
ਮਾਨਸਾ 01 ਜੁਲਾਈ(ਸਾਰਾ ਯਹਾਂ/ਵਿਨਾਇਕ ਸ਼ਰਮਾ)ਸ਼ਹਿਰ ਦੇ ਡੀਏਵੀ ਸਕੂਲ ਵਿੱਚ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਜਦੋਂ ਸਕੂਲ ਖੁੱਲ੍ਹਿਆ ਤਾਂ ਬੱਚਿਆਂ ਵੱਲੋਂ ਹਵਨ ਪੂਜਾ ਕਰਕੇ ਸਵਾਗਤ ਕੀਤਾ ਗਿਆ। ਪ੍ਰਿੰਸੀਪਲ ਵਿਨੋਦ ਰਾਣਾ ਸਮੇਤ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਵੈਦਿਕ ਵਿਧੀ ਅਨੁਸਾਰ ਯੱਗ ਸੰਪੰਨ ਕੀਤਾ। ਹਵਨ ਵਿਚ ਵਿਸ਼ੇਸ਼ ਤੌਰ ‘ਤੇ ਉਨ੍ਹਾਂ ਬੱਚਿਆਂ ਨੂੰ ਬੁਲਾਇਆ ਗਿਆ ਜਿਨ੍ਹਾਂ ਦਾ ਜਨਮ ਦਿਨ ਜੁਲਾਈ ਮਹੀਨੇ ਵਿਚ ਆਉਂਦਾ ਹੈ ਅਤੇ ਉਨ੍ਹਾਂ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਗਈਆਂ | ਸਾਰਿਆਂ ਨੇ ਮਿਲ ਕੇ ਬੱਚਿਆਂ, ਉਨ੍ਹਾਂ ਦੇ ਮਾਪਿਆਂ ਅਤੇ ਸਕੂਲ ਸਟਾਫ਼ ਦੀ ਚੰਗੀ ਸਿਹਤ ਅਤੇ ਸਫ਼ਲ ਅਕਾਦਮਿਕ ਸੈਸ਼ਨ ਲਈ ਯੱਗ ਅਰਦਾਸ ਕੀਤੀ।
