
ਜਲੰਧਰ (ਸਾਰਾ ਯਹਾਂ ਬਿਊਰੋ ਰਿਪੋਰਟ): ਗੰਨ੍ਹਾਂ ਕਿਸਾਨਾਂ ਦੀ ਸਰਕਾਰ ਨਾਲ ਮੀਟਿੰਗ ਮੁੱਕ ਗਈ ਹੈ।ਖੇਤੀ ਮਾਹਰਾਂ ਨਾਲ ਗੱਲਬਾਤ ਕਰਕੇ ਕਿਸਾਨ ਬਾਹਰ ਨਿਕਲ ਆਏ ਹਨ।ਕਿਸਾਨ ਕੱਲ੍ਹ ਮੁੱਖ ਮੰਤਰੀ ਨਾਲ ਚੰਡੀਗੜ ‘ਚ 3 ਵਜੇ ਮੀਟਿੰਗ ਕਰਨਗੇ।
ਅੱਜ ਮੀਟਿੰਗ ਦੌਰਾਨ ਕਿਸਾਨ ਆਗੂਆਂ ਨੇ ਗੰਨੇ ਦੀ ਫਸਲ ਦੀ ਪ੍ਰੋਡਕਸ਼ਨ ਕੀਮਤ ਖੇਤੀ ਮਾਹਰਾਂ ਨੂੰ ਦੱਸੀ। ਕੱਲ ਮੀਟਿੰਗ ‘ਚ ਫੈਸਲਾ ਨਾ ਹੋਇਆ ਤਾਂ ਪੰਜਾਬ ‘ਚ ਹੋਵੇਗਾ ਚੱਕਾ ਜਾਮ।ਕਿਸਾਨਾਂ ਨੇ ਮਾਹਰਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ 470 ਰੁੱਪਏ ਕੀਮਤ ਆਉਂਦੀ ਹੈ।
