*ਗਰਲਜ਼ ਸਕੂਲ ਬੁਢਲਾਡਾ ਦੀਆਂ ਬਾਰਵੀਂ ਦੀਆਂ ਤਿੰਨ ਅਤੇ 8ਵੀਂ ਦੀ ਇੱਕ ਤਿੰਨ ਵਿਿਦਆਰਥਣ ਮੈਰਿਟ ਸੂਚੀ ‘ਚ ਆਈ*

0
83

ਬੁਢਲਾਡਾ, 1 ਮਈ  (ਸਾਰਾ ਯਹਾਂ/ਅਮਨ ਮਹਿਤਾ)ਪੰਜਾਬ ਸਕੂਲ ਸਿੱੋਖਿਆ ਬੋਰਡ ਵੱਲੋਂ ਅੱਜ ਐਲਾਨੇ 12ਵੀਂ ਅਤੇ 8ਵੀਂ ਜਮਾਤ ਦੇ ਨਤੀਿਿਝਆਂ ਚ ਸਰਕਾਰੀ ਸੀਨੀਅਰ ਸੈਕੰਡਰੀ (ਗਰਲਜ਼) ਸਕੂਲ ਬੁਢਲਾਡਾ ਦੀਆਂ ਤਿੰਨ ਲੜਕੀਆਂ ਨੇ ਮੈਰਿਟ ਸੂਚੀ ਚ ਸਥਾਨ ਹਾਸਲ ਕੀਤਾ ਹੈ।ਸਕੁਲ ਪ੍ਰਿਸੀਪਲ ਗੁਰਮੀਤ ਸਿੰਘ ਸਿੱਧੂ ਨੇ ਦੱਸਿਆ ਕਿ ਕਾਲਜ ਵਿਿਦਆਰਥਣ ਅਮਨਦੀਪ ਕੌਰ ਪੁੱਤਰੀ ਕਾਲਾ ਸਿੰਘ ਨੇ 98ਵੇਂ ਫੀਸਦੀ ਅੰਕਾਂ ਨਾਲ ਮੈਰਿਟ ਸੂਚੀ ਚ 11ਵਾਂ ਸਥਾਨ ਹਾਸਲ ਕੀਤਾ ਹੈ ।ਇਸੇ ਤਰ੍ਹਾਂ ਅਮੀਸ਼ਾ ਪੱੁਤਰੀ ਕੇਵਲ ਕ੍ਰਿਸ਼ਨ ਅਤੇ ਦਿਿਵਆ ਪੁੱਤਰੀ ਸ਼ੁਸ਼ੀਲ ਕੁਮਾਰ ਨੇ 97.40 ਫੀਸਦੀ ਅੰਕਾਂ ਨਾਲ 14ਵਾਂ ਰੈਂਕ ਹਾਸਲ ਕੀਤਾ ਹੈ।ਉਨ੍ਹਾਂ ਦੱਸਿਆ ਕਿ ਇਸੇ ਸਕੂਲ ਦੀ 8ਵੀਂ ਦੀ ਵਿਿਦਆਰਥਣ ਪਰਾਚੀ ਪੁੱਤਰੀ ਗੌਰਵ ਗਰਗ ਨੇ 97.9  ਅੰਕ ਲੈ ਕੇ ਪੰਜਾਬ ਭਰ ਚੋਂ 9ਵਾਂ ਰੈਕ ਹਾਸਲ ਕੀਤਾ ਹੈ।ਇੰਨਾਂ੍ਹ ਹੋਣਹਾਰ ਲੜਕੀਆਂ ਨੇ ਆਪਣੇ ਭਵਿੱਖ ਦੀ ਯੋਜਨਾਂ ਦੱਸਦਿਆ ਉਚ ਪੜ੍ਹਾਈ ਕਰਕੇ ਵਧੀਆਂ ਅਧਿਆਪਕ ਬਣਨਾਂ ਆਪਣਾਂ ਸੁਪਨਾਂ ਦੱਸਿਆ ਹੈ।ਇਸੇ ਤਰ੍ਹਾਂ ਸਥਾਨਕ ਸ਼ਹਿਰ ਦੇ ਹਰਸ਼ ਪੁੱਤਰ ਰਾਜ ਕੁਮਾਰ ਜੋ ਕਿ ਮੈਰੀਟੋਰੀਅਸ ਸਕੂਲ ਪਟਿਆਲਾ ਦਾ ਵਿਿਦਆਰਥੀ ਹੈ, ਨੇ ਪੰਜਾਬ ਭਰ ਚੋਂ 8ਵਾਂ ਰੈਂਕ ਹਾਸਲ ਕੀਤਾ ਹੈ।ਇਹ ਨੌਜਵਾਨ ਉਚ ਯੋਗਤਾ ਹਾਸਲ ਕਰਕੇ ਬੈਂਕਿੰਗ ਸੈਕਟਰ ਚ ਜਾਣਾਂ ਚਾਹੂੰਦਾਂ ਹੈ।ਇਸ ਮੌਕੇ ਸਕੂਲ ਲੈਕਚਰਾਰ ਹਰਪ੍ਰੀਤ ਸਿੰਘ, ਡਾ: ਜਸਵੀਰ ਸਿੰਘ , ਸ਼ਮਸ਼ੇਰ ਸਿੰਘ ਅਤੇ ਸਮੂਹ ਸਟਾਫ ਮੌਜੂਦ ਸੀ।

LEAVE A REPLY

Please enter your comment!
Please enter your name here