
ਬੁਢਲਾਡਾ 27 ਮਈ(ਸਾਰਾ ਯਹਾਂ/ਅਮਨ ਮਹਿਤਾ) : ਖੱਚਰ ਰੇਹੜੇ ਨਾਲ ਟਕਰਾਉਣ ਤੇ ਮੋਟਰ ਸਾਇਕਲ ਸਲਿੱਪ ਹੋਣ ਤੇ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਿਲਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਸਥਾਨਕ ਸ਼ਹਿਰ ਦੇ ਰੇਲਵੇ ਓਵਰ ਬ੍ਰਿਜ ਨੂੰ ਜਾਣ ਸਮੇਂ ਅਖਿਲ ਗੋਇਲ ਪੁੱਤਰ ਸੱਤਪਾਲ ਵਾਸੀ ਵਾਰਡ ਨੰਬਰ 15 ਦੀ ਖੱਚਰ ਰੇਹੜੇ ਨਾਲ ਟੱਕਰ ਹੋਣ ਤੇ ਮੋਟਰ ਸਾਇਕਲ ਸਲਿੱਪ ਕਰ ਗਿਆ ਜਿੱਥੇ ਉਸਦੀ ਮੋਤ ਹੋ ਗਈ। ਸਿਟੀ ਪੁਲਿਸ ਦੇ ਸਹਾਇਕ ਥਾਣੇਦਾਰ ਜੀਤ ਸਿੰਘ ਨੇ ਮ੍ਰਿਤਕ ਦੇ ਭਰਾ ਅਮਨਦੀਪ ਕੁਮਾਰ ਦੇ ਬਿਆਨ ਤੇ ਧਾਰਾ 174 ਅਧੀਨ ਕਾਰਵਾਈ ਕਰਦਿਆਂ ਲਾਸ਼ ਪੋਸਟ ਮਾਰਟਮ ਉਪਰੰਤ ਵਾਰਸਾ ਨੂੰ ਸੋਪ ਦਿੱਤੀ।
