*ਖੇੜਾ ਰੋਡ ’ਤੇ 4 ਕੈਂਪਾਂ ਦੌਰਾਨ 144 ਬਜੁਰਗਾਂ ਦੇ ਬਣਾਏ ਆਯੂਸ਼ਮਾਨ ਭਾਰਤ ਸਿਹਤ ਬੀਮਾ ਕਾਰਡ*

0
10

ਫਗਵਾੜਾ 16 ਨਵੰਬਰ (ਸਾਰਾ ਯਹਾਂ/ਸ਼ਿਵ ਕੋੜਾ) ਨਗਰ ਕੌਂਸਲ ਫਗਵਾੜਾ ਦੇ ਸਾਬਕਾ ਪ੍ਰਧਾਨ ਮਲਕੀਅਤ ਸਿੰਘ ਰਘਬੋਤਰਾ ਦੇ ਯਤਨਾਂ ਸਦਕਾ ਪ੍ਰੇਮ ਨਗਰ ਸੇਵਾ ਸੁਸਾਇਟੀ ਅਤੇ ਸੀਨੀਅਰ ਸਿਟੀਜ਼ਨ ਵੈਲਫੇਅਰ ਸੁਸਾਇਟੀ ਵੱਲੋਂ ਖੇੜਾ ਰੋਡ ਸਥਿਤ ਸੀਨੀਅਰ ਸਿਟੀਜ਼ਨ ਕੇਅਰ ਸੈਂਟਰ ਵਿਖੇ ਪ੍ਰਧਾਨ ਮੰਤਰੀ ਆਯੂਸ਼ਮਾਨ ਅਰੋਗਿਆ ਬੀਮਾ ਯੋਜਨਾ ਤਹਿਤ ਪਿਛਲੇ 10 ਦਿਨਾਂ ‘ਚ ਚਾਰ ਕੈਂਪ ਲਗਾ ਕੇ 70 ਸਾਲ ਤੋਂ ਵੱਧ ਉਮਰ ਦੇ 144 ਬਜੁਰਗਾਂ ਤੱਕ ਭਾਰਤ ਸਰਕਾਰ ਦੀ ਇਸ ਯੋਜਨਾ ਦਾ ਲਾਭ ਪਹੁੰਚਾਇਆ ਗਿਆ ਹੈ। ਵਧੇਰੇ ਜਾਣਕਾਰੀ ਦਿੰਦਿਆਂ ਮਲਕੀਅਤ ਸਿੰਘ ਰਘਬੋਤਰਾ ਨੇ ਦੱਸਿਆ ਕਿ ਪਹਿਲਾ ਕੈਂਪ 4 ਨਵੰਬਰ ਨੂੰ ਲਗਾਇਆ ਗਿਆ ਸੀ ਜਿਸ ਵਿਚ 30 ਬਜ਼ੁਰਗਾਂ ਦੇ ਕਾਰਡ ਬਣਾਏ ਗਏ। ਦੂਸਰਾ ਕੈਂਪ 12 ਨਵੰਬਰ ਨੂੰ ਲਗਾਇਆ ਗਿਆ, ਜਿਸ ਵਿਚ 46, ਫਿਰ 13 ਨਵੰਬਰ ਨੂੰ ਲਗਾਏ ਕੈਂਪ ਵਿਚ 38 ਅਤੇ 15 ਨਵੰਬਰ ਨੂੰ ਲਗਾਏ ਕੈਂਪ ਵਿਚ 30 ਲੋੜਵੰਦ ਬਜੁਰਗਾਂ ਦੇ ਕਾਰਡ ਆਨਲਾਈਨ ਤਕਨੀਕ ਨਾਲ ਬਣਾਏ ਗਏ ਹਨ। ਇਹਨਾਂ ਕੈਂਪਾਂ ‘ਚ ਸਹਿਯੋਗ ਲਈ ਉਹਨਾਂ ਨੇ ਖਾਸ ਤੌਰ ਤੇ ਸੀਨੀਅਰ ਸਿਟੀਜਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਵਿਸ਼ਵਾ ਮਿੱਤਰ ਸ਼ਰਮਾ, ਪ੍ਰੇਮ ਨਗਰ ਸੇਵਾ ਸੁਸਾਇਟੀ ਦੇ ਪ੍ਰਧਾਨ ਸੁਧੀਰ ਸ਼ਰਮਾ, ਸਕੱਤਰ ਸੁਰਿੰਦਰ ਪਾਲ ਅਤੇ ਵੰਦਨਾ ਸ਼ਰਮਾ ਦਾ ਖਾਸ ਤੌਰ ਤੇ ਧੰਨਵਾਦ ਕੀਤਾ। ਉਹਨਾਂ ਦੱਸਿਆ ਕਿ ਲੋੜ ਅਨੁਸਾਰ ਜਲਦੀ ਹੀ ਅਗਲਾ ਕੈਂਪ ਲਗਾਇਆ ਜਾਵੇਗਾ। ਕਾਰਡ ਧਾਰਕ ਨੂੰ ਭਾਰਤ ਸਰਕਾਰ ਦੇ ਸੂਚੀਬੱਧ ਹਸਪਤਾਲਾਂ ਵਿੱਚ 5 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਮਿਲੇਗੀ। ਉਨਾਂ ਦੱਸਿਆ ਕਿ 70 ਸਾਲ ਦੀ ਉਮਰ ਪੂਰੀ ਕਰ ਚੁੱਕਾ ਹਰੇਕ ਬਜੁਰਗ ਇਸ ਯੋਜਨਾ ਅਧੀਨ ਕਾਰਡ ਦਾ ਲਾਭ ਲੈ ਸਕਦਾ ਹੈ। ਇਸ ਮੌਕੇ ਮੋਹਨ ਲਾਲ ਤਨੇਜਾ, ਸੁਧਾ ਬੇਦੀ, ਮਨੀਸ਼ ਕਨੌਜੀਆ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here