ਖੇਤੀ ਵਿਰੋਧੀ ਆਰਡਨੈਸ ਨੂੰ ਕਿਸੇ ਕੀਮਤ ਤੇ ਲਾਗੂ ਨਹੀ ਦਿਆਗੇ।:- ਮਾਨਸਾਹੀਆ

0
44

ਮਾਨਸਾ 14ਸਤੰਬਰ (ਸਾਰਾ ਯਹਾ,ਹੀਰਾ ਸਿੰਘ ਮਿੱਤਲ)  ਮੋਦੀ ਸਰਕਾਰ ਵੱਲੋ ਲਿਆਦੇ ਖੇਤੀ ਵਿਰੋਧੀ ਆਰਡੀਨੈਸ,ਬਿਜਲੀ ਐਕਟ 2020,ਸਮੇਤ ਕਾਲੇ ਕਨੂੰਨ ਰੱਦ ਕਰਵਾਉਣ ਲਈ ਦੇਸ ਦੇ ਕਿਸਾਨਾ ਮਜਦੂਰਾ ਸਮੇਤ ਸਾਰੇ ਵਰਗ ਸੰਘਰਸ ਲਈ ਸੜਕਾ ਤੇ ਉਤਰੇ ਹੋਏ ਹਨ। ਪੂਰੇ ਦੇਸ ਵਿੱਚ ਸੰਘਰਸ ਦੇ ਰਾਹ ਪਏ ਕਿਸਾਨ ਸੰਘਰਸ ਤਾਲਮੇਲ ਕਮੇਟੀ ਦੇ ਸੱਦੇ ਤੇ ਪੰਜਾਬ ਵਿੱਚ ਪੰਜ ਨੂੰ ਜੋਨਾ ਵਿੱਚ ਵੰਡ ਕਿ ਵੰਗਾਰ ਰੈਲੀਆ ਕੀਤੀਆ ਜਾ ਰਹੀਆ ਹਨ।ਅੱਜ ਬਰਨਾਲਾ ਵਿਖੇ ਹੋ ਰਹੀ ਵੰਗਾਰ ਰੈਲੀ ਮੌਕੇ ਰਵਾਨਾ ਹੋਣ ਸਮੇਂ ਕਿਹਾ ਕਿ ਖੇਤੀ ਵਿਰੋਧੀ ਆਰਡੀਨੈਸ ਸਮੇਂਤ ਕਾਲੇ ਕਾਲੇ ਕਾਨੂੰਨਾ ਨੂੰ ਕਿਸੇ ਕੀਮਤ ਤੇ ਲਾਗੂ ਹੋਣ ਨਹੀ ਦਿਆਗੇ।ਸਾਥੀ ਮਾਨਸਾਹੀਆ ਨੇ ਕਿਹਾ ਮਾਨਸਾ ,ਬੁਢਲਾਡਾ,ਸਰਦੂਲਗੜ ਤੋ ਸੈਕੜੇ ਕਿਸਾਨ ਮਜਦੂਰ ਸਾਮਲ ਹੋ ਰਹੇ ਹਨ।ਉਹਨਾ ਕਿਹਾ ਦੇਸ ਦੀਆ ਸਾਰੀਆ ਧਿਰਾ ਵੱਲੋ ਇੱਕ ਮੰਚ ਇਕੱਠੇ ਹੋ ਕਿ ਸਾਝੇ ਸੰਘਰਸ ਕੀਤੇ ਜਾ ਰਹੇਹਨ।ਰੈਲੀ ਰਵਾਨਾ ਮੋਕੇ ਨਿਹਾਲ ਸਿੰਘ,ਦਰਸਨ ਪੰਧੇਰ,ਰਤਨ ਭੋਲਾ,ਰੂਪ ਢਿੱਲੋ,ਸੁਖਦੇਵ ਪੰਧੇਰ,ਗੁਰਦਿਆਲ ਦਲੇਲ ਸਿੰਘ ਵਾਲਾ,ਹਰਨੇਕ ਢਿੱਲੋ ਮਾਨਸਾ ਖੂਰਦ,ਕੇਵਲ ਸਿੰਘ ਐਮ,ਸੀ ,ਗਰਜੰਟ ਮੱਤੀ,ਰਾਮ ਮਾਨਸਾ ਆਦਿ ਸਾਮਲ ਸਨ।

LEAVE A REPLY

Please enter your comment!
Please enter your name here