*ਗਰੀਨਲੈਂਡ ਸਕੂਲ ਦੇ ਕਾਮਰਸ ਦੇ ਵਿਦਿਆਰਥੀ ਨੇ ਮਾਲਵੇ ਦੀ ਧਰਤੀ ਤੇ ਝੰਡੇ ਕੀਤੇ ਬੁਲੰਦ, ਰਿਹਾ ਪਹਿਲੇ ਸਥਾਨ ਤੇ*

0
13

ਬੁਢਲਾਡਾ 2 ਜੁਲਾਈ (ਸਾਰਾ ਯਹਾਂ/ਅਮਨ ਮੇਹਤਾ): ਸੀ ਬੀ ਐਸ ਸੀ ਵੱਲੋਂ 12ਵੀਂ ਕਲਾਸ ਦੇ ਘੋਸਿਤ ਕੀਤੇ ਗਏ ਨਤੀਜਿਆਂ ਵਿੱਚ ਜਿਲ੍ਹੇ ਅੰਦਰ ਗਰੀਨਲੈਂਡ ਡੇ ਬੋਰਡਿੰਗ ਸਕੂਲ ਦੇ ਵਿਦਿਆਰਥੀਆਂ ਨੇ ਕਾਮਰਸ, ਨਾਨ ਮੈਡੀਕਲ, ਮੈਡੀਕਲ ਗਰੁੱਪ ਵਿਚੋਂ ਪ੍ਰਥਮ ਸਥਾਨ ਪ੍ਰਾਪਤ ਕਰਕੇ ਇੱਕ ਵਾਰ ਫਿਰ ਸਿੱਖਿਆ ਦੇ ਖੇਤਰ ਵਿਚ ਮਾਲਵੇ ਦੀ ਧਰਤੀ ਅੰਦਰ ਜਿੱਤ ਦੇ ਝੰਡੇ ਬੁਲੰਦ ਕਰ ਦਿੱਤੇ ਹਨ। ਜਿਸ ਵਿਚ ਸਕੂਲ ਦੇ ਕਾਮਰਸ ਗਰੁੱਪ ਦੇ ਵਿਦਿਆਰਥੀ ਰੀਤੀਕ ਗਰਗ ਨੇ ਮਾਲਵਾ ਖੇਤਰ ਦੇ ਬਠਿੰਡਾ ਮਾਨਸਾ ਜਿਲ੍ਹੇ ਵਿਚੋ 98 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਉੱਥੇ ਮੈਡੀਕਲ ਗਰੁੱਪ ਵਿਚੋ ਅੰਜਲੀ ਨੇ 96.8 ਫੀਸਦੀ ਅੰਕ ਪ੍ਰਾਪਤ ਕਰਕੇ ਜਿਲ੍ਹੇ ਵਿਚੋ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਨਾਨ ਮੈਡੀਕਲ ਚ ਮਹਿਕ ਨੇ 97.6 ਫੀਸਦੀ ਅੰਕ ਪ੍ਰਾਪਤ ਕਰਕੇ ਜਿਲ੍ਹੇ ਵਿਚੋ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੀ ਪ੍ਰਿੰਸੀਪਲ ਉਰਮਿਲ ਜੈਨ ਨੇ  ਦੱਸਿਆ ਕਿ  ਕਾਮਰਸ ਵਿਚ ਰੀਤੀਕਾ 96.8 ਫੀਸਦੀ, ਦਿਵਾਇਸ ਸਿੰਗਲਾ ਨੇ 95.6 ਫੀਸਦੀ, ਜਸਨਪ੍ਰੀਤ ਮਾਨ 95 ਫੀਸਦੀ, ਮੁਸਕਾਨ 92.2 ਫੀਸਦੀ, ਵਿਵੇਕ 91.8 ਫੀਸਦੀ, ਹਰਮਨਜੋਤ ਕੋਰ 90.6 ਫੀਸਦੀ ਅੰਕ ਪ੍ਰਾਪਤ ਕੀਤੇ ਹਨ ਅਤੇ ਨਾਨ ਮੈਡੀਕਲ ਵਿਚ ਦੀਪਾਸੂ ਨੇ 95.8 ਫੀਸਦੀ, ਚਾਹਤ ਨੇ 94.8, ਹਰਸਿਮਰਨ ਸਿੰਘ ਨੇ 94.4, ਰਾਜਵੀਰ ਸਿੰਘ 93.3, ਰਾਜਪ੍ਰੀਤ ਕੋਰ 93, ਮਨਜੋਤ ਸਿੰਘ 92.6, ਜੈਸਮੀਨ ਕੋਰ 92.2 ਅਤੇ ਮੈਡੀਕਲ ਵਿਚੋਂ ਰਾਘਵ ਸਿੰਗਲਾ ਨੇ 95.6, ਹਰਸਿਤ ਗੋਇਲ 94.8, ਨੀਤਨ ਸਿੰਗਲਾ 93.8, ਲਵਪ੍ਰੀਤ ਕੋਰ 93, ਅਮਨ ਗੋਇਲ 91.4, ਅਕਾਸਦੀਪ ਬਾਂਸਲ 91, ਗਰੀਮਾ 90.6 ਫੀਸਦੀ ਅੰਕ ਪ੍ਰਾਪਤ ਕੀਤੇ ਹਨ। ਉਨ੍ਹਾਂ ਕਿਹਾ ਕਿ ਕਰੋਨਾ ਮਹਾਮਾਰੀ ਦੇ ਮੱਦੇਨਾਜ਼ਰ ਰੱਖਦਿਆਂ ਸਕੂਲ ਵੱਲੋਂ ਕਰਵਾਈ ਜਾਂਦੀ ਆਨਲਾਇਨ ਪੜਾਈ ਵਿਚ ਵਿਦਿਆਰਥੀਆਂ ਨੇ ਰੁਚੀ ਲੈਦਿਆਂ ਅਧਿਆਪਕਾਂ ਦੀ ਮਿਹਨਤ ਸਦਕਾ ਸਕੂਲ ਦਾ ਨਾਮ ਰੋਸਨ ਕੀਤਾ ਹੈ।  ਉਹਨਾ ਦਸਿਆ ਕਿ ਉਪਰੋਕਤ ਨਤੀਜੇ ਵਿੱਚ ਇਹਨਾ ਵਿਦਿਆਰਥੀਆਂ ਨੇ ਇਗਲਿਸ਼, ਮਿਉਜਿਕ, ਬਿਜਨਸ਼, ਸਾਇਸ, ਮੈਥ ਵਿੱਚ ਵੀ 100 ਫੀਸਦੀ ਅੰਕ ਪ੍ਰਾਪਤ ਕੀਤੇ ਹਨ ਉਨ੍ਹਾਂ ਦੱਸਿਆ ਕਿ ਇੰਗਲਿਸ਼ ਵਿੱਚੋਂ ਅੰਜਲੀ ਗੋਇਲ ਨੇ  100, ਫਿਜੀਕਸ ਵਿੱਚ ਮਹਿਕ, ਰਾਜਵੀਰ, ਅੰਜਲੀ ਨੇ 95, ਪੋਲੀਟੀਕਲ ਸਾਇੰਸ ਵਿੱਚ ਹਰਸ਼ ਨੇ 96,  ਅਕਾਉਟ ਬਿਜਨਸ ਵਿੱਚ ਰੀਤਕ ਅਤੇ ਰੀਤੀਕਾ ਨੇ 98, ਮਿਉਜਿਕ ਚ ਦਿਵਾਂਸ਼, ਅੰਜਲੀ, ਰੀਤਕ ਅਤੇ ਮਹਿਕ ਨੇ 100 ਅੰਕ ਪ੍ਰਾਪਤ ਕੀਤੇ ਹਨ ਇਸੇ ਤਰ੍ਹਾਂ  ਇਕਨੋਮਿਕਸ ਵਿੱਚ ਰੀਤਕ ਅਤੇ ਰਿਤਿਕਾ ਨੇ 98 ਅੰਕ, ਗਣਿਤ ਚੋ ਦਿਪਾਸ਼ੂ ਨੇ 98, ਅੰਗਰੇਜ਼ੀ ਵਿੱਚ ਅੰਜਲੀ ਗੋਇਲ ਨੇ 100 ਅੰਕ ਪ੍ਰਾਪਤ ਕੀਤੇ ਹਨ। ਇਸ ਮੌਕੇ ਤੇ ਬੋਲਦਿਆਂ ਸਕੂਲ ਪ੍ਰਬੰਧਕ ਕਮੇਟੀ ਦੀ ਚੇਅਰਪਰਸਨ ਡਾ ਮਨੋਜ ਮੰਜੂ ਬਾਂਸਲ ਨੇ ਕਿਹਾ ਕਿ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਸਕੂਲ ਪ੍ਰਬੰਧਕ ਕਮੇਟੀ ਸਮੇਂ ਸਮੇਂ ਸਿਰ ਯੋਗ ਉਪਰਾਲੇ ਕਰਦੀ ਆ ਰਹੀ ਹੈ। ਉਨ੍ਹਾ ਕਿਹਾ ਕਿ ਸਿੱਖਿਆ ਦੇ ਨਾਲ ਨਾਲ ਖੇਡਾਂ, ਪ੍ਰਤੀਭਾ ਖੋਜ ਮੁਕਾਬਲੇ ਆਦਿ ਵਿਚ ਵੀ ਸਕੂਲ ਦੇ ਵਿਦਿਆਰਥੀਆਂ ਨੇ ਬੁਲੰਦਿਆਂ ਦੇ ਝੰਡੇ ਗੱਡੇ ਹਨ।   ਉਨ੍ਹਾਂ ਕਿਹਾ ਕਿ ਸਕੂਲ ਦੀ ਪ੍ਰਿੰਸੀਪਲ ਉਰਮਿਲ ਜੈਨ ਪਿਛਲੇ 20 ਸਾਲਾਂ ਤੋਂ ਉੱਚ ਵਿੱਦਿਆ ਦੇ ਮਾਹਰ ਮਿਹਨਤੀ ਸਟਾਫ ਦੀ ਮਿਹਨਤ ਸਦਕਾ ਸਕੂਲ ਹਰ ਸਾਲ ਬੁਲੰਦਿਆਂ ਨੂੰ ਛੂਹ ਰਿਹਾ ਹੈ ਅਤੇ ਸਕੂਲ ਦੇ ਵਿਦਿਆਰਥੀ ਹਰ ਖਿੱਤੇ ਵਿਚ ਪਹਿਲੀਆਂ ਪੁਜ਼ੀਸਨਾ ਹਾਸਲ ਕਰਕੇ ਸਕੂਲ ਦਾ ਨਾਮ ਰੋਸਨ ਕੀਤਾ ਹੈ। ਉਨ੍ਹਾਂ ਦੱਸਿਆਂ ਕਿ ਸਕੂਲ ਵਿਚ ਸਭ ਤੋਂ ਮਹਿੰਗਾ ਸਟਾਫ ਰੱਖਿਆ ਹੋਇਆ ਹੈ ਤੇ ਸਿੱਖਿਆ ਦੀ ਕੁਆਲਿਟੀ ਨਾਲ ਕੋਈ ਸਮਝੋਤਾ ਨਹੀਂ ਕੀਤਾ ਜਾਂਦਾ। ਜਿਸ ਕਾਰਨ ਸਕਕੂਲ ਦੇ ਨਤੀਜੇ  ਹਰ ਸਾਲ ਪੰਜਾਬ ਦੀ ਸਿੱਖਿਆ ਦੇ ਨਕਸੇ ਤੇ ਇੱਕ ਸਥਾਨ ਰੱਖਦਾ ਹੈ। ਦੂਸਰੇ ਪਾਸੇ ਇਸੇ ਤਰ੍ਹਾਂ ਮਨੂੰ ਵਾਟੀਕਾ ਸਕੂਲ, ਡੀ ਏ  ਵੀ ਪਬਲਿਕ ਸਕੂਲ ਬੁਢਲਾਡਾ, ਆਤਮਾ ਰਾਮ ਪਬਲਿਕ ਸਕੂਲ ਬਰੇਟਾ ਦਾ ਨਤੀਜਾ ਵੀ 100 ਫੀਸਦੀ ਰਿਹਾ। 

LEAVE A REPLY

Please enter your comment!
Please enter your name here