*ਸੀਵਰੇਜ ਸੁਧਾਰ ਕਮੇਟੀ ਦੀ ਅਗਵਾਈ ‘ਚ ਪੰਜਾਬ ਸਰਕਾਰ ਵਿਰੁੱਧ ਅੰਦੋਲਨ ਜਾਰੀ ਰੱਖਣ ਦਾ ਫ਼ੈਸਲਾ*
ਮਾਨਸਾ 27 ਫਰਵਰੀ: (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਗਣਤੰਤਰ ਦਿਵਸ ਮੌਕੇ ਸੀਵਰੇਜ ਦੇ ਮਾੜੇ ਸਿਸਟਮ ਤੋਂ ਅੱਕੇ ਮਾਨਸਾ ਸ਼ਹਿਰੀਆਂ ਨੇ ਹੱਥਾਂ ‘ਚ ਤਰੰਗੇ ਝੰਡੇ ਫੜਕੇ ਪੂਰੇ ਸ਼ਹਿਰ ਵਿੱਚ ਰੋਸ ਮਾਰਚ ਕੀਤਾ । ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਸ਼ਹਿਰੀਆਂ ਨੇ ਕਿਹਾ ਕਿ ਬਦਲਾਅ ਦੀ ਰਾਜਨੀਤੀ ਦਾ ਨਾਅਰਾ ਦੇਣ ਵਾਲਿਆਂ ਨੇ ਉਨ੍ਹਾਂ ਦੀ ਜ਼ਿੰਦਗੀ ਨਰਕ ਵਰਗੀ ਬਣਾ ਦਿੱਤੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲ੍ਹੋਂ ਲੋਕ ਸਭਾ ਚੋਣਾਂ ਵੇਲੇ ਸ਼ਹਿਰੀਆਂ ਨੂੰ ਨਰਕ ਚੋਂ ਕੱਢਣ ਦੇ ਵਾਅਦੇ ਦਾਅਵੇ ਵੀ ਝੂਠੇ ਸਾਬਤ ਹੋਏ ਜਿਸ ਕਾਰਨ ਹੁਣ ਮਾਨਸਾ ਸ਼ਹਿਰੀਆਂ ਨੇ ਸੀਵਰੇਜ ਸੁਧਾਰ ਕਮੇਟੀ ਮਾਨਸਾ ਦੀ ਅਗਵਾਈ ਵਿੱਚ ਆਪ ਹਕੂਮਤ ਵਿਰੁੱਧ ਉਸ ਸਮੇਂ ਤੱਕ ਤਿੱਖੇ ਸੰਘਰਸ਼ ਕਰਨ ਦਾ ਫ਼ੈਸਲਾ ਕੀਤਾ ਜਦੋਂ ਤੱਕ ਸੀਵਰੇਜ ਦਾ ਕਾਰਜ ਬਕਾਇਦਾ ਰੂਪ ਵਿੱਚ ਸ਼ੁਰੂ ਨਹੀਂ ਹੋ ਜਾਂਦਾ।
ਸ਼ਹਿਰ ਦੀ ਹਰ ਗਲੀ, ਮਹੱਲੇ,ਮੇਨ ਸੜਕਾਂ ਅਤੇ ਘਰਾਂ ‘ਚ ਦਾਖਲ ਹੋ ਰਹੇ ਸੀਵਰੇਜ ਦੇ ਗੰਦੇ ਪਾਣੀ ਤੋਂ ਦੁਖੀ ਸ਼ਹਿਰੀ ਗਣਤੰਤਰ ਦਿਵਸ ਮੌਕੇ ਕਾਫ਼ਲਿਆਂ ਦੇ ਰੂਪ ਵਿੱਚ ਵੱਖ-ਵੱਖ ਵਾਰਡਾਂ ਤੋਂ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਆ ਰਹੇ ਸਨ, ਸ਼ਹਿਰੀਆਂ ਵਿੱਚ ਐਨਾ ਗੁੱਸਾ ਅਤੇ ਇਕ ਜੁੱਟਤਾ ਚਿਰਾਂ ਬਾਅਦ ਵੇਖਣ ਨੂੰ ਮਿਲੀ ।
ਬਾਰਾਂ ਹੱਟਾਂ ਚੌਂਕ ਤੋਂ ਬੱਸ ਸਟੈਂਡ ਤੱਕ ਕੀਤੇ ਵਿਸ਼ਾਲ ਤੇ ਰੋਹ ਭਰਪੂਰ ਰੋਸ ਮਾਰਚ ਨੂੰ ਸੰਬੋਧਨ ਕਰਦਿਆਂ,ਇਸ ਰੋਸ ਮਾਰਚ ਦੀ ਅਗਵਾਈ ਕਰਦੇ ਹੋਏ,ਵੁਆਇਸ ਆਫ ਮਾਨਸਾ ਦੇ ਪ੍ਰਧਾਨ ਡਾ ਜਨਕ ਰਾਜ ਸਿੰਗਲਾ ਨੇ ਕਿਹਾ ਕਿ ਹੁਣ ਸ਼ਹਿਰ ਵਿੱਚ ਸੀਵਰੇਜ ਐਨਾ ਵਿਕਰਾਲ ਰੂਪ ਧਾਰ ਗਿਆ ਹੈ, ਜੇਕਰ ਇਸ ਦਾ ਕੋਈ ਜਲਦੀ ਹੱਲ ਨਾ ਕੀਤਾ ਗਿਆ ਤਾਂ ਮਾਨਸਾ ਸ਼ਹਿਰੀ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨ, ਮਜ਼ਦੂਰ,ਸਮਾਜਿਕ,ਧਾਰਮਿਕ ਜੱਥੇਬੰਦੀਆਂ ਦੇ ਕਾਰਕੁੰਨਾਂ ਦੇ ਨਾਲ-ਨਾਲ ਸ਼ਾਂਤੀ ਨਿਕੇਤਨ ਕ੍ਰਿਪਾ ਧਾਮ,ਸੰਤ ਰਾਮ ਸਟਰੀਟ ਅਤੇ ਹੋਰ ਵਾਰਡਾਂ ਵਿੱਚੋਂ ਸਮੱਸਿਆ ਤੋਂ ਦੁਖੀ ਔਰਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਲਗਵਾਈ।
ਇਕੱਠ ਨੂੰ ਸੋਸ਼ਲਲਿਸਟ ਪਾਰਟੀ ਦੇ ਕੌਮੀ ਆਗੂ ਹਰਿੰਦਰ ਮਾਨਸ਼ਾਹੀਆ,ਅਕਾਲੀ ਦਲ ਦੇ ਸੀਨੀਅਰ ਆਗੂ ਹਨੀਸ਼ ਬਾਂਸਲ, ਸੀ.ਪੀ ਆਈ ਦੇ ਸੀਨੀਅਰ ਆਗੂ ਕਾਮਰੇਡ ਕ੍ਰਿਸ਼ਨ ਚੌਹਾਨ, ਸੀ.ਪੀ ਆਈ, (ਐੱਮ ਐੱਲ )ਕਾਮਰੇਡ ਰਾਜਵਿੰਦਰ ਸਿੰਘ ਰਾਣਾ,ਵਪਾਰ ਮੰਡਲ ਸੀਨੀਅਰ ਆਗੂ ਮੁਨੀਸ਼ ਬੱਬੀ ਦਾਨੇਵਾਲੀਆ, ਕਰਿਆਣਾ ਯੂਨੀਅਨ ਦੇ ਪ੍ਰਧਾਨ ਸੁਰੇਸ਼ ਨੰਦਗੜ੍ਹੀਆ, ਪਰਵੀਨ ਟੋਨੀ ਐਮ ਸੀ, ਰਾਮਪਾਲ ਐਮ ਸੀ, ਸਤੀਸ਼ ਮਹਿਤਾ ਐਮ ਸੀ, ਗੋਗਾ ਐਮ ਸੀ, ਸਾਬਕਾ ਵਿਧਾਇਕ ਨਾਜਰ ਮਾਨਸ਼ਾਹੀਆ, ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸ਼ੀ, ਸੁਖਵਿੰਦਰ ਔਲਖ, ਬਲਕਾਰ ਸਿੰਘ ਸਿੱਧੂ ਮੂਸੇ ਵਾਲ਼ੇ ਦੇ ਪਿਤਾ, ਅਰਵਿੰਦਰ ਕੌਰ, ਸੁਰਿੰਦਰ ਪਾਲ ਸ਼ਰਮਾ, ਮੁਸਲਿਮ ਫਰੰਟ ਪੰਜਾਬ ਆਗੂ ਹੰਸ ਰਾਜ ਮੋਫ਼ਰ, ਅਜੀਤ ਸਿੰਘ, ਸਰਪੰਚ ਹੰਸਾ ਸਿੰਘ, ਨਰੇਸ਼ ਬਿਰਲਾ, ਗੁਰਸੇਵਕ ਸਿੰਘ, ਰਾਮ ਕਰਿਸ਼ਨ ਚੁੱਘ,ਡਾਕਟਰ ਮਾਨਵ ਜਿੰਦਲ,
ਡਾਕਟਰ ਨਾਗਰਥ, ਰਾਮ ਨਗਰ ਵੈਲਫੇਅਰ ਸੁਸਾਇਟੀ ਦੇ ਅਮਰਜੀਤ ਸਿੱਧੂ, ਘਣੀ ਸ਼ਾਮ ਨਿੱਕੂ, ਆਰ ਟੀ ਆਈ ਐਕਟੀਵਿਸਟ ਮਾਨਿਕ ਗੋਇਲ, ਆਰ ਸੀ ਗੋਇਲ, ਮੇਜਰ ਸਿੰਘ ਦੂਲੋਵਾਲ, ਸਿਮਰਨਜੀਤ ਕੌਰ ਐਮ ਸੀ, ਭੂਸ਼ਣ ਐਮ ਸੀ, ਡਾਕਟਰ ਸੁਖਦੇਵ ਡੁਮੇਲੀ, ਡਾਕਟਰ ਰਵਿੰਦਰ ਬਰਾੜ, ਡਾਕਟਰ ਮਨੋਜ,ਰਮੇਸ਼ ਟੋਨੀ, ਬਲਕਰਨ ਬੱਲੀ,ਡਾਕਟਰ ਤਿਰਲੋਕ ਸਿੰਘ, ਗੁਰਪ੍ਰੀਤ ਵਿੱਕੀ,ਮਾਈਕਲ ਗਾਗੋਵਾਲ ਪ੍ਰਧਾਨ ਜ਼ਿਲ੍ਹਾ ਕਾਂਗਰਸ,ਕਾ ਭਗਵੰਤ ਸਿੰਘ ਸਮਾਓ,ਅੰਕੁਸ਼ ਜਿੰਦਲ, ਜਤਿੰਦਰ ਆਗਰਾ,ਧੰਨਾ ਮੱਲ ਗੋਇਲ, ਜਸਵੀਰ ਕੌਰ ਨੱਤ , ਸ਼ਮਸ਼ੇਰ ਸਿੰਘ, ਅੰਮ੍ਰਿਤ ਪਾਲ ਕੂਕਾ, ਮੇਜਰ ਗਿੱਲ, ਸ਼ਾਮ ਲਾਲ ਗੋਇਲ, ਨਰਿੰਦਰ ਸ਼ਰਮਾ ਐਸ ਡੀ ਓ, ਹਰਜੀਵਨ
ਸਰਾ,ਬਲਜੀਤ ਸ਼ਰਮਾ,ਵਿਸ਼ਵਦੀਪ ਬਰਾੜ, ਡਾਕਟਰ ਪਰਸ਼ੋਤਮ,ਡਾ ਕਟੌਦੀਆ,ਡਾ ਰਾਏਪੁਰੀ,ਬਿੱਕਰ ਮਘਾਣੀਆ, ਸਾਬਕਾ ਪ੍ਰਧਾਨ ਮਨਦੀਪ ਗੋਰਾ, ਹਰਦੀਪ ਸਿੱਧੂ ,ਚੰਦਰ ਸ਼ੇਖਰ ਨੰਦੀ ਅਯੁਸ਼ੀ ਸ਼ਰਮਾ, ਰਾਜੀ ਐਮ ਸੀ, ਬਿੰਦਰ ਪਾਲ ਸਨਾਤਨ ਧਰਮ ਸਭਾ,ਰੁਲਦੂ ਰਾਮ ਨੰਦਗੜ,ਜਗਸੀਰ ਸਿੰਘ, ਬਲਰਾਜ ਨੰਗਲ ਡਾਕਟਰ ਅਸ਼ੋਕ ਕਾਂਸਲ, ਗੁਰਜੰਟ ਸਿੰਘ ਪੰਜਾਬ ਕਿਸਾਨ ਯੂਨੀਅਨ , ਨਰਿੰਦਰ ਕੌਰ ਬੁਰਜ ਹਮੀਰਾ,ਪ੍ਰੇਮ ਅਰੋੜਾ ਅਕਾਲੀ ਆਗੂ, ਭੋਲਾ ਐਮ ਸੀ, ਡਾਕਟਰ ਨਿਸ਼ਾਨ ਸਿੰਘ , ਡਾ ਰੇਖੀ,ਡਾ.ਪਾਵਨ ਬਾਂਸਲ,ਕਾ. ਸੁਖਚਰਨ ਦਾਨੇਵਾਲੀਆ, ਪਵਨ ਕੁਮਾਰ ਐਲ ਆਈ ਸੀ, ਅਸ਼ੋਕ ਸਪੋਲੀਆ ਨਰੇਸ਼ ਵਿੱਕੀ, ਜਤਿੰਦਰ ਵੀਰ ਗੁਪਤਾ, ਪੁਨੀਤ ਸ਼ਰਮਾ, ਪਰਵੀਨ ਟੋਨੀ ਸ਼ਰਮਾ, ਨਰਿੰਦਰ ਸਿੰਗਲਾ, ਭੁਪਿੰਦਰ ਕਮਿਸਟ, ਸੰਜੀਵ ਪਿੰਕਾ,ਪਰਮਜੀਤ ਭੱਠੇ ਵਾਲਾ,ਰਮੇਸ਼ ਜਿੰਦਲ, ਜਗਦੀਸ਼ ਜੋਗਾ, ਹਰਵਿੰਦਰ ਸ਼ਰਮਾ, ਆਤਮਾ ਸਿੰਘ ਪੁਮਾਰ, ਕ੍ਰਿਸ਼ਨ ਬਾਂਸਲ, ਗੁਰਮੀਤ ਸਿੰਘ,ਬੀ ਕੇ ਯੂ ਮਨਜੀਤ ਮੀਹਾਂ ਆਦਿ ਨੇ ਸੰਬੋਧਨ ਕੀਤਾ।