*ਗਰਭਵਤੀ ਮਾਵਾਂ ਦਾ ਚੈਕਅੱਪ ਅਤੇ ਟੀਕਾਕਰਨ ਸਮੇਂ ਸਿਰ ਕਰਵਾਉਣਾ ਬਹੁਤ ਜ਼ਰੂਰੀ : ਡਾ.ਅਸ਼ਵਨੀ ਕੁਮਾਰ*

0
78

ਬੋਹਾ/ਬੁਢਲਾਡਾ 16 ਅਗਸਤ (ਸਾਰਾ ਯਹਾਂ/ਚਾਨਣਦੀਪ ਔਲਖ )

ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਵਧੀਆ ਅਤੇ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਦੇ ਮਕਸਦ ਨਾਲ ਸਿਹਤ ਮੰਤਰੀ ਪੰਜਾਬ ਡਾ.ਬਲਵੀਰ ਸਿੰਘ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਚੰਡੀਗਡ਼੍ਹ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਮਾਨਸਾ ਡਾ. ਅਸ਼ਵਨੀ ਕੁਮਾਰ ਅਤੇ ਡਾਕਟਰ ਗੁਰਚੇਤਨ ਪਰਕਾਸ਼ ਸੀਨੀਅਰ ਮੈਡੀਕਲ ਅਫ਼ਸਰ ਬੁਢਲਾਡਾ ਦੀ ਯੋਗ ਅਗਵਾਈ ਹੇਠ ਵਿਜੈ ਕੁਮਾਰ ਜੈਨ ਜਿਲਾ ਸਮੂਹ ਸਿੱਖਿਆ ਅਤੇ ਸੂਚਨਾ ਅਫਸਰ ਮਾਨਸਾ ਨੇ ਬੋਹਾ ਵਿਖੇ ਚਲ ਰਹੇ ਮਮਤਾ ਦਿਵਸ ਦੇ ਮੌਕੇ ਤੇ ਸਪੋੋਰਟਿੰੰਗ ਸੁਪਰਵਿਜਨ ਕੀਤੀ । ਇਸ ਮੌਕੇ ਉਨਾਂ ਨੇ ਟੀਕਾਕਰਣ ਕਰਵਾਉਣ ਲਈ ਆਏ ਬੱਚਿਆਂ ਦੇ ਮਾਪਿਆ ਨੂੰ ਦਸਿਆ ਕਿ ਗਰਭਵਤੀ ਮਾਂ ਦੇ ਗਰਭ ਦੋਰਾਣ ਟੈਟਨਸ ਦੇ ਦੋ ਟੀਕੇ ਲਗਾਏ ਜਾਂਦੇ ਹਨ, ਜੋ ਜਨਮ ਤੱਕ ਮਾਂ ਅਤੇ ਬੱਚੇ ਨੂੰ ਟੈਟਨਸ ਦੀ ਬਿਮਾਰੀ ਤੋ ਸੁਰਖਿੱਅਤ ਰਖਦੇ ਹਨ,ਜਨਮ ਤੋਂ ਬਾਅਦ ਬੱਚੇ ਨੂੰ ਹੈਪੇਟਾਈਟਸ ਬੀ ਦੀ ਵੇਕਸੀਨ ਅਤੇ ਪੋਲੀਓ ਦੀ ਜੀਰੋ ਡੋਜ ਦੇ ਨਾਲ ਨਾਲ ਬੀ.ਸੀ.ਜੀ.ਦਾ ਟੀਕਾ ਖੱਬੇ ਮੋਢੇ ਤੇ ਲਗਾਇਆ ਜਾਂਦਾ ਹੈ ਜੋ ਕਿ ਬੱਚੇ ਨੂੰ ਟੀ.ਬੀ.ਦੀ ਬਿਮਾਰੀ ਤੋ ਬਚਾਇਆ ਜਾ ਸਕੇ। ਜ਼ਿਲ੍ਹਾ ਟੀਕਾਕਰਨ ਅਫਸਰ ਡਾ.ਅਰਸ਼ਦੀਪ ਸਿੰਘ ਦੀ ਦੇਖ ਰੇਖ ਹੇਠ ਮਿਸ਼ਨ ਇੰਦਰਧਨੁਸ਼ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਪਹਿਲਾ ਰਾਊਡ 11 ਤੋ 16 ਸਤੰਬਰ ,ਦੂਜਾ ਰਾਊਡ 9 ਤੋਂ 14 ਅਕਤੂਬਰ ਅਤੇ ਤੀਜਾ ਰਾਊਡ 20 ਤੋਂ 25 ਨਵੰਬਰ 2023 ਤੱਕ ਟੀਕਾਕਰਣ ਸਬੰਧੀ ਸਪੈਸ਼ਲ ਹਫਤਾ ਮਨਾਇਆ ਜਾ ਰਿਹਾ ਹੈ ਤਾਂ ਜੋ ਰੂਟੀਨ ਟੀਕਾਕਰਣ ਦੇ ਟੀਚੇ ਨੂੰ ਕੰਪਲੀਟ ਕੀਤਾ ਜਾ ਸਕੇ। ਉਨ੍ਹਾਂ ਦਸਿਆ ਕਿ ਬੋਹਾ ਵਿਖੇ ਆਮ ਆਦਮੀ ਕਲੀਨਿਕ ਵਿੱਚ ਲਗਭਗ 100 ਕਿਸਮ ਦੀਆਂ ਦਵਾਈਆਂ ਅਤੇ 37 ਤਰ੍ਹਾਂ ਦੇ ਟੈਸਟ ਬਿਲਕੁਲ ਮੁਫ਼ਤ ਕੀਤੇ ਜਾਂਦੇ ਹਨ,ਬੋਹਾ ਅਤੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਵਲੋਂ ਆਮ ਆਦਮੀ ਕਲੀਨਿਕ ਵਿੱਚ ਬੀ.ਪੀ.ਅਤੇ ਸੂਗਰ ਦੀਆਂ ਦਵਾਈਆਂ ਵੀ ਹਰ ਸਮੇਂ ਉਪਲਬੱਧ ਹਨ।   ਇਸ ਮੌਕੇ ਭੁਪਿੰਦਰ ਕੁਮਾਰ ਸਿਹਤ ਸੁਪਰਵਾਈਜ਼ਰ ਨੇ ਇਲਾਕੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਡੇਂਗੂ ਅਤੇ ਮਲੇਰੀਏ ਦੇ ਸੀਜ਼ਨ ਨੂੰ ਵੇਖਦੇ ਹੋਏ ਸਾਨੂੰ ਆਪਣੇ ਘਰਾਂ ਅਤੇ ਦੁਕਾਨਾਂ ਆਦਿ ਵਿੱਚ ਪਏ ਟੁੱਟੇ ਬਰਤਨ,ਗਮਲੇ,ਟਾਇਰਾਂ,ਫਰਿਜ਼ ਦੀ ਟਰੇਆਂ ਅਤੇ ਗਲੀ ਮੁਹੱਲਿਆਂ ਜਾਂ ਕਿਸੇ ਹੋਰ ਥਾਵਾਂ ਪਾਣੀ ਨੂੰ ਖੜਾ ਨਾ ਹਨ ਦਿੱਤਾ ਜਾਵੇ ਤਾਂ ਜੋ ਮੱਛਰ ਪੈਦਾ ਨਾ ਹੋ ਸਕੇ। ਉਨ੍ਹਾਂ ਦੱਸਿਆ ਕਿ ਡੇਂਗੂ ਅਤੇ ਮਲੇਰੀਏ ਦਾ ਟੈਸਟ ਅਤੇ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਵਿਚ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ, ਇਸ ਮੌੌਕੇ ਡਾਕਟਰ ਧੀਰਜ ਜੈਨ ਮੈਡੀਕਲ ਅਫ਼ਸਰ ਆਮ ਆਦਮੀ ਕਲੀਨਿਕ,ਵਰਿੰਦਰ ਕੁਮਾਰ ਫਾਰਮੈਸੀ ਅਫ਼ਸਰ,ਹਰਜੀਤ ਕੌਰ ਐੱਲ. ਐਚ.ਵੀ., ਮੋਨਿਕਾ ਮਿੱਤਲ ਏ.ਐਨ. ਐਮ, ਗੁਰਵਿੰਦਰ ਸਿੰਘ ਸਿਹਤ ਕਰਮਚਾਰੀ, ਕੁਲਦੀਪ ਕੌਰ ਆਸ਼ਾ ਫੇਸੇਲੀਟੇਟਰ,ਸਰਬਜੀਤ ਕੌਰ,ਵੀਰਪਾਲ ਕੌਰ, ਜਗਦੀਸ਼ ਕੌਰ, ਬਬਲੀ ਆਸ਼ਾ ਵਰਕਰ ਅਤੇ ਜਸਵੰਤ ਸਿੰਘ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਕਰਮਚਾਰੀ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here