ਬੁਢਲਾਡਾ 26 ਅਪ੍ਰੈਲ(ਸਾਰਾ ਯਹਾਂ/ਮਹਿਤਾ) ਸ਼ਹਿਰ ਅੰਦਰ ਅੱਤ ਦੀ ਪੈਣ ਵਾਲੀ ਗਰਮੀ ਵਿੱਚ ਰਾਹਗੀਰਾਂ ਨੂੰ ਪੀਣ ਵਾਲੇ ਠੰਡੇ ਸ਼ੀਤਲ ਪਾਣੀ ਦੀ ਵਿਵਸਥਾ ਲਈ ਸ਼ਹਿਰ ਦੇ ਵੱਖ ਵੱਖ ਮੁਹੱਲਿਆਂ ਵਿੱਚ ਪਾਣੀ ਦੀਆਂ ਟੈਂਕੀਆਂ ਲਗਾਈਆਂ ਗਈਆਂ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪ੍ਰੀਸ਼ਦ ਦੇ ਵਾਇਸ ਪ੍ਰਧਾਨ ਬੋਬੀ ਬਾਂਸਲ ਨੇ ਦੱਸਿਆ ਕਿ ਪ੍ਰੀਸ਼ਦ ਵੱਲੋਂ ਐਲ.ਡੀ. ਇਨਕਲੇਵ ਦੇ ਸਹਿਯੋਗ ਨਾਲ ਸ਼ਹਿਰ ਅੰਦਰ ਪੀਣ ਵਾਲੇ ਠੰਡੇ ਪਾਣੀ ਲਈ ਟੈਂਕੀਆਂ ਲਗਾਈਆਂ ਗਈਆਂ ਹਨ ਉਥੇ ਸ਼ਹਿਰ ਅੰਦਰ ਆਟੋ ਮੋਬਾਇਲ ਠੰਡੇ ਪਾਣੀ ਦੀ ਰੇਹੜੀ ਚਲਾਉਣ ਦਾ ਵੀ ਫੈਂਸਲਾ ਕੀਤਾ ਗਿਆ। ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਐਲ.ਡੀ. ਕਲੋਨੀ ਦੀ ਸੁੰਦਰਤਾ ਦੇਖਦੇ ਹੋਏ ਸ਼ਹਿਰ ਨੂੰ ਸੁੰਦਰ ਬਨਾਉਣ ਲਈ ਸੁੰਦਰ ਪੌਦੇ ਟ੍ਰੀ ਗਾਰਡ ਸਮੇਤ ਪ੍ਰੀਸ਼ਦ ਨੂੰ ਭੇਂਟ ਕੀਤੇ। ਜਿਸ ਲਈ ਪ੍ਰੀਸ਼ਦ ਵੱਲੋਂ ਕਲੋਨੀ ਦੇ ਵਿਸ਼ਾਲ ਕੁਮਾਰ ਸ਼ਾਲੂ ਨੂੰ ਵਿਸ਼ੇਸ਼ ਸਨਾਮਾਣਿਤ ਵੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸੰਸਥਾਂ ਮਾਨਵਤਾ ਲਈ ਸੇਵਾ ਲਈ ਸਮੇਂ ਸਮੇਂ ਸਿਰ ਖੂਨਦਾਨ ਕੈਂਪ, ਮੈਡੀਕਲ ਕੈਂਪ, ਲੋੜਵੰਦਾਂ ਦੀ ਮਦਦ ਕਰਨਾ ਅਤੇ ਗਰਮੀਆਂ ਨੂੰ ਮੱਦੇ ਨਜਰ ਰੱਖਦਿਆਂ ਜਨਤਕ ਥਾਵਾਂ ਤੇ ਪੀਣ ਵਾਲੇ ਪਾਣੀ ਦੀਆਂ ਟੈਂਕੀਆਂ ਸਥਾਪਿਤ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਰੇਲਵੇ ਸਟੇਸ਼ਨ ਤੇ ਯਾਤਰੀਆਂ ਦੇ ਬੈਠਣ ਲਈ ਬੈਂਚਾਂ ਤੋਂ ਇਲਾਵਾ ਪੱਖੇ ਵੀ ਲਗਵਾਏ ਗਏ ਹਨ। ਉਨ੍ਹਾਂ ਸ਼ਹਿਰ ਦੇ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਇਸ ਮਹਾਨ ਕਾਰਜ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣ। ਇਸ ਮੌਕੇ ਤੇ ਪ੍ਰੀਸ਼ਦ ਦੇ ਪ੍ਰਧਾਨ ਅਮਿਤ ਜਿੰਦਲ, ਸ਼ਿਵ ਕਾਂਸਲ, ਜਸਵੰਤ ਰਾਏ ਸਿੰਗਲਾ, ਸੈਕਟਰੀ ਐਡਵੋਕੇਟ ਸੁਨੀਲ ਗਰਗ, ਖਜਾਨਚੀ ਸਤੀਸ਼ ਸਿੰਗਲਾ, ਕ੍ਰਿਸ਼ਨ ਕੁਮਾਰ ਬੱਬੂ, ਰਾਜ ਕੁਮਾਰ ਕਾਂਸਲ, ਰਜਿੰਦਰ ਗੋਇਲ ਤੋਂ ਇਲਾਵਾ ਵੱਡੀ ਗਿਣਤੀ ਮੈਂਬਰ ਮੌਜੂਦ ਸਨ।