ਬੁਢਲਾਡਾ 13 ਜੁਲਾਈ(ਸਾਰਾ ਯਹਾਂ/ਅਮਨ ਮਹਿਤਾ): ਮਾਨਸੂਨ ਦੀ ਪਹਿਲੀ ਬਰਸਾਤ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਨਿਜ਼ਾਤ ਮਿਲੀ ਹੈ ਉੱਥੇ ਸਹਿਰ ਨੇ ਜਲਥਲ ਦਾ ਰੂਪ ਧਰਨ ਕਰ ਲਿਆ। ਸਹਿਰ ਦੇ ਪੀ ਆਰ ਟੀ ਸੀ ਡਿੱਪੂ, ਡੀ ਐਸ ਪੀ ਦਫਤਰ, ਪੰਜਾਬ ਨੈਸਨਲ ਬੈਕ, ਚੋੜੀ ਗਲੀ, ਰੇਲਵੇ ਰੋਡ, ਨਾਮ ਚਰਚਾ ਘਰ ਰੋਡ, ਗੋਲ ਚੱਕਰ, ਕੁਲਾਣਾ ਰੋਡ ਆਦਿ ਵਿੱਚ ਪਾਣੀ ਦਾਖਿਲ ਹੋਣ ਕਾਰਨ ਲੋਕਾਂ ਦਾ ਸੰਪਰਕ ਇਨ੍ਹਾਂ ਸੰਸਥਾਵਾਂ ਤੋਂ ਟੁੱਟ ਗਿਆ ਹੈ।
ਸਹਿਰ ਅੰਦਰ ਨਗਰ ਕੋਸਲ ਵੱਲੋਂ ਬਣਾਇਆ ਗਈਆ ਨਵੀਆਂ ਸੜਕਾਂ ਇਸ ਬਾਰਿਸ ਕਾਰਨ ਨੁਕਸਾਨ ਦਾ ਕਾਰਨ ਬਣ ਸਕਦੀਆਂ ਹਨ, ਪੁਰਾਣੀ ਗੈਸ ਏਜੰਸੀ ਰੋਡ ਉੱਪਰ ਨਿਕਾਸੀ ਨਾ ਹੋਣ ਕਾਰਨ ਲੱਖਾਂ ਰੁਪਏ ਦੀ ਲਾਗਤ ਨਾਲ ਬਣਾਈ ਗਈ ਸੜਕ ਪ੍ਰਭਾਵਿਤ ਹੋ ਸਕਦੀ ਹੈ। ਨਗਰ ਕੋਸਲ ਵੱਲੋਂ ਸਹਿਰ ਦੀ ਨਿਕਾਸੀ ਲਈ ਭਾਵੇਂ ਪੁਖਤਾ ਇੰਤਜਾਮ ਕੀਤੇ ਹੋਏ ਹਨ ਪਰੰਤੂ ਭਾਰੀ ਬਾਰਿਸ ਕਾਰਨ ਨਿਕਾਸੀ ਇੱਕਦਮ ਠੱਪ ਹੋ ਕੇ ਰਹਿ ਗਈ ਹੈ। ਇਸ ਬਰਸਾਤ ਕਾਰਨ ਲੋਕਾਂ ਦੇ ਘਰਾਂ ਅੰਦਰ ਵੀ ਪਾਣੀ ਦਾਖਿਲ ਹੋ ਗਿਆ ਹੈ