*ਗਰਭਵਤੀ ਔਰਤਾਂ ਦੀ ਮੌਤ ਦਰ ਨੂੰ ਘੱਟ ਕਰਨ ਲਈ ਐਮ.ਡੀ.ਆਰ. ਦੀ ਸਮੀਖਿਆ ਮੀਟਿੰਗ ਹੋਈ*

0
8

ਮਾਨਸਾ, 24 ਮਈ (ਸਾਰਾ ਯਹਾਂ/  ਮੁੱਖ ਸੰਪਾਦਕ)  : ਗਰਭਵਤੀ ਮਾਵਾਂ ਦੀ ਮੌਤ ਦਰ ਘੱਟ ਕਰਨ ਦੇ ਮੰਤਵ ਤਹਿਤ ਦਫਤਰ ਸਿਵਲ ਸਰਜਨ ਮਾਨਸਾ ਵਿਖੇ, ਸਹਾਇਕ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਦੀ ਪ੍ਰਧਾਨਗੀ ਹੇਠ ਐਮ.ਡੀ.ਆਰ.ਦੀ ਸਮੀਖਿਆ ਮੀਟਿੰਗ ਹੋਈ। ਮੀਟਿੰਗ ਵਿਚ ਮੌਜੂਦ ਡਾਕਟਰਾਂ ਦੀ ਕਮੇਟੀ ਵੱਲੋਂ ਹਾਜ਼ਰੀਨ ਨੂੰ ਸੁਝਾਅ ਦਿੱਤੇ ਗਏ।
ਸਹਾਇਕ ਸਿਵਲ ਸਰਜਨ ਨੇ ਕਿਹਾ ਕਿ ਹਰੇਕ ਗਰਭਵਤੀ ਔਰਤ ਦੀ ਰਜਿਸਟਰੇਸ਼ਨ ਸਮਾਂਬੱਧ ਢੰਗ ਨਾਲ ਕੀਤੀ ਜਾਵੇ। ਹਰ ਗਰਭਵਤੀ ਔਰਤ ਦੇ ਘੱਟੋ ਘੱਟ ਚਾਰ ਏ.ਐਨ.ਸੀ. ਚੈਕਅੱਪ ਜਰੂਰ ਕੀਤੇ ਜਾਣ ਅਤੇ ਔਰਤ ਰੋਗਾਂ ਦੇ ਮਾਹਿਰ ਡਾਕਟਰ ਵੱਲੋਂ ਸਮੇਂ ਸਮੇਂ ’ਤੇ ਚੈਕਅੱਪ ਕਰਵਾਇਆ ਜਾਵੇ। ਹਰੇਕ ਗਰਭਵਤੀ ਔਰਤ ਦੀ ਰਜਿਸਟਰੇਸ਼ਨ ਦੌਰਾਨ ਅਤੇ ਸਮੇਂ ਸਮੇਂ ’ਤੇ ਹਾਈ ਰਿਸਕ ਪ੍ਰੈਗਨੈਂਸੀ ਦੀਆਂ 21 ਨਿਸ਼ਾਨੀਆਂ ਦੀ ਸੂਚੀ ਅਨੁਸਾਰ ਉਨ੍ਹਾਂ ਦੀ ਕੌਂਸਲਿੰਗ ਕੀਤੀ ਜਾਵੇ ਤਾਂ ਜੋ ਨੋਰਮਲ ਪ੍ਰੈਗਨੈਂਸੀ ਅਤੇ ਹਾਈਰਿਸਕ ਪ੍ਰੈਗਨੈਂਸੀ ਦਾ ਪਤਾ ਲੱਗ ਸਕੇ।
ਉਨ੍ਹਾਂ ਦੱਸਿਆ ਕਿ ਹਾਈ ਰਿਸਕ ਪ੍ਰੈਗਨੈਂਸੀ ਵਿੱਚ ਗਰਭਵਤੀ ਔਰਤ ਦਾ ਐਮ.ਸੀ.ਪੀ. ਕਾਰਡ ਉਤੇ ਰੈਡ ਕਲਰ ਸਟੈਂਪ ਲਗਾ ਕੇ ਐਚ.ਆਰ.ਪੀ. ਨੋਟ ਲਿਖਆ ਜਾਵੇ। ਹਾਈ ਰਿਸਕ ਪ੍ਰੈਗਨੈਂਸੀ ਵਿੱਚ ਗਰਭਵਤੀ ਔਰਤ ਦੀਆਂ ਸਾਰੀਆਂ ਰਿਪੋਰਟਾਂ ਅਤੇ ਟੈਸਟ ਦੀ ਫੋਟੋ ਕਾਪੀ ਕਰਵਾ ਕੇ ਏ.ਐਨ.ਐਮ ਵਲੋ ਰਿਕਾਰਡ ਰੱਖਿਆ ਜਾਵੇ। ਹਾਈ ਰਿਸਕ ਗਰਭਵਤੀ ਮਾਵਾਂ ਦਾ ਰਿਕਾਰਡ ਏ.ਐਨ.ਐਮ. ਵੱਲੋਂ ਸਮੇਂ ਸਮੇਂ ’ਤੇ ਅਪਡੇਟ ਕੀਤਾ ਜਾਵੇ ਅਤੇ ਸਬੰਧਤ ਗਾਇਨੋਕਾਲਜਿਸਟ ਅਤੇ ਸੀਨੀਅਰ ਮੈਡੀਕਲ ਅਫ਼ਸਰ ਨੂੰ ਜਾਣੂ ਕਰਵਾਇਆ ਜਾਵੇ। ਉਨ੍ਹਾ ਕਿਹਾ ਕਿ ਹਾਈਰਿਸਕ ਗਰਭਵਤੀ ਮਾਵਾਂ ਨੂੰ, ਉਨ੍ਹਾਂ ਦੇ ਰਿਸ਼ਤੇਦਾਰ ਅਤੇ ਪਰਿਵਾਰਕ ਮੈਂਬਰਾਂ ਨੂੰ ਜਾਗਰੂਕ ਕਰਕੇ ਉਸ ਦੀ ਡਲਿਵਰੀ ਕਿਸੇ ਵੱਡੇ ਇੰਸਟੀਚਿਊਸ਼ਨ ਵਿੱਚ ਕਰਵਾਈ ਜਾਵੇ ਤਾਂ ਜ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।
ਇਸ ਮੌਕੇ ਡਾ. ਜਨਕ ਰਾਜ ਆਈ.ਐਮ.ਏ. ਦੇ ਪ੍ਰਧਾਨ, ਡਾ. ਹਰਦੀਪ ਸ਼ਰਮਾ ਪਰਿਵਾਰ ਭਲਾਈ ਅਫਸਰ, ਡਾ.ਗੁਰਚੇਤਨ ਪ੍ਰਕਾਸ਼ ਸੀਨੀਅਰ ਮੈਡੀਕਲ ਅਫਸਰ ਬੁਢਲਾਡਾ, ਸ਼੍ਰੀ ਪ੍ਰਦੀਪ ਕੁਮਾਰ ਐਡਵੋਕੇਟ,ਡਾ.ਰਸ਼ਮੀ ਗਾਇਨਾਕੋਲੋਜਿਸਟ, ਡਾ. ਅਮਨ, ਡਾ.ਆਕਾਸ਼, ਡਾ. ਓਸ਼ੀਨ, ਡਾ. ਕੀਰਤੀ, ਰੋਜਲੀਨ ਨਰਸਿੰਗ ਸਿਸਟਰ, ਕਾਜਲ, ਡਾ. ਮੁਨੀਸ਼ਾ, ਸਬੰਧਤ ਏ.ਐਨ.ਐਮ., ਆਸ਼ਾ ਵਰਕਰ ਤੋਂ ਇਲਾਵਾ ਮਾਸ ਮੀਡੀਆ ਵਿੰਗ ਦੀ ਤਰਫੋ ਵਿਜੈ ਕੁਮਾਰ ਜਿਲਾ ਸਮੂਹ ਸਿੱਖਿਆਂ ਅਤੇ ਸੂਚਨਾ ਅਫਸਰ,ਅਵਤਾਰ ਸਿੰਘ ਜ਼ਿਲਾ ਪ੍ਰੋਗਰਾਮ ਮਨੇਜਰ,ਸਰਨਜੀਤ ਕੋਰ ਕੋਆਰਡੀਨੇਟਰ ਮੌਜੂਦ ਸਨ।

LEAVE A REPLY

Please enter your comment!
Please enter your name here