ਮਾਨਸਾ 14 ਜਨਵਰੀ (ਸਾਰਾ ਯਹਾਂ/ਮੁੱਖ ਸੰਪਾਦਕ)ਸੰਗਰਾਂਦ ਦੇ ਪਵਿੱਤਰ ਦਿਹਾੜੇ ਤੇ ਗਊਸ਼ਾਲਾ ਕਮੇਟੀ ਮੈਂਬਰਾਂ ਨੇ ਗਊਸ਼ਾਲਾ ਖੋਖਰ ਕਲਾਂ ਵਿਖੇ ਗਊਪੂਜਾ ਕੀਤੀ ਗਈ।ਇਹ ਜਾਣਕਾਰੀ ਦਿੰਦਿਆਂ ਕਮੇਟੀ ਮੈਂਬਰ ਵਿਕਾਸ ਸ਼ਰਮਾ ਨੇ ਦੱਸਿਆ ਕਿ ਗਊਸ਼ਾਲਾ ਖੋਖਰ ਕਲਾਂ ਮਾਨਯੋਗ ਡਿਪਟੀ ਕਮਿਸ਼ਨਰ ਮਾਨਸਾ ਜੀ ਦੀ ਅਗਵਾਈ ਹੇਠ ਬੇਸਹਾਰਾ ਗਊਵੰਸ਼ ਦੀ ਪਿਛਲੇ ਕਈ ਸਾਲਾਂ ਤੋਂ ਵਧੀਆ ਢੰਗ ਨਾਲ ਸੰਭਾਲ ਕਰ ਰਹੀ ਹੈ ਗਊਵੰਸ਼ ਦੀ ਸੰਭਾਲ ਲਈ ਜਿੱਥੇ ਸਰਕਾਰ ਵਲੋਂ ਸਮੇਂ ਸਮੇਂ ਤੇ ਫੰਡ ਮੁਹਈਆ ਕਰਵਾਏ ਜਾਂਦੇ ਹਨ ਉਸ ਦੇ ਨਾਲ ਹੀ ਸ਼ਹਿਰ ਵਾਸੀਆਂ ਵੱਲੋਂ ਵੱਡਾ ਸਹਿਯੋਗ ਦਿੱਤਾ ਜਾਂਦਾ ਹੈ।
ਗਊਭਗਤ ਸੁਨੀਲ ਕੁਮਾਰ ਨੇ ਕਿਹਾ ਕਿ ਨੌ ਸੌ ਦੇ ਕਰੀਬ ਗਊਵੰਸ਼ ਦੀ ਸੰਭਾਲ ਹੋ ਰਹੀ ਹੈ ਅਤੇ ਉਹਨਾਂ ਦੀ ਕੋਸ਼ਿਸ਼ ਹੈ ਕਿ ਸ਼ਹਿਰ ਵਿੱਚ ਘੁੰਮ ਰਹੇ ਬੇਸਹਾਰਾ ਗਊਵੰਸ਼ ਨੂੰ ਗਊਸ਼ਾਲਾ ਖੋਖਰ ਲਿਜਾਇਆ ਜਾਵੇ ਤਾਂ ਕਿ ਇਹਨਾਂ ਕਾਰਨ ਹੋ ਰਹੀਆਂ ਦੁਰਘਟਨਾਵਾਂ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ। ਉਹਨਾਂ ਸ਼ਹਿਰ ਵਾਸੀਆਂ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਲਈ ਵੀ ਬੇਨਤੀ ਕੀਤੀ। ਅੱਜ ਮੈਂਬਰਾਂ ਵਲੋਂ ਗਊਪੂਜਾ ਕੀਤੀ ਗਈ ਇੱਕਠੇ ਬੈਠ ਕੇ ਲੋਕਾਂ ਨੂੰ ਸਹਿਯੋਗ ਦੇਣ ਦੀ ਬੇਨਤੀ ਕੀਤੀ ਅਤੇ ਬ੍ਰੈਡ, ਚਾਹ ਦਾ ਭੰਡਾਰਾ ਵੀ ਲਗਾਇਆ ਗਿਆ।
ਇਸ ਮੌਕੇ ਸੰਜੀਵ ਪਿੰਕਾ, ਅਸ਼ਵਨੀ ਜਿੰਦਲ, ਪ੍ਰਵੀਨ ਟੋਨੀ ਸ਼ਰਮਾਂ, ਸੰਜੀਵ ਕੁਮਾਰ, ਅੰਕੁਸ਼ ਕੁਮਾਰ,ਗਗਨ ਕੁਮਾਰ, ਬਿੰਨੂ ਕੁਮਾਰ, ਸਤੀਸ਼ ਗਰਗ ਸਮੇਤ ਮੈਂਬਰ ਹਾਜ਼ਰ ਸਨ