*ਗਰਮੀ ਦੀ ਸ਼ੁਰੂਆਤ ‘ਚ ਹੀ ਮਾਨ ਸਰਕਾਰ ਅੱਗੇ ਆਇਆ ਬਿਜਲੀ ਸੰਕਟ, ਪ੍ਰਾਈਵੇਟ ਥਰਮਲ ਪਲਾਂਟਾਂ ‘ਚ 3 ਤੋਂ 6 ਦਿਨਾਂ ਦਾ ਕੋਲਾ ਬਚਿਆ*

0
17

26,ਮਾਰਚ (ਸਾਰਾ ਯਹਾਂ/ਬਿਊਰੋ ਨਿਊਜ਼):  ਪੰਜਾਬ ‘ਚ ਗਰਮੀ ਦੀ ਸ਼ੁਰੂਆਤ ‘ਚ ਹੀ ਬਿਜਲੀ ਦਾ ਸੰਕਟ ਖੜਾ ਹੋਣਾ ਸ਼ੁਰੂ ਹੋ ਗਿਆ ਹੈ। ਗਰਮੀਆਂ ਸ਼ੁਰੂ ਹੁੰਦੇ ਹੀ ਸੂਬੇ ‘ਚ ਬਿਜਲੀ ਦੀ ਮੰਗ ਵਧ ਗਈ ਹੈ। ਹਾਸਲ ਜਾਣਕਾਰੀ ਮੁਤਾਬਕ ਸੂਬੇ ਦੇ 3 ਪ੍ਰਾਈਵੇਟ ਥਰਮਲ ਪਲਾਂਟਾਂ ਵਿੱਚ ਸਿਰਫ਼ 3 ਤੋਂ 6 ਦਿਨਾਂ ਦਾ ਕੋਲਾ ਬਚਿਆ ਹੈ। ਇਸ ਤੋਂ ਇਲਾਵਾ ਸਰਕਾਰੀ ਥਰਮਲ ਪਲਾਂਟਾਂ ਵਿੱਚ ਸਮਰੱਥਾ ਅਨੁਸਾਰ ਬਿਜਲੀ ਪੈਦਾ ਨਹੀਂ ਕੀਤੀ ਜਾ ਰਹੀ। ਅਜਿਹੇ ‘ਚ ਪੰਜਾਬ ਦੀ ਨਵੀਂ ‘ਆਪ’ ਸਰਕਾਰ ‘ਚ ਹਲਚਲ ਮਚ ਗਈ ਹੈ। ਹਾਲਾਤ ਵਿਗੜਦੇ ਦੇਖ ਪੰਜਾਬ ਸਰਕਾਰ ਨੇ ਅਧਿਕਾਰੀਆਂ ਦੀ ਟੀਮ ਝਾਰਖੰਡ ਭੇਜੀ ਹੈ। ਤਾਂ ਜੋ ਉੱਥੇ ਕੋਲੇ ਦੀ ਸਪਲਾਈ ਯਕੀਨੀ ਕੀਤੀ ਜਾ ਸਕੇ।

ਦੱਸ ਦਈਏ ਕਿ ਕੋਲੇ ਦੀ ਘਾਟ ਕਰਕੇ ਪੰਜਾਬ ਦੇ ਪ੍ਰਾਈਵੇਟ ਥਰਮਲ ਪਲਾਂਟਾਂ ਵਿੱਚ ਬਿਜਲੀ ਉਤਪਾਦਨ ਠੱਪ ਹੋਣ ਦੀ ਸੰਭਾਵਨਾ ਹੈ। 1400 ਮੈਗਾਵਾਟ ਸਮਰੱਥਾ ਵਾਲੇ ਰਾਜਪੁਰਾ ਥਰਮਲ ਪਲਾਂਟ ਕੋਲ ਸਿਰਫ਼ 6 ਦਿਨ ਦਾ ਕੋਲਾ ਬਚਿਆ ਹੈ। 1980 ਮੈਗਾਵਾਟ ਦੇ ਤਲਵੰਡੀ ਸਾਬੋ ਥਰਮਲ ਪਲਾਂਟ ਕੋਲ ਸਿਰਫ 4 ਦਿਨਾਂ ਦਾ ਕੋਲਾ ਹੈ। ਗੋਇੰਦਵਾਲ ਸਾਹਿਬ ਵਿੱਚ 3 ਦਿਨ ਦਾ ਕੋਲਾ ਬਚਿਆ ਹੈ। ਇਸ ਦੀ ਸਮਰੱਥਾ 540 ਮੈਗਾਵਾਟ ਹੈ ਪਰ ਸਿਰਫ਼ ਇੱਕ ਯੂਨਿਟ ਚੱਲ ਰਿਹਾ ਹੈ।

ਉਧਰ ਸਰਕਾਰੀ ਥਰਮਲ ਪਲਾਂਟਾਂ ਦੀ ਗੱਲ ਕਰੀਏ ਤਾਂ ਸਰਕਾਰੀ ਥਰਮਲ ਪਲਾਂਟਾਂ ਵਿੱਚ ਸ਼ਾਮਲ ਰੋਪੜ ਥਰਮਲ ਪਲਾਂਟ ਵਿੱਚ 20 ਦਿਨਾਂ ਤੋਂ ਕੋਲਾ ਬਚਿਆ ਹੈ ਪਰ ਉਤਪਾਦਨ ਪੂਰਾ ਨਹੀਂ ਹੋ ਰਿਹਾ। ਇਹ ਪਲਾਂਟ 840 ਮੈਗਾਵਾਟ ਦਾ ਹੈ ਪਰ ਉਤਪਾਦਨ 566 ਮੈਗਾਵਾਟ ਹੋ ਰਿਹਾ ਹੈ। ਜਦੋਂ ਕਿ ਲਹਿਰਾ ਮੁਹੱਬਤ ਦੀ ਸਮਰੱਥਾ 1925 ਮੈਗਾਵਾਟ ਹੈ। ਇੱਥੇ ਵੀ 20 ਦਿਨ ਦਾ ਕੋਲਾ ਬਚਿਆ ਹੈ। ਇੱਥੇ ਪ੍ਰੋਡਕਸ਼ਨ ਪੂਰੀ ਦੱਸੀ ਜਾ ਰਹੀ ਹੈ।

ਕੋਲੇ ਦੇ ਸੰਕਟ ਦੇ ਵਿਚਕਾਰ ਇਹ ਵੀ ਜ਼ਰੂਰੀ ਹੈ ਕਿ ਕੋਲੇ ਦੀ ਕੀਮਤ ਵਧਣ ਕਾਰਨ ਇਹ ਸਮੱਸਿਆ ਪੈਦਾ ਹੋਈ ਹੈ। ਮਾਹਿਰਾਂ ਮੁਤਾਬਕ ਕੋਲ ਇੰਡੀਆ ਲਿਮਟਿਡ ਨੇ ਜਨਤਕ ਖੇਤਰ ਦੇ ਥਰਮਲ ਪਲਾਂਟਾਂ ਲਈ 4,000 ਰੁਪਏ ਪ੍ਰਤੀ ਮੀਟ੍ਰਿਕ ਟਨ ਦੇ ਸਮਝੌਤੇ ‘ਤੇ ਦਸਤਖਤ ਕੀਤੇ ਹਨ। ਹਾਲਾਂਕਿ, ਪ੍ਰਾਈਵੇਟ ਥਰਮਲ ਪਲਾਂਟ ਆਨਲਾਈਨ ਬੋਲੀ ਰਾਹੀਂ ਕੋਲਾ ਖਰੀਦਦੇ ਹਨ। ਗਰਮੀਆਂ ‘ਚ ਇਸ ਦੀ ਮੰਗ ਵਧਣ ਕਾਰਨ ਰੇਟ ਵੀ ਕਰੀਬ 350 ਫੀਸਦੀ ਵਧ ਗਏ ਹਨ। ਜਿਸ ਕਾਰਨ ਕੋਲਾ ਨਹੀਂ ਖਰੀਦਿਆ ਜਾ ਰਿਹਾ ਹੈ। ਇਸ ਕਾਰਨ ਕੋਲੇ ਦਾ ਸੰਕਟ ਪੈਦਾ ਹੋ ਰਿਹਾ ਹੈ।

ਦੱਸ ਦਈਏ ਕਿ ਤਤਕਾਲੀ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਅਗਵਾਈ ਵਾਲੀ ਸਰਕਾਰ ਪਿਛਲੇ ਸਾਲ ਬਿਜਲੀ ਸੰਕਟ ਨਾਲ ਨਜਿੱਠਣ ਵਿੱਚ ਅਸਫਲ ਰਹੀ ਸੀ। ਖੇਤੀ ਅਤੇ ਉਦਯੋਗਾਂ ਨੂੰ ਲੋੜੀਂਦੀ ਬਿਜਲੀ ਮੁਹੱਈਆ ਕਰਵਾਉਣਾ ਤਾਂ ਦੂਰ, ਕੋਲੇ ਦੇ ਸੰਕਟ ਨੇ ਘਰਾਂ ਦੀਆਂ ਬੱਤੀਆਂ ਵੀ ਬੰਦ ਹੋ ਗਈਆਂ ਸੀ। ਹੁਣ ਪੰਜਾਬ ਵਿੱਚ ਸੀਐਮ ਭਗਵੰਤ ਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ। ਅਜਿਹੇ ‘ਚ ਉਨ੍ਹਾਂ ਨੂੰ ਹੁਣ ਬਿਜਲੀ ਸੰਕਟ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ।

LEAVE A REPLY

Please enter your comment!
Please enter your name here