ਤੱਤ ਹੁੰਦੇ ਹਨ । ਪਿਛਲੇ ਲੰਮੇ ਸਮੇਂ ਤੋਂ ਮੂੰਗਫਲੀ ਦਾ ਕੰਮ
ਕਰਦੇ ਵਿਕਰੇਤਾ ਰਾਮ ਕੁਮਾਰ ਨੇ ਦੱਸਿਆ ਕਿ ਉਹ ਪਿਛਲੇ ਵੀਹ ਸਾਲਾਂ ਤੋਂ ਮੂੰਗਫਲੀ ਦਾ ਕਾਰੋਬਾਰ
ਕਰਦੇ ਹਨ । ਜਿਸ ਨਾਲ ਉਨ੍ਹਾਂ ਦੇ ਪਰਿਵਾਰ ਦਾ ਵਧੀਆ ਗੁਜਾਰਾ ਹੁੰਦਾ ਹੈ । ਸਰਦੀ ਦਾ ਮੌਸਮ ਸ਼ੁਰੂ
ਹੋਣ ਕਾਰਨ ਮੂੰਗਫਲੀ ਦੀ ਮੰਗ ਵੱਧਣ ਲੱਗੀ ਹੈ ਅਤੇ ਇਸ ਸਮੇਂ ਬਾਜ਼ਾਰ ਵਿਚ ਦੋ ਤਰ੍ਹਾਂ ਦੀ ਮੂੰਗਫਲੀ
ਮਿਲ ਰਹੀ ਹੈ । ਕੱਚੀ ਤੇ ਪੱਕੀ, ਇਨ੍ਹਾਂ ਦੋਵਾਂ ਦੀ ਕੀਮਤ ਵੱਖੋਂ ਵੱਖ ਹੈ। ਉਨ੍ਹਾਂ ਕਿਹਾ ਕਿ ਕੱਚੀ
ਮੂੰਗਫਲੀ ਦੀ ਕੀਮਤ ੬੦ ਰੁਪਏ ਕਿਲੋ ਤੇ ਪੱਕੀ ਮੂੰਗਫਲੀ ਦੀ ਕੀਮਤ ੮੫ ਰੁਪਏ ਕਿਲੋ ਤੱਕ ਹੈ। ਦੂਜੇ ਪਾਸੇ
ਮਾਹਿਰ ਡਾਕਟਰਾਂ ਦੇ ਦੱਸਣ ਅਨੁਸਾਰ ਮੂੰਗਫਲੀ ਦਾ ਸੇਵਨ ਕਰਨਾ ਸਰੀਰ ਨੂੰ ਬਹੁਤ ਫਾਇਦਾ ਪਹੁੰਚਾਉਦਾ
ਹੈ, ਉਨ੍ਹਾਂ ਕਿਹਾ ਕਿ ਜਿਨ੍ਹਾਂ ਦੀ ਅੱਖਾਂ ਦੀ ਰੌਸ਼ਨੀ ਘੱਟ ਹੋਵੇ, ਉਨ੍ਹਾਂ ਨੂੰ ਮੂੰਗਫਲੀ ਦਾ ਸੇਵਨ ਕਰਨਾ
ਚਾਹੀਦਾ ਹੈ। ਮੂੰਗਫਲੀ ਦਿਲ ਦੇ ਮਰੀਜ਼ਾਂ ਲਈ ਬਹੁਤ ਫ਼aਮਪ;ਾਇਦੇਮੰਦ ਹੈ ਅਤੇ ਭਿੱਜੀ ਹੋਈ ਮੂੰਗਫਲੀ ਖਾਣ
ਨਾਲ ਸ਼ੂਗਰ ਦਾ ਲੈਵਲ ਵੀ ਕਾਬੂ ਫ਼#੩੯;ਚ ਰਹਿੰਦਾ ਹੈ।