ਗਰਮੀ ਤੇ ਹੁਮਸ ਤੋਂ ਰਾਹਤ, ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ‘ਚ ਪੈ ਸਕਦਾ ਮੀਂਹ

0
159

ਚੰਡੀਗੜ੍ਹ 4 ਜੁਲਾਈ  (ਸਾਰਾ ਯਹਾ/ ਬਲਜੀਤ ਸ਼ਰਮਾ ) : ਸੂਬੇ ‘ਚ ਲਗਾਤਾਰ ਵੱਧ ਰਹੀ ਗਰਮੀ ਅਤੇ ਹੁਮਸ ਨਾਲ ਲੋਕ ਬੇਹਾਲ ਹਨ।ਸ਼ਨੀਵਾਰ ਮੌਸਮ ‘ਚ ਥੋੜਾ ਬਦਲਾਅ ਵੇਖਣ ਨੂੰ ਮਿਲ ਰਿਹਾ ਹੈ।ਮੌਸਮ ਵਿਭਾਗ ਦੇ ਮੁਤਾਬਿਕ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਜਲੰਧਰ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਹਲਕੇ ਮੀਂਹ ਪੈਣ ਦੀ ਸੰਭਾਵਨਾ ਹੈ।ਅੱਗਲੇ 48 ਤੋਂ 72 ਘੰਟਿਆ ਦੌਰਾਨ ਮੌਸਮ ਐਕਟਿਵ ਰਹੇਗਾ। ਜਿਸ ਕਾਰਨ 5 ਅਤੇ 6 ਜੁਲਾਈ ਨੂੰ ਭਾਰੀ ਮੀਂਹ ਦੀ ਉਮੀਦ ਕੀਤੀ ਜਾ ਸਕਦੀ ਹੈ।ਇਸ ਦੌਰਾਨ 45 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ।

ਲੁਧਿਆਣਾ ‘ਚ ਪਿਛਲੇ ਗਰਮੀ ਨੇ ਪਿਛਲੇ 10 ਸਾਲਾਂ ਦਾ ਰਿਕਾਰਡ ਜੁਲਾਈ ਮਹੀਨੇ ਵਿੱਚ ਸ਼ੁੱਕਰਵਾਰ ਨੂੰ ਤੋੜਿਆ ਹੈ ਜਦੋ ਇੱਥੇ ਵੱਧ ਤੋਂ ਵੱਧ ਪਾਰਾ 41 ਡਿਗਰੀ ਤੋਂ ਪਾਰ ਰਿਕਾਰਡ ਕੀਤਾ ਗਿਆ। ਸਿਰਫ ਇੱਕ ਵਾਰ 2012 ਵਿੱਚ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਤੱਕ ਸੀ। ਇਸ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੱਧ ਤੋਂ ਵੱਧ ਤਾਪਮਾਨ 39 ਡਿਗਰੀ ਰਿਕਾਰਡ ਹੋਇਆ ਹੈ।

ਮੌਨਸੂਨ ਇਸ ਵਾਰ ਉੱਤਰੀ ਪੰਜਾਬ ਤੋਂ ਦਾਖਲ ਹੋਇਆ ਹੈ।ਇਸ ਕਾਰਨ, ਪੂਰਬੀ ਮਾਲਵਾ ਦੇ ਜ਼ਿਆਦਾਤਰ ਖੇਤਰ ਘੱਟ ਮੀਂਹ ਕਾਰਨ ਗਰਮੀ ਨਾਲ ਬੇਹਾਲ ਹਨ।ਇਸ ਦੇ ਨਾਲ ਹੀ, ਪੱਛਮੀ ਰਾਜਸਥਾਨ ਦੀ ਗਰਮ ਹਵਾ ਵੀ ਗਰਮੀ ਨੂੰ ਵਧਾ ਰਹੀ ਹੈ, ਪਰ ਸ਼ਨੀਵਾਰ ਤੋਂ ਹਵਾ ਦੀ ਦਿਸ਼ਾ ਬਦਲਣ ਜਾ ਰਹੀ ਹੈ।ਇਸ ਨਾਲ ਵੀ ਰਾਹਤ ਮਿਲ ਸਕਦੀ ਹੈ।

LEAVE A REPLY

Please enter your comment!
Please enter your name here