
ਬੁਢਲਾਡਾ24 ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ)ਅਮਨ ਮਹਿਤਾ)ਖੇਤੀ ਕਾਨੂੰਨਾ ਨੂੰ ਰੱਦ ਕਰਵਾਉਣ ਲਈ ਇੱਕ ਹੋਰ ਖੇਤ ਮਜਦੁਰ ਦੀ ਹੋਈ ਮੋਤ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹ੍ਹਾ ਦੇ ਜਿਲਾ ਆਗੁ ਜਗਸੀਰ ਸਿੰਘ ਸੀਰਾ ਦੋਦੜਾ ਨੇ ਦੱਸਿਆ ਕਿ ਕਿਸਾਨਾ ਵੱਲੋ ਮੋਦੀ ਸਰਕਾਰ ਖਿਲਾਫ ਅਰੰਭੇ ਸੰਘਰਸ਼ ਦੋਰਾਨ ਜਥੇਬੰਦੀਆ ਵੱਲੋ ਭਾਜਪਾ ਆਗੁਆ ਦੇ ਘਰਾ ਦਾ ਨਿਰਵਿਘਨ ਘਿਰਾਉ ਕਰਨ ਸਮੇ ਲੰਘੀ 16 ਦਸੰਬਰ ਨੂੰ ਧਰਨੇ ਵਿਚ ਸ਼ਮੂਲੀਅਤ ਕਰਨ ਲਈ ਪਿੰਡ ਦੋਦੜਾ ਦਾ ਖੇਤ ਮਜਦੁਰ ਦਰਸ਼ਨ ਸਿੰਘ ਟਰਾਲੀ ਦੇ ਡਾਲੇ ਤੋ ਡਿੱਗ ਕੇ ਗੰਭੀਰ ਜਖਮੀ ਹੋ ਗਿਆ ਸੀ ਜਿਸ ਨੂੰ ਜਥੇਬੰਦੀ ਦੇ ਆਗੁਆ ਵੱਲੋ ਸਿਵਲ ਹਸਪਤਾਲ ਮਾਨਸਾ ਵਿਖੇ ਦਾਖਲ ਕਰਵਾਇਆ ਗਿਆ ਸੀ ਪਰ ਡਾਕਟਰਾ ਵੱਲੋ ਹਾਲਤ ਨਾਜੁਕ ਦੇਖਦਿਆ ਉਕਤ ਖੇਤ ਮਜਦੁਰ ਨੂੰ ਫਰੀਦਕੋਟ ਵਿਖੇ ਭੇਜ਼ ਦਿਤਾ ਗਿਆ ਸੀ ਜਿਸ ਦੀ ਅੱਜ ਪਿੰਡ ਦੋਦੜਾ ਵਿਖੇ ਮੋਤ ਹੋ ਗਈ।ਕਿਸਾਨ ਆਗੁ ਜਗਸੀਰ ਸਿੰਘ ਨੇ ਦੱਸਿਆ ਕਿ ਜਥੇਬੰਦੀ ਦੇ ਆਗੁਆ ਅਨੁਸਾਰ ਮ੍ਰਿਤਕ ਦੀ ਲਾਸ਼ ਸਿਵਲ ਹਸਪਤਾਲ ਬੁਢਲਾਡਾ ਦੇ ਮੁੱਰਦਾ ਘਰ ਵਿਚ ਰੱਖ ਦਿਤੀ ਹੈ ਅਤੇ ਪੰਜਾਬ ਸਰਕਾਰ ਤੋ ਪੀੜਤ ਪਰਿਵਾਰ ਲਈ 10 ਲੱਖ ਰੁਪਏ, ਕਰਜਾ ਮੁਆਫੀ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੋਕਰੀ ਦੀ ਮੰਗ ਕੀਤੀ ਗਈ ਹੈ।
