ਗਰਭਵਤੀ ਔਰਤਾਂ ਦੀ ਮੌਤ ਦਰ ਨੂੰ ਘੱਟ ਕਰਨ ਲਈ ਐਮ.ਡੀ.ਆਰ. ਦੀ ਸਮੀਖਿਆ ਮੀਟਿੰਗ ਹੋਈ

0
24

ਮਾਨਸਾ, 14 ਦਸੰਬਰ: (ਸਾਰਾ ਯਹਾਂ/ਮੁੱਖ ਸੰਪਾਦਕ)
ਗਰਭਵਤੀ ਮਾਵਾਂ ਦੀ ਮੌਤ ਦਰ ਘੱਟ ਕਰਨ ਦੇ ਮੰਤਵ ਤਹਿਤ ਦਫਤਰ ਸਿਵਲ ਸਰਜਨ ਮਾਨਸਾ ਵਿਖੇ ਸਮੀਖਿਆ ਮੀਟਿੰਗ ਕੀਤੀ ਗਈ।
ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਜ਼ਿਲ੍ਹੇ ’ਚ ਅਪ੍ਰੈਲ 2023 ਤੋਂ ਹੁਣ ਤੱਕ ਕੁੱਲ ਪੰਜ ਮੌਤਾਂ ਹੋਇਆਂ, ਜਿੰਨ੍ਹਾ ਵਿੱਚੋ ਦੋ ਮੈਟਰਨਲ ਮੌਤਾਂ ਦੀ ਸਮੀਖਿਆ ਪਹਿਲਾਂ ਕੀਤੀ ਜਾ ਚੁੱਕੀ ਹੈ ਅਤੇ ਅੱਜ 3( ਮੈਟਰਨਲ ਮੌਤਾਂ) ਦਾ ਰੀਵਿਊ ਕੀਤਾ ਗਿਆ। ਜਿਸ ਵਿੱਚੋ ਇਕ ਬੁਢਲਾਡਾ ਬਲਾਕ, ਇਕ ਸਰਦੂਲਗੜ੍ਹ ਬਲਾਕ ਅਤੇ ਇਕ ਖਿਆਲਾ ਕਲਾਂ ਨਾਲ ਸਬੰਧਤ ਹੈ।
ਮੀਟਿੰਗ ਦੌਰਾਨ ਕਮੇਟੀ ਵੱਲੋਂ ਸਮੂਹ ਭਾਗ ਲੈਣ ਆਏ ਅਧਿਕਾਰੀਆਂ ਕਰਮਚਾਰੀਆਂ ਨੂੰ ਹਰੇਕ ਗਰਭਵਤੀ ਔਰਤ ਦੀ ਰਜਿਸਟਰੇਸ਼ਨ ਜਲਦੀ ਤੋਂ ਜਲਦੀ ਕਰਨ। ਹਰ ਗਰਭਵਤੀ ਔਰਤ ਦੀਆਂ ਘੱਟੋ ਘੱਟ ਚਾਰ ਏ.ਐਨ.ਸੀ. ਚੈਕਅੱਪ ਲਾਜ਼ਮੀ ਕਰਨ ਅਤੇ ਔਰਤ ਰੋਗਾਂ ਦੇ ਮਾਹਿਰ ਡਾਕਟਰ ਵੱਲੋਂ ਇਕ ਚੈਕਅੱਪ ਜਰੂਰ ਕਰਵਾਉਣ ਬਾਰੇ ਸੁਝਾਲਅ ਦਿੱਤੇ ਗਏ।
ਮੀਟਿੰਗ ਵਿਚ ਲਾਜ਼ਮੀ ਕੀਤਾ ਗਿਆ ਕਿ ਹਰੇਕ ਗਰਭਵਤੀ ਔਰਤ ਦੀ ਰਜਿਸਟਰੇਸ਼ਨ ਦੌਰਾਨ ਅਤੇ ਸਮੇਂ ਸਮੇਂ ਤੇ ਹਾਈ ਰਿਸਕ ਪ੍ਰੈਗਨੈਂਸੀ ਦੀਆਂ 21 ਨਿਸ਼ਾਨੀਆਂ ਦੀ ਚੈਕਲਿਸਟ ਅਨੁਸਾਰ ਉਹਨਾਂ ਦੀ ਕੌਂਸਲਿੰਗ ਕੀਤੀ ਜਾਵੇ ਤਾਂ ਕਿ ਨੋਰਮਲ ਪ੍ਰੈਗਨੈਂਸੀ ਅਤੇ ਹਾਈਰਿਸਟ ਪ੍ਰੈਗਨੈਂਸੀ ਦਾ ਪਤਾ ਲੱਗ ਸਕੇ। ਹਾਈ ਰਿਸਕ ਪ੍ਰੈਗਨੈਂਸੀ ਵਿੱਚ ਗਰਭਵਤੀ ਔਰਤ ਦਾ ਐਮ.ਸੀ.ਪੀ. ਕਾਰਡ ਉਤੇ ਰੈਡ ਕਲਰ ਸਟੈਂਪ ਲਗਾ ਕੇ ਐਚ.ਆਰ.ਪੀ. ਨੋਟ ਲਿਖਿਆ ਜਾਵੇ। ਹਾਈ ਰਿਸਕ ਪ੍ਰੈਗਨੈਂਸੀ ਵਿੱਚ ਗਰਭਵਤੀ ਔਰਤ ਦੀਆਂ ਸਾਰੀਆਂ ਰਿਪੋਰਟਾਂ ਅਤੇ ਟੈਸਟ ਦੀ ਫੋਟੋ ਕਾਪੀ ਕਰਵਾ ਕੇ ਏ.ਐਨ.ਐਮ ਵਲੋ ਰਿਕਾਰਡ ਰੱਖਿਆ ਜਾਵੇ। ਹਾਈ ਰਿਸਕ ਗਰਭਵਤੀ ਮਾਵਾਂ ਦਾ ਰਿਕਾਰਡ ਏ.ਐਨ.ਐਮ. ਵੱਲੋਂ ਸਮੇਂ ਸਮੇਂ ਤੇ ਅਪਡੇਟ ਕੀਤਾ ਜਾਵੇ ਅਤੇ ਸਬੰਧਤ ਗਾਇਨੋਕਾਲਜਿਸਟ ਅਤੇ ਸੀਨੀਅਰ ਮੈਡੀਕਲ ਅਫਸਰ ਨੂੰ ਸਮੇਂ ਸਮੇਂ ਸਿਰ ਜਾਣੂੰ ਕਰਵਾਇਆ ਜਾਵੇ। ਹਾਈਰਿਸਕ ਗਰਭਵਤੀ ਮਾਵਾਂ ਨੂੰ, ਉਹਨਾਂ ਦੇ ਰਿਸ਼ਤੇਦਾਰ ਅਤੇ ਪਰਿਵਾਰਕ ਮੈਂਬਰਾਂ ਨੂੰ ਜਾਗਰੂਕ ਕਰਕੇ ਉਸ ਦੀ ਡਲਿਵਰੀ ਕਿਸੇ ਵੱਡੇ ਇੰਸਟੀਚਿਊਸ਼ਨ ਵਿੱਚ ਕਰਵਾਈ ਜਾਵੇ ਤਾਂ ਜੋ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।
ਮੀਟਿੰਗ ਵਿਚ ਡਾ. ਵੇਦ ਪਰਕਾਸ਼ ਸੰਧੂ ਸਹਾਇਕ ਸਿਵਲ ਸਰਜਨ ਮਾਨਸਾ, ਡਾ. ਸ਼ੇਰਜੰਗ ਸਿੰਘ ਸਿੱਧੂ ਆਈ.ਐਮ.ਏ. ਦੇ ਸੈਕਟਰੀ, ਡਾ.ਬਲਜਿੰਦਰ ਕੌਰ ਬਤੌਰ ਸੀਨੀਅਰ ਮੈਡੀਕਲ ਅਫਸਰ ਖਿਆਲ ਕਲਾਂ, ਡਾ.ਗੁਰਚੇਤਨ ਪ੍ਰਕਾਸ਼ ਸੀਨੀਅਰ ਮੈਡੀਕਲ ਅਫਸਰ ਬੁਢਲਾਡਾ,ਡਾਕਟਰ ਕਮਲਪ੍ਰੀਤ ਕੌਰ ਬਰਾੜ ਜ਼ਿਲ੍ਹਾ ਟੀਕਾਕਰਨ ਅਫ਼ਸਰ, ਸ੍ਰੀਮਤੀ ਰੋਜਲੀਨ ਨਰਸਿੰਗ ਸਿਸਟਰ ਜੱਚਾ ਬੱਚਾ ਮਾਨਸਾ, ਡਾ.ਰਸ਼ਮੀ ਗਾਇਨਾਕੋਲੋਜਿਸਟ, ਡਾ.ਨਿਸਾ, ਡਾ. ਰੁਪਿੰਦਰ ਕੌਰ, ਡਾ. ਗੌਤਮ ਮੈਡੀਕਲ ਅਫ਼ਸਰ, ਅਵਤਾਰ ਸਿੰਘ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਸਬੰਧਤ ਐੱਲ.ਐਚ ਵੀ, ਏ.ਐਨ.ਐਮ.,ਆਸ਼ਾ ਵਰਕਰ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਨੇ ਭਾਗ ਲਿਆ।
ਇਸ ਮੌਕੇ ਮਾਸ ਮੀਡੀਆ ਵਿੰਗ ਦੀ ਤਰਫੋ ਵਿਜੈ ਕੁਮਾਰ ਜ਼ਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫਸਰ, ਉਪ ਸਮੂਹ ਸਿੱਖਿਆ ਅਤੇ ਸੂਚਨਾ ਅਫਸਰ ਦਰਸ਼ਨ ਸਿੰਘ, ਸ਼ਰਨਜੀਤ ਕੌਰ ਅਤੇ ਹੋਰ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।

LEAVE A REPLY

Please enter your comment!
Please enter your name here