ਬੁਢਲਾਡਾ – 10 ਦਸੰਬਰ -(ਸਾਰਾ ਯਹਾ /ਅਮਨ ਮਹਿਤਾ) – ਖੇਤੀ ਦੇ ਨਵੇਂ ਕਾਲੇ ਕਾਨੂੰਨਾਂ ਖਿਲਾਫ਼ ਪਿਛਲੇ ਢਾਈ ਮਹੀਨਿਆਂ ਤੋਂ ਕਿਸਾਨਾਂ ਨੇ ਬੁਢਲਾਡੇ ਵਿਖੇ ਅੰਬਾਨੀ ਦੇ ਰਿਲਾਇੰਸ ਪੈਟਰੋਲ ਪੰਪ ‘ਤੇ ਮੋਰਚਾ ਲਾਇਆ ਹੋਇਆ ਹੈ , ਜੋ ਅੱਜ 69 ਵੇਂ ਦਿਨ ਵਿੱਚ ਦਾਖਲ ਹੋ ਗਿਆ। ਪਿੰਡਾਂ ਵਿੱਚੋਂ ਨਿੱਤ ਦਿਨ ਕਿਸਾਨ ਆਪੋ ਆਪਣੇ ਸਾਧਨਾਂ ‘ਤੇ ਪਹੁੰਚਦੇ ਹਨ। ਇਸ ਧਰਨੇ ਵਿੱਚ ਆਏ ਕਿਸਾਨਾਂ ਨੂੰ ਕਿਸਾਨ ਆਗੂ ਆਪਣੇ ਸੰਬੋਧਨਾਂ ਰਾਹੀਂ ਕੇਂਦਰ ਸਰਕਾਰ ਨਾਲ ਦੇਸ਼ ਦੇ ਲੱਖਾਂ-ਕਰੋੜਾਂ ਕਿਰਤੀਆਂ-ਕਿਸਾਨਾਂ ਨਾਲ ਪੲੇ ਪੇਚੇ ਬਾਰੇ ਖੁੱਲ੍ਹ ਕੇ ਦੱਸਦੇ ਹਨ । ਅੱਜ ਧਰਨੇ ਨੂੰ ਵੱਖ-ਵੱਖ ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਸਿੱਖਰਾਂ ਛੋਹ ਜਾਵੇਗਾ ਅਤੇ ਮੋਦੀ ਸਰਕਾਰ ਲਈ ਵੱਡੀਆਂ ਚੁਣੋਤੀਆਂ ਪੈਦਾ ਹੋ ਜਾਣਗੀਆਂ ।
ਆਗੂਆਂ ਨੇ ਕਿਹਾ ਕਿ ਇਸ ਨਿਰਣਾਇਕ ਅੰਦੋਲਨ ਮਲਕ ਭਾਗੋਆਂ ਦੀ ਹਾਰ ਹੋਵੇਗੀ ਅਤੇ ਭਾਈ ਲਾਲੋਆਂ ਦੀ ਕੇਂਦਰ ਸਰਕਾਰ ‘ਤੇ ਫਤਿਹ ਹੋਵੇਗੀ। ਇਸ ਮੌਕੇ ਕਿਸਾਨ ਆਗੂ ਸਵਰਨਜੀਤ ਸਿੰਘ ਦਲਿਓ, ਦਰਸ਼ਨ ਸਿੰਘ ਰੱਲੀ ਅਤੇ ਅਮਰੀਕ ਸਿੰਘ ਮੰਦਰਾਂ ਹਾਜ਼ਰ ਸਨ।