
ਬੁਢਲਾਡਾ, 29 ਅਕਤੂਬਰ (ਸਾਰਾ ਯਹਾਂ/ਮਹਿਤਾ ਅਮਨ) ਸਥਾਨਕ ਸ਼ਹਿਰ ਚ ਇੱਕ ਟਰੱਕ ਦੇ 6 ਟਾਇਰ ਅਤੇ 2 ਬੈਂਟਰੇ ਚੋਰੀ ਕਰਨ ਦਾ ਮਾਮਲਾ ਧਿਆਨ ਵਿੱਚ ਆਇਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸ.ਐਚ.ਓ. ਸਿਟੀ ਬੁਢਲਾਡਾ ਸੁਖਜੀਤ ਸਿੰਘ ਨੇ ਦੱਸਿਆ ਕਿ ਜੋਗਿੰਦਰ ਸਿੰਘ ਬਾਈਪਾਸ ਰੋਡ ਬੁਢਲਾਡਾ ਵਾਰਡ ਨੰ. 3 ਨੇ ਪੁਲਿਸ ਨੂੰ ਦੱਸਿਆ ਕਿ ਉਹ ਟਰਾਂਸਪੋਰਟ ਦਾ ਕੰਮ ਕਰਦਾ ਹੈ ਡਰਾਈਵਰ ਰਾਜਵਿੰਦਰ ਸਿੰਘ ਨੇ ਆਪਣੇ ਘਰ ਅੱਗੇ ਟਰੱਕ ਖੜ੍ਹਾ ਕੀਤਾ ਸੀ ਤਾਂ ਕੋਈ ਅਣਪਛਾਤੇ ਵਿਅਕਤੀਆਂ ਵੱਲੋਂ ਟਰੱਕ ਦੇ 6 ਟਾਇਰ ਅਤੇ 2 ਬੈਂਟਰੇ ਚੋਰੀ ਕਰ ਲਏ ਗਏ ਹਨ ਜਿਨ੍ਹਾਂ ਦੀ ਕੀਮਤ 2 ਲੱਖ ਰੁਪਏ ਦੱਸੀ ਜਾ ਰਹੀ ਹੈ। ਸਹਾਇਕ ਥਾਣੇਦਾਰ ਸਵਰਨ ਕੌਰ ਨੇ ਅਧੀਨ ਧਾਰਾ 303(2) ਬੀ.ਐਨ.ਐਸ ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
